ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਸਟੇਟ ਬਾਡੀ ਦੀ ਵਿਸ਼ੇਸ਼ ਮੀਟਿੰਗ 22 ਮਾਰਚ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਵੇਗੀ: ਸੇਠੀ
ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਸਟੇਟ ਬਾਡੀ ਦੀ ਵਿਸ਼ੇਸ਼ ਮੀਟਿੰਗ 22 ਮਾਰਚ ਨੂੰ ਸੁਲਤਾਨਪੁਰ ਲੋਧੀ ਵਿੱਚ ਹੋਵੇਗੀ: ਸੇਠੀ
ਸੁਲਤਾਨਪੁਰ ਲੋਧੀ 19 ਮਾਰਚ ( ਨਿਰਮਲ ਸਿੰਘ) ਜਰਨਲਿਸਟ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਇਕਾਈ (ਰਜਿ) ਪੰਜਾਬ ਦੇ ਪ੍ਰਧਾਨ ਜਤਿੰਦਰ ਸੇਠੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਤਰਕਾਰ ਭਾਈਚਾਰੇ ਨੂੰ ਆਉਣ ਵਾਲੀਆਂ ਮੁਸਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਇਕਾਈ ਦੇ ਸੀਨੀਅਰ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ 22 ਮਾਰਚ ਦਿਨ ਸੁੱਕਰਵਾਰ ਨੂੰ ਦੁਪਹਿਰ 12: 30 ਵਜੇ ਪ੍ਰੈੱਸ ਕਲੱਬ ਭਵਨ ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਮਨਜੀਤ ਮਾਨ, ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਪ੍ਰੀਤ ਸੰਗੋਜ਼ਲਾ ਸਹਿਤ ਪੰਜਾਬ ਦੇ ਸੀਨੀਅਰ ਅਹੁਦੇਦਾਰ ਪਹੁੰਚਣਗੇ ਤੇ ਪੱਤਰਕਾਰ ਭਾਈਚਾਰੇ ਨੂੰ ਸੰਬੋਧਨ ਕਰੇਂਗੇ। ਉਨ੍ਹਾਂ ਦੇ ਨਾਲ ਜਰਨਲਿਸਟ ਪ੍ਰੈੱਸ ਕਲੱਬ (ਰਜਿ) ਪੰਜਾਬ ਦੀ ਸਟੇਟ ਬਾਡੀ ਵੀ ਹਾਜ਼ਿਰ ਹੋਵੇਗੀ। ਇਸ ਮੀਟਿੰਗ ਵਿੱਚ ਜਲੰਧਰ, ਜ਼ਿਲ੍ਹਾ ਕਪੂਰਥਲਾ, ਭੁਲੱਥ, ਬੇਗੋਵਾਲ, ਫ਼ਗਵਾੜਾ, ਲੋਹੀਆਂ ਖ਼ਾਸ ਅਤੇ ਸੁਲਤਾਨਪੁਰ ਲੋਧੀ ਨਾਲ਼ ਸੰਬੰਧਿਤ ਸਮੂਹ ਅਹੁਦੇਦਾਰਾਂ ਅਤੇ ਸੀਨੀਅਰ ਪੱਤਰਕਾਰ ਵੀਰ ਵੀ ਸ਼ਿਰਕਤ ਕਰਨਗੇ। ਸੇਠੀ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਸ਼੍ਰੀ ਮਨਜੀਤ ਮਾਨ ਪੱਤਰਕਾਰ ਸਾਥੀਆਂ ਦੇ ਹੱਕਾਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦਿਆਂ ਪੱਤਰਕਾਰ ਸਾਥੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਖੌਫ ਅਤੇ ਲਾਲਚ ਤਿਆਗ ਕੇ ਹੀ ਸੱਚੀ ਪੱਤਰਕਾਰੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਸਾਡਾ ਨੈਤਿਕ ਫਰਜ਼ ਬਣਦਾ ਹੈ ਕਿ ਸੱਚ ਨੂੰ ਸਾਹਮਣੇ ਲੈਕੇ ਆਉਣਾ। ਸੇਠੀ ਨੇ ਮੋਜੂਦਾ ਆਪ ਸਰਕਾਰ ਕੋਲੋ ਜ਼ੋਰਦਾਰ ਮੰਗ ਕਰਦਿਆਂ ਕਿਹਾ ਕਿ ਮੋਜੂਦਾ ਸਰਕਾਰ ਪੱਤਰਕਾਰਾਂ ਨੂੰ ਬੱਸ ਅਤੇ ਰੇਲ ਸਫ਼ਰ ਏ ਸੀ,ਪੱਤਰਕਾਰੀ ਦੇ ਖੇਤਰ ਵਿੱਚ 20 ਸਾਲ ਸੇਵਾ ਕਰਨ ਵਾਲੇ ਪੱਤਰਕਾਰ ਸਾਥੀਆਂ ਨੂੰ ਸਰਕਾਰ ਘੱਟੋ ਘੱਟ 20 ਹਜ਼ਾਰ ਰੁਪਏ ਪੈਨਸ਼ਨ ਦੇਵੇ। ਸਰਕਾਰ ਪੱਤਰਕਾਰਾ ਨੂੰ 5 ,5 ਮਰਲੇ ਦੇ ਪਲਾਟ ਜਾ ਮਕਾਨ ਬਣਾਕੇ ਦੇਵੇ,ਬੱਚਿਆ ਦੀ ਐਜੂਕੇਸ਼ਨ ਫ੍ਰੀ ਕੀਤੀ ਜਾਵੇ।

