ਮੇਹਟਾਂ -ਮੇਹਲੀ ਬਾਈਪਾਸ ਰੋਡ ਵਿਖੇ 37ਵਾਂ ਸਲਾਨਾ ਹੋਲਾ ਮਹੱਲਾ ਲੰਗਰ 17 ਤੋਂ 26 ਮਾਰਚ ਤੱਕ ਚੱਲੇਗਾ-ਕੁਲਵੰਤ ਸਿੰਘ ਬਿੱਟੁ

ਮੇਹਟਾਂ -ਮੇਹਲੀ ਬਾਈਪਾਸ ਰੋਡ ਵਿਖੇ 37ਵਾਂ ਸਲਾਨਾ ਹੋਲਾ ਮਹੱਲਾ ਲੰਗਰ 17 ਤੋਂ 26 ਮਾਰਚ ਤੱਕ ਚੱਲੇਗਾ-ਕੁਲਵੰਤ ਸਿੰਘ ਬਿੱਟੁ

ਕਿਹਾ-ਲੰਗਰ ਦੀਆਂ ਤਿਆਰੀਆਂ ਮੁਕੰਮਲ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਹੋਲਾ ਮਹੱਲਾ ਲੰਗਰ ਕਮੇਟੀ (ਰਜਿ.)ਮੇਹਟਾਂ -ਮੇਹਲੀ ਬਾਈਪਾਸ ਫਗਵਾੜਾ ਵਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ ਨੂੰ ਜਾਣ ਵਾਲੀ ਸੰਗਤ ਦੀ ਸੇਵਾ ‘ਚ ਹਰ ਸਾਲ ਦੀ ਤਰ੍ਹਾਂ ਸਲਾਨਾ ਲੰਗਰ ਦੀ ਸੇਵਾ ਇਸ ਵਾਰ 17 ਮਾਰਚ ਤੋਂ 26 ਮਾਰਚ ਤੱਕ ਨਵੇਂ ਰਾਧਾ ਸੁਆਮੀ ਸਤਿਸੰਗ ਘਰ ਦੇ ਨਜਦੀਕ ਮੇਹਲੀ-ਮੇਹਟਾਂ ਬਾਈਪਾਸ ਰੋਡ ਸਥਿਤ ਲੰਗਰ ਹਾਲ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਵਰਤਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕੁਲਵੰਤ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਵਾਰ 37ਵਾਂ ਸਲਾਨਾ ਲੰਗਰ ਵਰਤਾਇਆ ਜਾਵੇਗਾ ਜਿਸ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੂਹ ਕਮੇਟੀ ਮੈਂਬਰਾਂ ਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਜੋ ਵੀ ਸੰਗਤਾਂ ਲੰਗਰ ਵਿਚ ਰਸਦ ਜਾਂ ਕੋਈ ਹੋਰ ਸਹਿਯੋਗ ਕਰਨਾ ਚਾਹੁੰਦੀਆਂ ਹਨ ਤਾਂ ਉਹ ਕਮੇਟੀ ਨਾਲ ਸੰਪਰਕ ਕਰ ਸਕਦੀਆਂ ਹਨ। ਉਹਨਾਂ ਸਮੂਹ ਬੀਬੀਆਂ ਤੇ ਨੌਜਵਾਨਾਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਲਈ ਪਰਿਵਾਰਾਂ ਸਮੇਤ ਹਾਜਰੀ ਲਗਵਾ ਕੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ। ਇਸ ਮੌਕੇ ਕੁਲਵਿੰਦਰ ਸਿੰਘ ਪਟਵਾਰੀ ਕੈਸ਼ੀਅਰ, ਮੋਹਨ ਸਿੰਘ, ਬਿੰਦਰ ਸਿੰਘ, ਤਜਿੰਦਰ ਸਿੰਘ, ਰਸ਼ਪਾਲ ਸਿੰਘ ਧਨੋਤਾ, ਸੁਖਦਿਆਲ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਬਲਿਹਾਰ ਸਿੰਘ, ਗੁਰਮੀਤ ਸਿੰਘ, ਜਤਿੰਦਰ ਸਿੰਘ ਖਾਲਸਾ, ਪੁਰਸ਼ੋਤਮ ਲਾਲ, ਦਲਜੀਤ ਸਿੰਘ, ਪ੍ਰੀਤ ਔਲਖ, ਕੁਲਵੀਰ ਸਿੰਘ, ਸਾਬੀ, ਰਜਿੰਦਰ ਸਿੰਘ ਕਾਕਾ, ਮਾਨ ਸਿੰਘ ਅਤੇ ਹਨੀ ਸਿੰਘ ਹਲਵਾਈ ਤੋਂ ਇਲਾਵਾ ਬਾਬਾ ਜਸਬੀਰ ਸਿੰਘ, ਪਿਆਰਾ ਸਿੰਘ ਲੀਡਰ ਤੇ ਹੋਰ ਸੇਵਾਦਾਰ ਆਦਿ ਵੀ ਹਾਜਰ ਸਨ

65 Views