ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਜਨਮ ਦਿਨ ਤੇ ਪਿੰਡ ਖੋਥੜਾਂ ਵਿਖੇ ਪਰਵੀਨ ਬੰਗਾ ਦੀ ਅਗਵਾਈ ‘ਚ ਮਨਾਇਆ
ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਜਨਮ ਦਿਨ ਤੇ ਪਿੰਡ ਖੋਥੜਾਂ ਵਿਖੇ ਪਰਵੀਨ ਬੰਗਾ ਦੀ ਅਗਵਾਈ ‘ਚ ਮਨਾਇਆ
ਸਾਹਿਬ ਰਾਮ ਜੀ ਨੇ ਸਮੁੱਚਾ ਜੀਵਨ ਬਹੁਜਨ ਸਮਾਜ ਵਿੱਚ ਸਵੈਮਾਣ ਪੈਦਾ ਕਰਨ ਲਈ ਲਗਾਇਆ – ਬੰਗਾ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਬਾਮਸੇਫ,ਡੀ.ਐਸ.ਫੋਰ ਤੇ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਜਨਮਦਿਨ ਤੇ ਪਿੰਡ ਖੋਥੜਾਂ ਵਿਖੇ ਬਸਪਾ ਪੰਜਾਬ ਜਨਰਲ ਸਕੱਤਰ ਬਸਪਾ ਪੰਜਾਬ ਤੇ ਇੰਚਾਰਜ ਹਲਕਾ ਬੰਗਾ ਦੀ ਅਗਵਾਈ ਵਿੱਚ ਡਾ.ਅੰਬੇਡਕਰ ਅੰਬੇਦਕਰ ਪਾਰਕ ਵਿਚ ਸਥਿਤ ਸਟੈਚੂ ਤੇ ਗੁਰੂ ਘਰ ਦੀ ਕਮੇਟੀ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਨਮ ਦਿਨ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਮੌਕੇ ‘ਤੇ ਬਸਪਾ ਆਗੂ ਪ੍ਰਵੀਨ ਬੰਗਾ ਹਲਕਾ ਇੰਚਾਰਜ ਬੰਗਾ ਨੇ ਆਖਿਆ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜਾਣ ਤੋਂ ਬਾਅਦ ਕਾਂਸ਼ੀ ਰਾਮ ਜੀ ਨੇ ਬਹੁਜਨ ਰਾਜਨੀਤੀ ਦਾ ਅਗਾਜ ਸਾਇਕਲ ਤੋਂ ਸ਼ੁਰੂ ਕਰਕੇ ਹੈਲੀਕਾਪਟਰ ਰਾਹੀਂ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਦੇਸ਼ ਦੇ ਕੋਨੇ ਕੋਨੇ ਵਿੱਚ ਲੈਕੇ ਗਏ ਗਰੀਬ ਤੇ ਬਹੁਜਨ ਸਮਾਜ ਦੇ ਵੱਖ ਵੱਖ ਵਰਗਾਂ ਨੂੰ ਐਮ.ਐਲ.ਏ. ਤੇ ਐਮ.ਪੀ. ਬਣਾਇਆ ਤੇ ਦੇਸ਼ ਦੇ ਸਭ ਤੋਂ ਵਡੇ ਸੂਬੇ ਉੱਤਰ ਪ੍ਰਦੇਸ਼ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਜੀ ਦੀ ਅਗਵਾਈ ਵਿਚ ਸਰਕਾਰ ਬਣਾਈ। ਕਾਂਸ਼ੀ ਰਾਮ ਜੀ ਨੇ ਸਮੁੱਚਾ ਜੀਵਨ ਬਹੁਜਨ ਸਮਾਜ ਵਿਚ ਸਵੈਮਾਣ ਪੈਦਾ ਕਰਨ ਲਈ ਲਗਾਇਆ। ਇਸ ਮੌਕੇ ਤੇ ਸਮੂਹ ਸੰਗਤ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਤੇ ਸਤਪਾਲ,ਬੀਬੀ ਗੁਰਦੇਵ ਕੌਰ ਸਾਬਕਾ ਮੈਂਬਰ ਬਲਾਕ ਸੰਮਤੀ, ਜਸਵਿੰਦਰ ਕੋਰ ਸਾਬਕਾ ਸਰਪੰਚ, ਅਵਤਾਰ ਬੰਗਾ ਪ੍ਰਧਾਨ, ਬਲਵਿੰਦਰ ਕੁਮਾਰ, ਸੋਨੂੰ, ਵੀਰੂ ਰਾਮ, ਮਹਿੰਦਰ ਪਾਲ, ਯੂਥ ਆਗੂ ਸੰਦੀਪ ਦੀਪਾ, ਲਵਲੀ ਟੂਰਾ, ਪੰਕਜ ਬੰਗਾ, ਗੁਰਪ੍ਰੀਤ ਕੌਰ, ਬਲਵੀਰ ਕੌਰ, ਮੇਜਰ, ਬਾਬਾ ਹੰਸ ਰਾਜ, ਲੀਲਾ, ਨਿੱਕਾ , ਮਲਕੀਤ ਬੰਗਾ, ਬਿਮਲਾ ਦੇਵੀ,ਕ੍ਰਿਸ਼ਨਾ ਰਾਣੀ, ਜਗਤਾਰ ਕੋਰ ਤੋਂ ਇਲਾਵਾ ਵੱਡੀ ਗਿਣਤੀ ‘ਚ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਲੱਡੂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ

