ਸ਼ਟਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਦੇ ਚੱਲਦਿਆਂ ਬਿਜਲੀ ਬੰਦ ਰਹੇਗੀ

ਸ਼ਟਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਦੇ ਚੱਲਦਿਆਂ ਬਿਜਲੀ ਬੰਦ ਰਹੇਗੀ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ) ਪੀ ਐਸ ਪੀ ਸੀ ਐਲ ਪਾਸ਼ਟਾਂ ਦੇ ਅਐਸ ਡੀ ੳ ਅਸ਼ੋਕ ਕੁਮਾਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 26/03/2024 ਦਿਨ ਮੰਗਲਵਾਰ ਨੂੰ 220 ਕੇ.ਵੀ.ਸਬ ਸਟੇਸ਼ਨ ਰਿਹਾਣਾ ਜਟਾਂ ਵਿਖੇ ਸ਼ਟਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਕਰਨ ਲਈ ਇਸ ਸਬ ਸਟੇਸ਼ਨ ਤੋਂ ਚਲਦੇ 11 ਕੇ.ਵੀ. ਨਸੀਰਾਬਾਦ ਫੀਡਰ UPS ) ਬੰਦ ਰਹੇਗਾ। ਜਿਸ ਕਾਰਣ ਇਸ ਫੀਡਰ ਤੋਂ ਚੱਲਦੀ ਬਿਜਲੀ ਸਪਲਾਈ ਪਿੰਡ ਨਸੀਰਾਬਾਦ, ਨਰੂੜ, ਰਣਧੀਰਗੜ, ਮਲਕਪੁਰ, ਖਲਿਆਣ,ਸਾਹਨੀ, ਟਾਂਡਾ ਬਾਘਾਣਾ ਦੇ ਘਰਾਂ ਦੀ ਸਪਲਾਈ ਸਵੇਰੇ 10.00 ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ । ਇਸਦੇ ਨਾਲ ਹੀ 66 ਕੇ.ਵੀ.ਸਬ ਸਟੇਸ਼ਨ ਵਾਹਦ ਵਿਖੇ ਸ਼ਟਡਾਉਨ ਦੋਰਾਨ ਜਰੂਰੀ ਮੇਨਟੀਨੈਂਸ ਕਰਨ ਲਈ ਚਲਦੇ 11 ਕੇ ਵੀ ਵਾਹਦ ਫੀਡਰ UPS ) , 11 ਕੇ.ਵੀ ਨਡਾਲੋਂ, 11 ਕੇ.ਵੀ ਡਬਰੀ ( AP ) ਫੀਡਰ ਬੰਦ ਰਹਿਣਗੇ । ਜਿਸ ਕਾਰਣ ਇਹਨਾਂ ਫੀਡਰਾਂ ਤੋਂ ਚੱਲਦੀ ਬਿਜਲੀ ਸਪਲਾਈ ਪਿੰਡ ਵਾਹਦਾਂ, ਟੋਡਰਪੁਰ ਦੇ ਘਰਾਂ ਦੀ ਅਤੇ ਏ ਪੀ ਫੀਡਰਾਂ ਤੋਂ ਮੋਟਰਾਂ ਦੀ ਸਪਲਾਈ ਸਵੇਰੇ 10.00 ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ

50 Views