ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਨੇ ਲਗਾਇਆ ਫਰੀ ਮੈਡੀਕਲ ਚੈਕਅੱਪ ਕੈਂਪ
ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਨੇ ਲਗਾਇਆ ਫਰੀ ਮੈਡੀਕਲ ਚੈਕਅੱਪ ਕੈਂਪ
ਲੋੜਵੰਦ ਮਰੀਜਾਂ ਲਈ ਲਾਹੇਵੰਦ ਉਪਰਾਲਾ – ਐਡਵੋਕੇਟ ਮਲ੍ਹੀ
100 ਤੋਂ ਵੱਧ ਮਰੀਜਾਂ ਦਾ ਕੀਤਾ ਚੈੱਕਅਪ, ਦਵਾਈਆਂ ਵੀ ਦਿੱਤੀਆਂ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਤਾਕੀ ਮੁਹੱਲਾ ਮੇਹਲੀ ਗੇਟ ਫਗਵਾੜਾ ਵਿਖੇ ਫਰੀ ਮੈਡੀਕਲ ਚੈਕਅੱਪ ਕੈਂਪ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸਦਾ ਉਦਘਾਟਨ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਕਸ਼ਮੀਰ ਸਿੰਘ ਮੱਲ੍ਹੀ ਵਲੋਂ ਕੀਤਾ ਗਿਆ। ਉਹਨਾਂ ਨੇ ਕੇਂਦਰ ਵਲੋਂ ਸਾਹਿੱਤਕ ਤੇ ਸਮਾਜਿਕ ਖੇਤਰ ‘ਚ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਉਪਰਾਲੇ ਲੋੜਵੰਦ ਮਰੀਜਾਂ ਲਈ ਬਹੁਤ ਹੀ ਲਾਹੇਵੰਦ ਬਣਦੇ ਹਨ। ਉਹਨਾਂ ਨੇ ਆਪਣੇ ਵਲੋਂ ਵੀ ਸਮਾਜ ਸੇਵਾ ਵਿਚ ਹਰ ਸੰਭਵ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਸਮਾਗਮ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਐਸ. ਸੀ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਸਰਬ ਨੌਜਵਾਨ ਸਭਾ ਫਗਵਾੜਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਗੁਰਦੀਪ ਸਿੰਘ ਤੁਲੀ ਹਲਕਾ ਕੋਆਰਡੀਨੇਟਰ ‘ਆਪ’ ਵਪਾਰ ਸੈਲ ਅਤੇ ਜਸਵੀਰ ਸਿੰਘ ਵਿੱਕੀ ਜਿਲ੍ਹਾ ਉਪ ਪ੍ਰਧਾਨ ਯੂਥ ਵਿੰਗ ਨੇ ਵੀ ਕੇਂਦਰ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ। ਕੈਂਪ ਦੌਰਾਨ ਡਾ. ਜੀਵਨ ਜਯੋਤੀ (ਬੀ.ਡੀ.ਐਸ.) ਡਾ. ਐਸ.ਪੀ. ਮਾਨ, ਡਾ. ਅਸ਼ੋਕ ਸਾਗਰ ਦੀ ਦੇਖਰੇਖ ‘ਚ ਮੈਡੀਕਲ ਟੀਮ ਵਲੋਂ 100 ਤੋਂ ਵੱਧ ਲੋੜਵੰਦ ਮਰੀਜਾਂ ਦੀਆਂ ਵੱਖ ਵੱਖ ਬਿਮਾਰੀਆਂ ਦਾ ਚੈੱਕਅਪ ਕਰਕੇ ਫਰੀ ਦਵਾਈਆਂ ਦੇ ਨਾਲ ਸਿਹਤ ਦੀ ਸੰਭਾਲ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਕੇ.ਐਸ.ਕੇ. ਲੈਬਾਰਟਰੀ ਸੁਖਚੈਨ ਰੋਡ ਤੋਂ ਜਤਿੰਦਰ ਮਦਾਨ ਦੀ ਟੀਮ ਨੇ ਲੋੜਵੰਦ ਮਰੀਜਾਂ ਦੇ ਸ਼ੁਗਰ, ਬਲੱਡ ਪ੍ਰੈਸ਼ਰ, ਯੂਰਿਕ ਐਸਿਡ, ਕਲੋਸਟਰਾਲ, ਥਾਇਰਾਈਡ ਸਮੇਤ ਹੋਰ ਕਈ ਤਰ੍ਹਾਂ ਦੇ ਟੈਸਟ ਬਿਲਕੁਲ ਫਰੀ ਕੀਤੇ। ਮਰੀਜਾਂ ਦੀ ਜਾਂਚ ਵਿਚ ਵਿਸ਼ਵਪ੍ਰੀਤ ਭਾਰਦਵਾਜ, ਸਿਮਰਜੀਤ ਕੌਰ, ਜਸਵਿੰਦਰ ਕੌਰ ਅਤੇ ਰਾਜਕੁਮਾਰ ਨੇ ਵੀ ਵਢਮੁੱਲੀਆਂ ਸੇਵਾਵਾਂ ਦਿੱਤੀਆਂ। ਕੇਂਦਰ ਦੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਅਤੇ ਪੀ.ਆਰ.ਓ. ਓਮ ਪ੍ਰਕਾਸ਼ ਪਾਲ ਨੇ ਸਮੂਹ ਮਹਿਮਾਨਾਂ, ਸ੍ਰੀ ਗੁਰੂ ਰਵਿਦਾਸ ਗੁਰਦੁਆਰਾ/ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਸ੍ਰੀ ਰਾਣਾ, ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਇਸ ਕੈਂਪ ਨੂੰ ਸਫਲ ਬਨਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਕੇਂਦਰ ਵਲੋਂ ਮੁੱਖ ਮਹਿਮਾਨ, ਪਤਵੰਤਿਆਂ ਅਤੇ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ, ਉਪ ਚੇਅਰਮੈਨ ਤਰਸੇਮ ਸਿੰਘ ਗੌਂਸਪੁਰ, ਜਨਰਲ ਸਕੱਤਰ ਕਰਮਵੀਰ ਪਾਲ, ਹੈੱਪੀ, ਉਪ ਪ੍ਰਧਾਨ ਮਧੂਬਾਲਾ ਪਲਾਹੀ, ਮੀਤ ਪ੍ਰਧਾਨ ਹਰਵਿੰਦਰ ਸਿੰਘ, ਪ੍ਰੈਸ ਸਕੱਤਰ ਅਸ਼ੋਕ ਸ਼ਰਮਾ ਤੋਂ ਇਲਾਵਾ ਬਲਦੇਵ ਕੋਮਲ, ਲਵਪ੍ਰੀਤ ਸਿੰਘ ਰਾਏ, ਖੁਸ਼ਪ੍ਰੀਤ ਕੌਰ ਰਾਏ, ਅਮਨ ਗੋਗੀ, ਤਰਸੇਮ ਲਾਲ, ਹਰਭਜਨ ਸਹੋਤਾ ਆਦਿ ਹਾਜਰ ਸਨ

