ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜ਼ਿਲ੍ਹਾ ਜਲੰਧਰ ਦੀ ਉਪ ਮੰਡਲ ਇੰਜੀਨੀਅਰ ਸ਼ਾਹਕੋਟ ਨਾਲ ਹੋਈ ਮੀਟਿੰਗ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜ਼ਿਲ੍ਹਾ ਜਲੰਧਰ ਦੀ ਉਪ ਮੰਡਲ ਇੰਜੀਨੀਅਰ ਸ਼ਾਹਕੋਟ ਨਾਲ ਹੋਈ ਮੀਟਿੰਗ।

ਜਲ ਸਪਲਾਈ ਸਕੀਮਾਂ ਤੇ ਵਰਕਰਾਂ ਨੂੰ ਆ ਰਹੀਆਂ ਸਮਸਿਆਵਾਂ ਸਬੰਧੀ ਕਰਵਾਈਆਂ ਜਾਣੂ: ਸਤਨਾਮ ਸਿੰਘ/ਸ਼ਿੰਦਰਪਾਲ ਸੰਧੂ

ਕਾਲਾ ਸੰਘਿਆਂ 6 ਅਪ੍ਰੈਲ (ਮਨਜੀਤ ਮਾਨ)ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ (ਰਜਿ:ਨੰ.26) ਜ਼ਿਲ੍ਹਾ ਜਲੰਧਰ ਵੱਲੋਂ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਦਾ ਹੱਲ ਨਾ ਹੋਣ ਦੇ ਵਿਰੋਧ ਵਿਚ 9 ਅਪ੍ਰੈਲ ਨੂੰ ਉਪ ਮੰਡਲ ਸ਼ਾਹਕੋਟ ਤੇ ਨਕੋਦਰ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ ਧਰਨੇ ਦੇਣ ਦਾ ਐਲਾਨ ਕੀਤਾ ਸੀ।ਜਿਸ ਤੋਂ ਬਾਅਦ ਉਪ ਮੰਡਲ ਇੰਜੀਨੀਅਰ ਨਕੋਦਰ/ਸ਼ਾਹਕੋਟ ਵੱਲੋਂ ਜਥੇਬੰਦੀ ਲਿਖਤੀ ਮੀਟਿੰਗ ਸਮਾਂ ਦਿੱਤਾ ਗਿਆ ਸੀ। ਜ਼ਿਲਾ ਜਨਰਲ ਸਕੱਤਰ ਸ਼ਿੰਦਰਪਾਲ ਸੰਧੂ ਤੇ ਜ਼ਿਲ੍ਹਾ ਪ੍ਰਧਾਨ ਦਫ਼ਤਰੀ ਸਟਾਫ਼ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਮੀਟਿੰਗ ਦੌਰਾਨ ਵਰਕਰਾਂ ਨੂੰ ਆ ਰਹੀਆਂ ਮੁਸਕਲਾਂ ਸਬੰਧਤ ਉਪ ਮੰਡਲ ਇੰਜੀਨੀਅਰ ਨੂੰ ਜਾਣੂ ਕਰਵਾਇਆ ਗਿਆ ਤੇ ਕੁਝ ਮਸਲਿਆਂ ਦਾ ਮੌਕੇ ਤੇ ਹੱਲ ਕੀਤਾ ਗਿਆ ਉਨ੍ਹਾਂ ਕਿਹਾ ਸਭ ਤੋਂ ਵੱਡੀ ਸਮਸਿਆ ਜਲ ਸਪਲਾਈ ਸਕੀਮਾਂ ਤੇ ਮੋਟਰਾਂ ਵਿਚ ਫਾਲਟ ਪੈਣ ਕਾਰਨ ਜਿਥੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਸਮਸਿਆਵਾਂ ਦਾ ਸਾਮਣਾ ਕਰਨਾ ਪੈਂਦਾ ਹੈ ਉਥੇ ਹੀ ਵਰਕਰਾਂ ਨੂੰ ਵੀ ਵੱਡੀ ਸਮਸਿਆ ਪੈਦਾ ਹੁੰਦੀ ਹੈ ਪਿੰਡਾਂ ਦੇ ਕੁਝ ਮੋਹਤਵਾਰ ਵਰਕਰਾਂ ਨਾਲ ਗਲਤ ਵਿਵਹਾਰ ਕਰਦੇ ਹਨ ਤੇ ਗਾਲੀ ਗਲੋਚ, ਹੱਥੋਂ ਪਾਈ ਵੀ ਕਰਦੇ ਹਨ। ਸੂਬਾ ਪ੍ਰਧਾਨ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਜਿਥੇ ਮੋਟਰਾਂ ਦੀ ਮੁਨਿਆਦ ਖਤਮ ਹੋ ਚੁੱਕੀ ਹੈ ਉਥੇ ਪੰਦਰਵੇਂ ਵਿੱਤ ਕਮਿਸ਼ਨਰ ਦੀ ਗ੍ਰਾਂਟ ਵਿੱਚੋਂ ਨਵੀਆਂ ਮੋਟਰਾਂ ਪਾਈਆਂ ਜਾਣ ਕਿਉਂਕਿ ਹਰੇਕ ਪਿੰਡ ਨੂੰ ਸੈਨੀਟੇਸ਼ਨ ਦੀ ਵੱਖਰਾ ਤੇ ਜਲ ਸਪਲਾਈ ਲਈ ਵਖਰਾ ਫੰਡ ਜਾਰੀ ਹੋਏ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੇ ਧਿਆਨ ਵਿੱਚ ਆਇਆ ਹੈ ਕਿ ਪੰਦਰਵੇਂ ਵਿੱਤ ਕਮਿਸ਼ਨਰ ਦੀ ਗ੍ਰਾਂਟ ਜਲ ਸਪਲਾਈ ਸਕੀਮਾਂ ਤੇ ਨਹੀਂ ਲੱਗ ਰਹੀ। ਪੰਚਾਇਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਪੈਸਾ ਉਨ੍ਹਾਂ ਸਕੀਮਾਂ ਤੇ ਲਗੇਗਾ ਜੇਹੜੀਆਂ ਪੰਚਾਇਤਾਂ ਨੂੰ ਹੈਂਡ ਉਵਰ ਹੋ ਚੁਕੀਆਂ ਹਨ। ਜਦੋਂ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੀ ਕੋਈ ਵੀ ਹਦਾਇਤ ਨਹੀਂ ਹੈ ਇਹ ਥੱਲੇ ਵਾਲੇ ਅਧਿਕਾਰੀ ਪੰਚਾਇਤਾਂ ਨੂੰ ਗੁਮਰਾਹ ਕਰਕੇ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰੇ ਪਾਣੀ ਤੋਂ ਵਾਂਝੇ ਕਰਨ ਦੀਆਂ ਨੀਤੀਆਂ ਘੜ ਰਹੇ ਹਨ ਪੰਚਾਇਤੀ ਕਰਨ ਤੇ ਨਿਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੇ ਹੋਏ ਮਹਿੰਗੇ ਭਾਅ ਵਿੱਚ ਪਾਣੀ ਵੇਚਣ ਲਈ ਪੰਜਾਬ ਵਿੱਚ ਪ੍ਰਾਈਵੇਟ ਕੰਪਨੀਆਂ ਲਾਉਣਾ ਚਾਹੁੰਦੇ ਹਨ ਕਿ ਜਦੋਂ ਪੰਚਾਇਤਾਂ ਇਨ੍ਹਾਂ ਨੂੰ ਚਲਾਉਣ ਤੋਂ ਹੱਥ ਖੜ੍ਹੇ ਕਰ ਦੇਣਗੀਆਂ ਫੇਰ ਕੰਪਨੀਆਂ ਜਲ ਸਪਲਾਈ ਸਕੀਮਾਂ ਆਪਣੇ ਅਧੀਨ ਲੈਕੇ ਲੋਕਾਂ ਦੀ ਲੁੱਟ ਕਰਨਗੀਆਂ ਜਿਸ ਨੂੰ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਜਥੇਬੰਦੀ ਹਰ ਕੁਰਬਾਨੀ ਦੇਣ ਲਈ ਤਿਆਰ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਗਲਤ ਪ੍ਰਚਾਰ ਬੰਦ ਨਾ ਕੀਤਾ ਤਾਂ ਪਿੰਡੋਂ-ਪਿੰਡ ਜਾਕੇ ਲੋਕਾਂ ਨੂੰ ਲੋਕ ਮਾਰੂ ਨੀਤੀਆਂ ਵਾਰੇ ਚਾਨਣਾ ਪਾਇਆ ਜਾਵੇਗਾ। ਜੇਕਰ ਕਿਤੇ ਵਿਭਾਗ ਜਾਂ ਹੋਰ ਕਿਸੇ ਅਧਿਕਾਰੀ ਦੀ ਅਣਗੇਲੀ ਕਾਰਨ ਪਾਣੀ ਦੀ ਸੱਮਸਿਆ ਆਈ ਤਾਂ ਪਿੰਡਾਂ ਦੇ ਲੋਕਾਂ ਨੂੰ ਨਾਲ ਲੈਕੇ ਸੰਘਰਸ਼ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਉਪ ਮੰਡਲ ਇੰਜੀਨੀਅਰ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਕਿਸੇ ਵੀ ਵਰਕਰ ਜਾ ਪਿੰਡ ਵਾਸੀਆਂ ਨੂੰ ਸਮਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਹਲਕਾ ਸ਼ਾਹਕੋਟ ਦੇ ਪਿੰਡ ਸਾਂਦ ਵਿਚ ਪਿਛਲੇ ਦਿਨੀਂ ਆਈ ਸਮਸਿਆ ਸਬੰਧੀ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਉਨ੍ਹਾਂ ਕਿਹਾ ਕਿ ਜਿਥੇ ਮੋਟਰਾਂ ਦੀ ਹਲਾਤ ਨਾਜ਼ੁਕ ਹੋ ਚੁੱਕੀ ਹੈ ਬਹੁਤ ਜਲਦੀ ਨਵੀਆਂ ਮੋਟਰਾਂ ਪਾਕੇ ਸਮਸਿਆਵਾਂ ਦਾ ਹੱਲ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਜਿਸ ਦੇ ਭਰੋਸੇ ਤੋਂ ਬਾਅਦ ਜਥੇਬੰਦੀ ਨੇ ਦੋਵੇਂ ਧਰਨੇ ਪੋਸਟਪੋਨ ਕਰ ਦਿੱਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਸਾਬ ਸਿੰਘ,ਵਿੱਤ ਸਕੱਤਰ ਰੇਸ਼ਮ ਸਿੰਘ ਭੋਇਪੁਰ, ਰਮੇਸ਼ ਕੁਮਾਰ ਜਲੰਧਰ ਆਦਿ ਹਾਜ਼ਰ ਸਨ।

92 Views