ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਵਿੱਚ ਡਿਗਰੀ ਵੰਡ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ

ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਵਿੱਚ ਡਿਗਰੀ ਵੰਡ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ 48ਵੇਂ ਡਿਗਰੀ ਵੰਡ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾਃ ਸਰੋਜ ਅਰੋੜਾ, ਡੀਨ ਕਾਲਜ ਵਿਕਾਸ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਨ ਜਿਨ੍ਹਾਂ ਦਾ ਕਾਲਜ ਦੇ ਵਿਹੜੇ ਵਿੱਚ ਸ੍ਰੀ ਧੀਰਜ ਸਰਦਾਨਾ,ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਡਾਃ ਸਵਿੰਦਰ ਪਾਲ, ਸ੍ਰੀ ਰਮੇਸ਼ ਜੈਨ, ਸ੍ਰੀ ਬਲਦੇਵ ਰਾਜ ਅਤੇ ਸਮੂਹ ਕਾਲਜ ਪਰਿਵਾਰ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਦੇ ਬੋਟੈਨੀਕਲ ਗਾਰਡਨ ਵਿੱਚ ਪੌਦਾ ਲਗਾਉਣ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਕਾਲਜ ਦੇ ਸਟਾਫ਼ ਨਾਲ਼ ਜਾਣ-ਪਛਾਣ ਕੀਤੀ ਗਈ ਉਪਰੰਤ ਪ੍ਰੋਸੈਸ਼ਨ ਦੇ ਨਾਲ਼ ਕਾਲਜ ਆਡੀਟੋਰੀਅਮ ਵਿੱਚ ਪਹੁੰਚੇ ਜਿੱਥੇ ਉਨ੍ਹਾਂ ਦਾ ਪ੍ਰਿੰਸੀਪਲ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ। ਜੋਤੀ ਪ੍ਰਜਵਲਿਤ ਰਸਮ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀ ਰਿਪੋਰਟ ਪੜ੍ਹੀ ਗਈ ਅਤੇ ਪ੍ਰੈਜੈਂਟੇਸ਼ਨ ਦਿਖਾਈ ਗਈ। ਇਸ ਮੌਕੇ ਸੈਸ਼ਨ 2020-21 ਅਤੇ 2021-22 ਦੌਰਾਨ ਪੀਜੀ ਅਤੇ ਯੂਜੀ ਕਰ ਚੁੱਕੇ 200 ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ। ਸੈਸ਼ਨ 2021-22 ਅਤੇ 2022-23 ਦੌਰਾਨ ਯੂਨੀਵਰਸਿਟੀ ਵਿੱਚੋਂ ਮੈਰਿਟ ਅਤੇ ਡਿਸਟਿੰਕਸ਼ਨ ਪ੍ਰਾਪਤ ਕਰਨ ਵਾਲ਼ੇ 98 ਵਿਦਿਆਰਥੀਆਂ ਨੂੰ ਅਤੇ ਜ਼ੋਨਲ ਯੁਵਕ ਮੇਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਬੈਸਟ ਐਨਸੀਸੀ ਕੈਡਿਟ ਦਾ ਇਨਾਮ ਮਿਸ ਸ਼ਿਵਾਂਗੀ ਨੇ ਅਤੇ ਬੈਸਟ ਐਨਐਸਐਸ ਵਾਲੰਟੀਅਰ ਦਾ ਇਨਾਮ ਸ਼ਰਨਪ੍ਰੀਤ ਕੌਰ ਤੇ ਮਨਿੰਦਰ ਕੌਰ ਨੇ ਪ੍ਰਾਪਤ ਕੀਤਾ। ਸ਼ਰਨਪ੍ਰੀਤ ਕੌਰ ਨੇ ‘ਸਟੂਡੈਂਟ ਆਫ ਦਾ ਯੀਅਰ’ ਅਤੇ ਜਗਜੀਤ ਕੌਰ ਨੇ ‘ਬੈਸਟ ਰੀਡਰ’ ਦਾ ਇਨਾਮ ਹਾਸਿਲ ਕੀਤਾ। ਇਸ ਕਾਲਜ ਵਿੱਚ 25 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਮੁਕੰਮਲ ਕਰਨ ਤੇ ਕਾਮਰਸ ਵਿਭਾਗ ਦੇ ਮੁਖੀ ਮੈਡਮ ਸੰਜਨਾ ਵਾਲੀਆ ਅਤੇ ਮੈਡਮ ਸੰਦੀਪ ਨਾਂਦਰਾ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ ਗਈ। ਡਾ. ਨੀਤੀ ਅਤੇ ਡਾ. ਗੁਰਪ੍ਰੀਤ ਵੱਲੋਂ ਇਸ ਅਕਾਦਮਿਕ ਸਮਾਗਮ ਦਾ ਸੰਚਾਲਨ ਬਾਖੂਬੀ ਕੀਤਾ ਗਿਆ।
ਮੁੱਖ ਮਹਿਮਾਨ ਡਾਃ ਸਰੋਜ ਅਰੋੜਾ ਨੇ ਡਿਗਰੀ ਅਤੇ ਇਨਾਮ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਗਰੀ ਪ੍ਰਾਪਤ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ ਮਿਲਣ ਵਾਲ਼ੇ ਮੌਕੇ ਨਹੀਂ ਗਵਾਉਣੇ। ਆਪਣੇ ਆਪ ਉੱਪਰ ਵਿਸ਼ਵਾਸ ਕਰਕੇ, ਆਪਣੇ ਨਿਸ਼ਾਨੇ ਤੇ ਕਾਇਮ ਰਹਿ ਕੇ ਕਿਸੇ ਉਲਝਣ ਜਾਂ ਭਟਕਣਾਂ ਵਿੱਚ ਨਾ ਪੈ ਕੇ ਹਰ ਕੰਮ ਪੂਰੇ ਪਿਆਰ ਨਾਲ਼ ਕਰਕੇ ਕਾਮਯਾਬੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਰੱਬ, ਮਾਪਿਆਂ, ਅਧਿਆਪਕਾਂ ਅਤੇ ਜ਼ਿੰਦਗੀ ਵਿੱਚ ਮਿਲਣ ਵਾਲੇ ਹਰ ਵਿਅਕਤੀ ਤੇ ਸ਼ੈਅ ਦਾ ਸ਼ੁਕਰਾਨਾ ਕਰਨ, ਆਪਣੇ ਦੇਸ਼, ਮਾਪਿਆਂ ਅਤੇ ਕਾਲਜ ਲਈ ਮਾਣ ਬਣਨ ਲਈ ਸੰਦੇਸ਼ ਵੀ ਦਿੱਤਾ। ਪ੍ਰਿੰਸੀਪਲ ਡਾਃ ਸਵਿੰਦਰ ਪਾਲ ਵੱਲੋਂ ਮੁੱਖ ਮਹਿਮਾਨ ਅਤੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਇਸ ਸਮਾਰੋਹ ਦੀ ਸਫਲਤਾ ਪੂਰਵਕ ਸੰਪੂਰਨਤਾ ਉਪਰੰਤ ਕਨਵੀਨਰ ਡਾ. ਰੁਮਿੰਦਰ ਕੌਰ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ, ਡਿਗਰੀਆਂ ਤੇ ਇਨਾਮ ਪ੍ਰਾਪਤ ਕਰਨ ਵਾਲ਼ੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਜ਼ਿੰਦਗੀ ਵਿੱਚ ਹਮੇਸ਼ਾਂ ਉਸਾਰੂ ਸੋਚ ਰੱਖਣ ਅਤੇ ਅੱਗੇ ਵਧਦੇ ਰਹਿਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ

71 Views