ਹੁਸ਼ਿਆਰਪੁਰ ਹਲਕੇ ਤੋਂ ਵੱਡੀ ਜਿੱਤ ਲਈ ਉਮੀਦਵਾਰ ਦੇ ਨਾਂ ਦਾ ਜਲਦੀ ਕੀਤਾ ਜਾਵੇ ਐਲਾਨ : ਰਾਮ ਮੂਰਤੀ ਭਾਣੋਕੀ
ਹੁਸ਼ਿਆਰਪੁਰ ਹਲਕੇ ਤੋਂ ਵੱਡੀ ਜਿੱਤ ਲਈ ਉਮੀਦਵਾਰ ਦੇ ਨਾਂ ਦਾ ਜਲਦੀ ਕੀਤਾ ਜਾਵੇ ਐਲਾਨ : ਰਾਮ ਮੂਰਤੀ ਭਾਣੋਕੀ
ਕਿਹਾ : ਚੱਬੇਵਾਲ ਦੇ ਜਾਣ ਨਾਲ ਕਾਂਗਰਸ ਨੂੰ ਕੋਈ ਫਰਕ ਨਹੀਂ
ਫਗਵਾੜਾ ’ਚ ‘ਆਪ’ ਦੀ ਇੱਕਮੁਠਤਾ ਨੂੰ ਦੱਸਿਆ ਦਿਖਾਵਾ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਵੱਡੀ ਜਿੱਤ ਪ੍ਰਾਪਤ ਕਰਨ ਲਈ ਕਾਂਗਰਸ ਪਾਰਟੀ ਨੂੰ ਜਲਦੀ ਤੋਂ ਜਲਦੀ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਚਾਹੀਦਾ ਹੈ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨਾਲ ਸੰਪਰਕ ਕਰਨ ਦਾ ਸਮਾਂ ਮਿਲ ਸਕੇ। ਇਹ ਗੱਲ ਕਾਂਗਰਸ ਦੇ ਸੀਨੀਅਰ ਆਗੂ ਅਤੇ ਰੇਲਵੇ ਬੋਰਡ ਦੇ ਸਾਬਕਾ ਮੈਂਬਰ ਰਾਮ ਮੂਰਤੀ ਭਾਣੋਕੀ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਪਿਛਲੀਆਂ ਦੋ ਚੋਣਾਂ ਵਿੱਚ ਹੁਸ਼ਿਆਰਪੁਰ ਹਲਕੇ ਤੋਂ ਪਾਰਟੀ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਗਲਤ ਉਮੀਦਵਾਰਾਂ ਦੀ ਚੋਣ ਨੂੰ ਦੱਸਿਆ ਅਤੇ ਸਪੱਸ਼ਟ ਕਿਹਾ ਕਿ ਹੁਸ਼ਿਆਰਪੁਰ ਹਲਕੇ ਵਿੱਚ ਇੱਕੋ-ਇੱਕ ਜੇਤੂ ਉਮੀਦਵਾਰ ਸ੍ਰੀਮਤੀ ਸੰਤੋਸ਼ ਚੌਧਰੀ ਹਨ, ਜਿਹਨਾਂ ਨੇ ਫਿਲੌਰ ਹਲਕੇ ਤੋਂ ਦੋ ਵਾਰ ਅਤੇ ਇੱਕ ਵਾਰ ਸਾਲ 2009 ਵਿੱਚ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਸ਼ਾਨਦਾਰ ਜਿੱਤ ਦਰਜ ਕਰਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਸੀਟ ਪਾਈ ਹੈ। ਇਸ ਲਈ ਪਾਰਟੀ ਹਾਈਕਮਾਂਡ ਨੂੰ ਚਾਹੀਦਾ ਹੈ ਕਿ ਉਹ ਜਲਦੀ ਉਨ੍ਹਾਂ ਦੇ ਨਾਂ ਦਾ ਉਮੀਦਵਾਰ ਵਜੋਂ ਐਲਾਨ ਕਰੇ ਤਾਂ ਜੋ ਕਾਂਗਰਸ ਪਾਰਟੀ ਲਈ ਹੁਸ਼ਿਆਰਪੁਰ ਸੀਟ ’ਤੇ ਇਕ ਵਾਰ ਫਿਰ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕਰਨ ਦਾ ਰਸਤਾ ਸਾਫ਼ ਹੋ ਸਕੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਫਗਵਾੜਾ ਵਿੱਚ ਹੀ ਨਹੀਂ ਸਗੋਂ ਹਰ ਥਾਂ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਪੰਜਾਬ ਵਿੱਚ ਪਾਰਟੀ ਦੀ ਉਸਾਰੀ ਕਰਨ ਵਾਲਾ ਕੇਡਰ ਅੱਜ ਬਾਹਰਲੇ ਲੋਕਾਂ ਦੇ ਪ੍ਰਭਾਵ ਹੇਠ ਅਸਹਿਜ ਮਹਿਸੂਸ ਕਰ ਰਿਹਾ ਹੈ। ਫਗਵਾੜਾ ’ਚ ਜੋ ਏਕਤਾ ਦਾ ਡਰਾਮਾ ਸੀਨੀਅਰ ਲੀਡਰਸ਼ਿਪ ਦੇ ਦਬਾਅ ਹੇਠ ਕੀਤਾ ਗਿਆ ਹੈ, ਉਸਦੀ ਸੱਚਾਈ ਜਲਦੀ ਹੀ ਸਾਹਮਣੇ ਆ ਜਾਵੇਗੀ। ਡਾ: ਰਾਜਕੁਮਾਰ ਚੱਬੇਵਾਲ ਦੇ ‘ਆਪ’ ਪਾਰਟੀ ’ਚ ਸ਼ਾਮਿਲ ਹੋਣ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਮਾਮੂਰਤੀ ਭਾਣੋਕੀ ਨੇ ਕਿਹਾ ਕਿ ਕਾਂਗਰਸ ਇਕ ਵੱਡਾ ਸਮੁੰਦਰ ਹੈ, ਜਿਸ ਨੂੰ ਕਿਸੇ ਦੇ ਨਿਜੀ ਸੁਆਰਥ ਕਾਰਨ ਛੱਡ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ

