ਬੀਬੀ ਜਗੀਰ ਕੌਰ ਦੀ ਸ੍ਰੋਮਣੀ ਅਕਾਲੀ ਦਲ (ਬ) ‘ਚ ਮੁੜ ਵਾਪਸੀ ਨਾਲ ਦੋਆਬਾ ‘ਚ ਪਾਰਟੀ ਹੋਈ ਮਜਬੂਤ – ਫਤਿਹ/ਬਸਰਾ

ਬੀਬੀ ਜਗੀਰ ਕੌਰ ਦੀ ਸ੍ਰੋਮਣੀ ਅਕਾਲੀ ਦਲ (ਬ) ‘ਚ ਮੁੜ ਵਾਪਸੀ ਨਾਲ ਦੋਆਬਾ ‘ਚ ਪਾਰਟੀ ਹੋਈ ਮਜਬੂਤ – ਫਤਿਹ/ਬਸਰਾ

ਕਿਹਾ – ਲੋਕਸਭਾ ਚੋਣਾਂ ‘ਚ ਵਿਰੋਧੀਆਂ ਦੀ ਹੋਵੇਗੀ ਭਾਰੀ ਸ਼ਿਕਸਤ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੋਮਣੀ ਅਕਾਲੀ ਦਲ (ਬ) ਦੀ ਯੂਥ ਇਕਾਈ ਦੇ ਸੀਨੀਅਰ ਆਗੂਆਂ ਰਣਜੀਤ ਸਿੰਘ ਫਤਿਹ ਅਤੇ ਇੰਦਰਜੀਤ ਸਿੰਘ ਬਸਰਾ ਨੇ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਪਾਰਟੀ ਵਿਚ ਮੁੜ ਵਾਪਸੀ ਕਰਨ ਨਾਲ ਪੂਰੇ ਦੋਆਬਾ ਖੇਤਰ ਵਿਚ ਪਾਰਟੀ ਨੂੰ ਭਾਰੀ ਮਜਬੂਤੀ ਮਿਲੀ ਹੈ ਅਤੇ ਵਰਕਰਾਂ ਵਿਚ ਨਵੇਂ ਜੋਸ਼ ਦਾ ਸੰਚਾਰ ਹੋਇਆ ਹੈ। ਲੋਕਸਭਾ ਚੋਣਾਂ ਦੋਰਾਨ ਇਸ ਦਾ ਅਸਰ ਸਾਫ ਨਜਰ ਆਵੇਗਾ। ਯੂਥ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਬੇਸ਼ਕ ਜਲੰਧਰ ਲੋਕਸਭਾ ਹਲਕੇ ਦੀ ਜਿਮਨੀ ਚੋਣ ‘ਚ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਜਲੰਧਰ ਸਮੇਤ ਪੰਜਾਬ ਦੀਆਂ ਕੁੱਲ 13 ਸੀਟਾਂ ਸਮੇਤ ਚੰਡੀਗੜ੍ਹ ‘ਚ ਵੀ ਆਪ ਪਾਰਟੀ ਦੇ ਉਮੀਦਵਾਰਾਂ ਨੂੰ ਕਰਾਰੀ ਸ਼ਿਕਸਤ ਮਿਲੇਗੀ ਕਿਉਂਕਿ ਇਸ ਪਾਰਟੀ ਦੇ ਕਈ ਸੀਨੀਅਰ ਆਗੂ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਜੇਲ੍ਹਾਂ ਵਿਚ ਬੰਦ ਹਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਖੁਦ ਸ਼ਰਾਬ ਘੋਟਾਲੇ ‘ਚ ਗਿਰਫਤਾਰੀ ਤੋਂ ਬਚਣ ਲਈ ਕਾਨੂੰਨੀ ਦਾਅ ਪੇਂਚ ਦਾ ਸਹਾਰਾ ਲੈ ਰਹੇ ਹਨ। ਉਹਨਾਂ ਕਾਂਗਰਸ ਪਾਰਟੀ ਤੇ ਵੀ ਤਲਖ ਟਿੱਪਣੀਆਂ ਕਰਦਿਆਂ ਕਿਹਾ ਕਿ ਪੰਜਾਬ ਸਮੇਤ ਕਾਂਗਰਸ ਪਾਰਟੀ ਪੂਰੇ ਦੇਸ਼ ਵਿਚ ਆਖਰੀ ਸਾਹ ਲੈ ਰਹੀ ਹੈ ਅਤੇ ਅਗਲੀਆਂ ਲੋਕਸਭਾ ਚੋਣਾਂ ‘ਚ ਇਸ ਪਾਰਟੀ ਦਾ ਪੂਰੀ ਤਰ੍ਹਾਂ ਨਾਲ ਭੋਗ ਪੈਣਾ ਤੈਅ ਹੈ। ਫਤਿਹ ਤੇ ਬਸਰਾ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਸਮੂਹ ਵਰਕਰ ਪਾਰਟੀ ਉਮੀਦਵਾਰਾਂ ਦੀ ਜਿੱਤ ਯਕੀਨੀ ਬਨਾਉਣ ਲਈ ਸਿਰ ਤੋੜ ਯਤਨ ਕਰਨਗੇ ਅਤੇ ਆਉਂਦੀਆਂ ਲੋਕਸਭਾ ਚੋਣਾਂ ਦੌਰਾਨ ਸ੍ਰੋਮਣੀ ਅਕਾਲੀ ਦਲ ਦੋਆਬੇ ਦੀਆਂ ਸਾਰੀਆਂ ਸੀਟਾਂ ਤੇ ਭਾਰੀ ਜਿੱਤ ਦਰਜ ਕਰੇਗਾ

59 Views