ਅਕੈਡਮੀ ‘ਚ ਕ੍ਰਿਕੇਟ ਦੀ ਕੋਚਿੰਗ ਲੈ ਰਹੇ ਲੋੜਵੰਦ ਖਿਡਾਰੀਆਂ ਦੀ ਸਹਾਇਤਾ ਕਰੇ ਪੰਜਾਬ ਸਰਕਾਰ – ਵਿਸ਼ਾਲ ਸ਼ਰਮਾ

ਅਕੈਡਮੀ ‘ਚ ਕ੍ਰਿਕੇਟ ਦੀ ਕੋਚਿੰਗ ਲੈ ਰਹੇ ਲੋੜਵੰਦ ਖਿਡਾਰੀਆਂ ਦੀ ਸਹਾਇਤਾ ਕਰੇ ਪੰਜਾਬ ਸਰਕਾਰ – ਵਿਸ਼ਾਲ ਸ਼ਰਮਾ

ਸਹਿਯੋਗ ਲਈ ਪੰਕਜ ਸਰਦਾਨਾ ਤੇ ਪਿ੍ਰੰਸੀਪਲ ਢਿੱਲੋਂ ਦਾ ਕੀਤਾ ਧੰਨਵਾਦ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਦੇ ਕਮਲਾ ਨਹਿਰੂ ਪਬਲਿਕ ਸਕੂਲ ਦੀ ਖੇਡ ਗਰਾਉਂਡ ‘ਚ ਕ੍ਰਿਕੇਟ ਵਿਚ ਕੈਰੀਅਰ ਦੀ ਤਲਾਸ਼ ਕਰ ਰਹੇ ਬੱਚਿਆਂ ਤੇ ਨੌਜਵਾਨਾਂ ਨੂੰ ਉਹਨਾਂ ਦੀ ਮੰਜਿਲ ਦਾ ਸ਼ੁਰੂਆਤੀ ਰਾਸਤਾ ਤੈਅ ਕਰਵਾਉਣ ਦਾ ਜੀਅ ਜਾਨ ਨਾਲ ਉਧਮ ਕਰ ਰਹੇ ਫਗਵਾੜਾ ਕ੍ਰਿਕੇਟ ਅਕੈਡਮੀ ਦੇ ਸੰਚਾਲਕ ਅਤੇ ਕੋਚ ਵਿਸ਼ਾਲ ਸ਼ਰਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹੁਨਰਮੰਦ ਪ੍ਰੰਤੂ ਲੋੜਵੰਦ ਖਿਡਾਰੀਆਂ ਨੂੰ ਕਿੱਟਾਂ, ਖਾਣਾ ਤੇ ਹੋਰ ਜਰੂਰਤਾਂ ਪੂਰੀਆਂ ਕਰਨ ਲਈ ਮਾਲੀ ਮੱਦਦ ਕੀਤੀ ਜਾਵੇ। ਵਿਸ਼ਾਲ ਸ਼ਰਮਾ ਜੋ ਕਿ ਖੁਦ ਵੀ ਖਿਡਾਰੀ ਰਹੇ ਹਨ ਅਤੇ ਅੰਡਰ-19 ਕਟੋਚ ਸ਼ੀਲਡ ਟਰਾਫੀ ਖੇਡਣ ਤੋਂ ਇਲਾਵਾ ਕਾਂਗੜਾ (ਹਿਮਾਚਲ ਪ੍ਰਦੇਸ਼) ਦੀ ਅੰਡਰ-19 ਤੇ ਅੰਡਰ-23 ਸੀਨੀਅਰ ਡਿਸਟ੍ਰਿਕਟ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਨੇ ਦੱਸਿਆ ਕਿ ਉਸਨੇ ਸ਼ਕੁੰਤਲਾ ਦੇਵੀ ਕੱਪ ਵੀ ਖੇਡਿਆ ਹੈ ਅਤੇ ਧਰਮਸ਼ਾਲਾ ਅਤੇ ਨਾਦੋਨ (ਹਮੀਰਪੁਰ) ਦੀਆਂ ਟੀਮਾਂ ਵਿਚਾਲੇ ਖੇਡੇ ਜਾ ਰਹੇ ਰਣਜੀ ਟਰਾਫੀ ਮੁਕਾਬਲੇ ‘ਚ ਉਸਦੇ ਸੱਟ ਲੱਗਣ ਕਰਕੇ ਜਿੰਦਗੀ ਵਿਚ ਮੋੜ ਆ ਗਿਆ ਤੇ ਉਸਨੇ ਕ੍ਰਿਕੇਟ ਦੇ ਮੈਦਾਨ ਨੂੰ ਅਲਵਿਦਾ ਆਖਦਿਆਂ ਸਾਲ 2015 ਵਿਚ ਫਗਵਾੜਾ ਕ੍ਰਿਕੇਟ ਅਕੈਡਮੀ ਦਾ ਗਠਨ ਕਰਕੇ ਕੋਚਿੰਗ ਦੀ ਸ਼ੁਰੂਆਤਾ ਕੀਤੀ। ਇਸ ਦੌਰਾਨ ਕਮਲਾ ਨਹਿਰੂ ਪਬਲਿਕ ਸਕੂਲ ਚੱਕ ਹਕੀਮ ਫਗਵਾੜਾ ਦੇ ਡਾਇਰੈਕਟਰ ਪੰਕਜ ਸਰਦਾਨਾ ਅਤੇ ਪਿ੍ਰੰਸੀਪਲ ਮੈਡਮ ਪੀ.ਕੇ. ਢਿੱਲੋਂ ਦੀ ਬਦੌਲਤ ਇਸ ਸਕੂਲ ਦੀ ਖੇਡ ਗਰਾਉਂਡ ‘ਚ ਖਿਡਾਰੀਆਂ ਨੂੰ ਕੋਚਿੰਗ ਦੇ ਰਿਹਾ ਹੈ। ਉਹ ਹੁਣ ਤੱਕ ਕਰੀਬ 300 ਖਿਡਾਰੀਆਂ ਨੂੰ ਕੋਚਿੰਗ ਦੇ ਚੁੱਕਾ ਹੈ। ਉਸਦੀ ਅਕੈਡਮੀ ਦੇ ਹੋਣਹਾਰ ਖਿਡਾਰੀ ਅੰਡਰ-16 ਅਤੇ ਅੰਡਰ-19 ਕਟੋਚ ਸ਼ੀਲਡ ਤੋਂ ਇਲਾਵਾ ਅੰਡਰ-15 ਜਿਲ੍ਹਾ ਤੇ ਸਟੇਟ ਪੱਧਰ ‘ਤੇ ਟੀਮਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਅੰਡਰ-14 ‘ਚ ਵੀ ਜਿਲ੍ਹਾ ਤੇ ਸਟੇਟ ਪੱਧਰੀ ਟੀਮਾਂ ਵਿਚ ਖੇਡ ਰਹੇ ਹਨ। ਉਹਨਾਂ ਨੇ ਗਰਾਉਂਡ ਮੁਹੱਈਆ ਕਰਵਾਉਣ ਲਈ ਪਿ੍ਰੰਸੀਪਲ ਢਿੱਲੋਂ ਅਤੇ ਸਕੂਲ ਡਾਇਰੈਕਟਰ ਪੰਕਜ ਸਰਦਾਨਾ ਦਾ ਤਹਿ ਦਿਲੋਂ ਧੰਨਵਾਦ ਕਰਨ ਦੇ ਨਾਲ ਹੀ ਕਿਹਾ ਕਿ ਪੰਜਾਬ ਦੀ ਮੌਜੂਦਾ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਧੀਆ ਉਪਰਾਲਾ ਕਰ ਰਹੀ ਹੈ ਅਤੇ ਜੇਕਰ ਉਸਨੂੰ ਅਕੈਡਮੀ ਲਈ ਖੇਡ ਗਰਾਉਂਡ ਦੇ ਨਾਲ ਹੋਰ ਸੰਭਵ ਸਹਿਯੋਗ ਮਿਲੇ ਤਾਂ ਉਹ ਵੀ ਪੰਜਾਬ ਸਰਕਾਰ ਦੇ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਮਿਸ਼ਨ ‘ਚ ਯੋਗਦਾਨ ਪਾਉਂਦੇ ਹੋਏ ਇਸ ਮਿੱਟੀ ਤੋਂ ਕ੍ਰਿਕੇਟ ਦੇ ਅਜਿਹੇ ਹੀਰੇ ਪੈਦਾ ਕਰ ਸਕਦਾ ਹੈ ਜੋ ਦੇਸ਼ ਦੁਨੀਆ ‘ਚ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਅਤੇ ਹਰੇਕ ਪੰਜਾਬੀ ਨੂੰ ਉਹਨਾਂ ਖਿਡਾਰੀਆਂ ਤੇ ਮਾਣ ਮਹਿਸੂਸ ਹੋਵੇਗਾ

59 Views