ਡਾ. ਰਾਜਨ ਆਈ ਕੇਅਰ ਫਗਵਾੜਾ ਵਿਖੇ ਮਾਈ ਡਾਈਟ ਪਲਾਨਰ ਕਲੀਨਿਕ ਦਾ ਹੋਇਆ ਸ਼ੁੱਭ ਆਰੰ

ਡਾ. ਰਾਜਨ ਆਈ ਕੇਅਰ ਫਗਵਾੜਾ ਵਿਖੇ ਮਾਈ ਡਾਈਟ ਪਲਾਨਰ ਕਲੀਨਿਕ ਦਾ ਹੋਇਆ ਸ਼ੁੱਭ ਆਰੰ

ਪੋਸਟ ਗ੍ਰੈਜੂਏਟ ਡਾਈਟੀਸ਼ੀਅਨ ਹਰਪ੍ਰੀਤ ਕੌਰ ਦੇਣਗੇ ਸੇਵਾਵਾਂ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਵੱਧਦੀਆਂ ਬਿਮਾਰੀਆਂ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਸੰਤੁਲਿਤ ਖੁਰਾਕ ਬਾਰੇ ਜਾਣਕਾਰੀ ਦੇਣ ਦੇ ਉਦੇਸ਼ ਨਾਲ ਡਾ: ਰਾਜਨ ਆਈ ਕੇਅਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਾਈ ਡਾਈਟ ਪਲੈਨਰ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ। ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਡਾ: ਐੱਸ. ਰਾਜਨ ਨੇ ਡਾਈਟੀਸ਼ੀਅਨ ਵਜੋਂ ਡਾ: ਹਰਪ੍ਰੀਤ ਕੌਰ ਦਾ ਹਸਪਤਾਲ ਜੁਆਇਨ ਕਰਨ ‘ਤੇ ਸਵਾਗਤ ਕੀਤਾ। ਉਨ੍ਹਾਂ ਨੇ ਡਾ. ਹਰਪ੍ਰੀਤ ਕੌਰ ਦੀ ਜਾਣ ਪਛਾਣ ਕਰਵਾਉਂਦੇ ਹੋਏ ਦੱਸਿਆ ਕਿ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਤੋਂ ਡਾਈਟਸ ਹੈਲਥ ਵਿੱਚ ਪੋਸਟ ਗ੍ਰੈਜੂਏਟ ਹਨ। ਇਸ ਦੌਰਾਨ ਉਨ੍ਹਾਂ ਆਮ ਲੋਕਾਂ ਨੂੰ ਆਪਣੀ ਖੁਰਾਕ ਪ੍ਰਤੀ ਸੁਚੇਤ ਰਹਿਣ ਅਤੇ ਇਸ ਸਬੰਧੀ ਹੋਰ ਸਲਾਹ ਲੈਣ ਲਈ ਡਾ: ਹਰਪ੍ਰੀਤ ਨਾਲ ਸੰਪਰਕ ਕਰਨ ਦਾ ਸੱਦਾ ਦਿੱਤਾ। ਡਾਇਟੀਸ਼ੀਅਨ ਡਾ: ਹਰਪ੍ਰੀਤ ਕੌਰ ਨੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਮੋਟਾਪਾ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਕਈ ਬਿਮਾਰੀਆਂ ਛੋਟੀ ਉਮਰ ਵਿਚ ਹੀ ਸਰੀਰ ਨੂੰ ਬਿਮਾਰ ਕਰ ਰਹੀਆਂ ਹਨ। ਔਰਤਾਂ ਵਿੱਚ ਥਾਇਰਾਇਡ ਦਾ ਕਾਰਨ ਜ਼ਿਆਦਾਤਰ ਗਲਤ ਖਾਣ-ਪੀਣ ਦੀਆਂ ਆਦਤਾਂ ਹਨ। ਇਹ ਬਿਮਾਰੀਆਂ ਭਵਿੱਖ ਵਿੱਚ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ। ਸ਼ੂਗਰ ਵਧਣ ਨਾਲ ਅੱਖਾਂ, ਦਿਲ ਅਤੇ ਗੁਰਦੇ ਦੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਹਾਈ ਬੀਪੀ ਦਿਲ ਅਤੇ ਗੁਰਦੇ ਦੀ ਸਿਹਤ ਲਈ ਨੁਕਸਾਨਦੇਹ ਹੈ। ਇੱਥੋਂ ਤੱਕ ਕਿ ਦਿਮਾਗ ਦੀ ਨਸਾਂ ਵੀ ਫਟ ਸਕਦੀ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਡਾਈਟ ਚਾਰਟ ਬਣਾਉਣ ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਇਸ ਦੌਰਾਨ ਹਸਪਤਾਲ ਦਾ ਸਮੂਹ ਸਟਾਫ਼ ਹਾਜ਼ਰ ਸੀ

58 Views