ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਐਨ ਆਰ ਆਈਜ਼ ਵਿੰਗ ਦੇ ਪ੍ਰਧਾਨ ਰਣਯੋਧ ਸਿੰਘ ਯੋਧੂ ਦੇ ਸਤਿਕਾਰਯੋਗ ਮਾਤਾ ਜੀ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਜਲੀਆਂ*

*ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਐਨ ਆਰ ਆਈਜ਼ ਵਿੰਗ ਦੇ ਪ੍ਰਧਾਨ ਰਣਯੋਧ ਸਿੰਘ ਯੋਧੂ ਦੇ ਸਤਿਕਾਰਯੋਗ ਮਾਤਾ ਜੀ ਨੂੰ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਜਲੀਆਂ*

ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ – ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ

ਮਿਹਨਤੀ, ਦ੍ਰਿੜ ਅਤੇ ਸਾਊ ਸੁਭਾਅ ਦੇ ਮਾਲਕ ਸਨ ਸ੍ਰੀ ਮਤੀ ਮਹਿੰਦਰ ਕੌਰ ਅਠਵਾਲ- ਰਾਜਿੰਦਰ ਸਿੰਘ ਐੱਸ ਐੱਸ ਪੀ ਸੇਵਾ ਮੁਕਤ
ਮਾਵਾਂ ਦਾ ਜਹਾਨ ਤੋਂ ਚਲੇ ਜਾਣਾ ਬੱਚਿਆ ਲਈ ਅਸਿਹਨੀਏ ਹੁੰਦਾ – ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ

ਮਾਂ ਸ਼ਬਦ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ-ਗਿਆਨੀ ਸੰਤ ਸਿੰਘ ਪਾਰਸ

ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਐਨ ਆਰ ਆਈਜ਼ ਵਿੰਗ ਦੇ ਪ੍ਰਧਾਨ ਰਣਯੋਧ ਸਿੰਘ ਯੋਧੂ ਦੇ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਅਠਵਾਲ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਸ਼ਖ਼ਸੀਅਤਾਂ ਵੱਲੋ ਪਿੰਡ ਚਿੱਟੀ ਨੇੜੇ ਲਾਂਬੜਾ ਜ਼ਿਲ੍ਹਾ ਜਲੰਧਰ ਦੇ ਗੁਰਦੁਆਰਾ ਸੰਤ ਬਾਬਾ ਹੀਰਾ ਦਾਸ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਸ਼ਰਧਾਜਲੀਆਂ ਭੇਟ ਕੀਤੀਆਂ ਗਈਆਂ ਇਸ ਮੌਕੇ ਸ੍ਰ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ ਨੇ ਕਿਹਾ ਕਿ ਮਾਵਾਂ ਦਾ ਜਹਾਨ ਤੋ ਚਲੇ ਜਾਣਾ ਬੱਚਿਆ ਲਈ ਅਸਿਹਨੀਏ ਹੁੰਦਾ ਹੈ, ਸ. ਰਾਜਿੰਦਰ ਸਿੰਘ ਸੇਵਾ ਮੁਕਤ ਐੱਸ ਐੱਸ ਪੀ ਨੇ ਕਿਹਾ ਮਾਤਾ ਮਹਿੰਦਰ ਕੌਰ ਮਿਹਨਤੀ, ਦ੍ਰਿੜ ਅਤੇ ਸਾਊ ਸੁਭਾਅ ਦੇ ਮਾਲਿਕ ਸਨ ,ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨੇ ਕਿਹਾ ਕਿ ਮਾਂ ਦਾ ਕਰਜ਼ ਕੋਈ ਨਹੀਂ ਉਤਾਰ ਸਕਦਾ, ਉਨ੍ਹਾਂ ਕਿਹਾ ਜੇਕਰ ਸਵਰਗ ਦੇਖਣਾ ਹੈ ਤੇ ਮਾਂ ਦੇ ਚਰਨਾਂ ਵਿੱਚ ਦੇਖਿਆ ਜਾ ਸਕਦਾ ਹੈ ਇਸ ਮੌਕੇ ਵਿਸ਼ਵ ਪ੍ਰਸਿੱਧ ਸ਼੍ਰੋਮਣੀ ਪੰਥਕ ਢਾਡੀ ਗੋਲਡ ਮੈਡਲਿਸਟ ਢਾਡੀ ਸੰਤ ਸਿੰਘ ਪਾਰਸ ਵੱਲੋਂ ਮਾਂ ਦਾ ਦਿਲ ਢਾਡੀ ਵਾਰ ਗਾ ਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆ
ਇਸ ਮੌਕੇ ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੇ ਸੂਬਾ ਸਰਪ੍ਰਸਤ ਜੇ ਐਸ ਸੰਧੂ , ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ , ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜਲਾ , ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ,ਐਸ ਐਚ ਓ ਬਲਵੀਰ ਸਿੰਘ ,ਸੋਢੀ ਖੋਸਲਾ ਜੁਵਾਇਟ ਸਕੱਤਰ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ, ਗੁਰਸਾਹਿਬ ਸਿੰਘ ਖਾਲਸਾ , ਸ਼ਾਮ ਨੰਦਾ ਪੱਤਰਕਾਰ ਜਲੰਧਰ, ਪ੍ਰਧਾਨ ਸਾਬੀ ਰਸੂਲਪੁਰ , ਗੋਬਿੰਦ ਰਾਏ ਬਲਾਕ ਪ੍ਰਧਾਨ ਨਕੋਦਰ, ਸੰਦੀਪ ਮਾਨ,ਗੁਰਮਿੰਦਰ ਸਿੰਘ ਮਿੰਦੀ ਪ੍ਰਧਾਨ ਕਿਸਾਨ ਯੂਨੀਅਨ ਤੇ ਪ੍ਰਧਾਨ ਸਪੋਰਟਸ ਕਲੱਬ ਚਿੱਟੀ, ਹਰਮਿੰਦਰ ਸਿੰਘ, ਰਣਦੇਵ ਪ੍ਰਧਾਨ ਨੌਜੁਆਨ ਸਭਾ ਜਲੰਧਰ, ਰਜੇਸ਼ ਸ਼ਰਮਾਂ ਲੱਲੀਆਂ, ਮੰਗਤ ਰਾਮ ਸ਼ਰਮਾਂ ਪ੍ਰਧਾਨ ਜਾਗਰਣ ਕਮੇਟੀ ਲੱਲੀਆਂ ਖੁਰਦ, ਸਤਨਾਮ ਸਿੰਘ ਅਠਵਾਲ,ਅਮਰੀਕ ਸਿੰਘ ਬਲਿਊਸਟਾਰ, ਪ੍ਰਸਿੱਧ ਗੀਤਕਾਰ ਕਾਲਾ ਖਾਨਪੁਰੀ ਨੇ ਮਾਤਾ ਮਹਿੰਦਰ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

114 Views