ਸੰਤ ਬਾਬਾ ਹਰਕੇਵਲ ਸਿੰਘ ਜੀ ਸਲਾਰਪੁਰ ਵਾਲਿਆਂ ਦੀ 8ਵੀਂ ਬਰਸੀ ਸੰਤ ਤਲਵਿੰਦਰ ਸਿੰਘ ਪ੍ਰਮੇਸ਼ਰ ਜੀ ਅਗਵਾਈ ਹੇਠ ਸ਼ਰਧਾ-ਪੂਰਵਕ ਮਨਾਈ

ਸੰਤ ਬਾਬਾ ਹਰਕੇਵਲ ਸਿੰਘ ਜੀ ਸਲਾਰਪੁਰ ਵਾਲਿਆਂ ਦੀ 8ਵੀਂ ਬਰਸੀ ਸੰਤ ਤਲਵਿੰਦਰ ਸਿੰਘ ਪ੍ਰਮੇਸ਼ਰ ਜੀ ਅਗਵਾਈ ਹੇਠ ਸ਼ਰਧਾ-ਪੂਰਵਕ ਮਨਾਈ

ਸ੍ਰ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਨੇ ਸਮਾਗਮ ਵਿੱਚ ਭਰੀ ਹਾਜ਼ਰੀ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਬ੍ਰਹਮ ਗਿਆਨੀ ਸੰਤ ਬਾਬਾ ਹਰਕੇਵਲ ਸਿੰਘ ਜੀ ਸਲਾਰਪੁਰ ਵਾਲਿਆਂ ਦੀ ਅੱਠਵੀ ਬਰਸੀ ਸਮਾਗਮ ਛੇਂਵੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਸੇਵਾ ਅਤੇ ਸਿਮਰਨ ਦੇ ਪੁੰਜ ਸੰਤ ਬਾਬਾ ਰਣਜੀਤ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ੍ਹ ਸਾਹਿਬ (ਭੋਗਪੁਰ) ਫਗਵਾੜਾ ਵਿਖੇ ਗੁਰੂ ਘਰ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ ਜੀ ਦੀ ਅਗਵਾਈ ਹੇਠ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਸਵੇਰੇ ਅਰੰਭ ਕੀਤੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਜਸਵੰਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ, ਸਿੱਖ ਕੌਮ ਦੀ ਮਾਇਨਾਜ ਸਖਸ਼ੀਅਤ ਸੰਤ ਬਾਬਾ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਬਲਪ੍ਰੀਤ ਸਿੰਘ ਲੁਧਿਆਣੇ ਵਾਲੇ, ਇੰਟਰਨੈਸ਼ਨਲ ਢਾਡੀ ਗੁਰਦਿਆਲ ਸਿੰਘ ਲੱਖਪੁਰ ਆਦਿ ਦੇ ਜੱਥਿਆਂ ਨੇ ਜਿੱਥੇ ਸੰਗਤਾਂ ਨੂੰ ਗੁਰਇਤਿਹਾਸ ਅਤੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ, ਉੱਥੇ ਹੀ ਸਿੱਖ ਕੌਮ ਦੀ ਮਾਇਨਾਜ ਸਖਸ਼ੀਅਤ ਪੂਰਨ ਮਹਾਂਪੁਰਖ, ਸੇਵਾ ਅਤੇ ਸਿਮਰਨ ਦੇ ਪੁੰਜ ਕਹਿਣੀ ਤੇ ਕਥਨੀ ਦੇ ਪੂਰੇ ਸੰਤ ਬਾਬਾ ਤਲਵਿੰਦਰ ਸਿੰਘ ਪ੍ਰਮੇਸ਼ਰ ਜੀ ਨੇ ਪ੍ਰਵਚਨ ਕਰਦੇ ਹੋਏ ਸੰਗਤਾਂ ਨੂੰ ਖੰਡੇ-ਬਾਟੇ ਦਾ ਅੰਮ੍ਰਿਤ ਛੱਕਕੇ ਗੁਰੂ ਵਾਲੇ ਬਣਨ ਅਤੇ ਗੁਰਬਾਣੀ ਨਾਲ ਜੁੜਨ ਦਾ ਸੰਗਤਾਂ ਨੂੰ ਉਪਦੇਸ਼ ਕੀਤਾ। ਸਮਾਗਮ ਦੇ ਅਖੀਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਮਾਗਮ ਦੀ ਸਮਾਪਤੀ ਦੀ ਅਰਦਾਸ ਕਰਨ ਉਪਰੰਤ ਪਹੁੰਚੇ ਮਹਾਂਪੁਰਸ਼ਾਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸਖ਼ਸ਼ੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਸਭ ਨੂੰ ਜੀ ਆਇਆ ਆਖਿਆ ਅਤੇ ਧੰਨਵਾਦ ਕੀਤਾ। ਇਸ ਮੌਕੇ ਰਣਜੀਤ ਸਿੰਘ ਖੁਰਾਣਾ ਸ਼ਹਿਰੀ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਸਿੰਘ ਕਿੰਨੜਾ, ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ, ਜੱਥੇਦਾਰ ਲਾਲ ਸਿੰਘ ਅਕਾਲਗੜ੍ਹ, ਬਹਾਦਰ ਸਿੰਘ ਸੰਗਤਪੁਰ, ਭਾਈ ਰਘਬੀਰ ਸਿੰਘ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਸਾਬਕਾ ਚੇਅਰਮੈਨ ਨਰੇਸ਼ ਭਾਰਦਵਾਜ, ਅਮਰਜੀਤ ਸਿੰਘ ਗੱਭਰੂ, ਗੁਰਦਿਆਲ ਸਿੰਘ ਕਾਲਰਾ, ਦਵਿੰਦਰ ਕੌਰ ਕਾਲਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪਰਮਜੀਤ ਸਿੰਘ ਰਾਏਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲਵਲੀਨ ਸਿੰਘ ਨਰੂੜ, ਵਿਸ਼ੇਸ਼ ਤੌਰ ਤੇ ਪਹੁੰਚੇ ਦਿਆ ਸਿੰਘ ਲਹੌਰੀਆ ਨੂੰ ਵੀ ਸਨਮਾਨਿਤ, ਕੀਤਾ ਗਿਆ, ਇਸ ਤੋਂ ਇਲਾਵਾ ਮਹਿੰਦਰ ਸਿੰਘ, ਗੁਰਮੇਲ ਸਿੰਘ, ਜਸਪਾਲ ਸਿੰਘ, ਸਰਬਜੀਤ ਕੌਰ, ਜਗਮਿੰਦਰ ਸਿੰਘ ਯੂਕੇ, ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ

58 Views