ਨਵ-ਨਿਯੁਕਤ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਰਜਿੰਦਰ ਸਿੰਘ ਚੰਦੀ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਨਵ-ਨਿਯੁਕਤ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਤੇ ਰਜਿੰਦਰ ਸਿੰਘ ਚੰਦੀ ਨੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ

ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ

ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਅਹੁਦੇਦਾਰ ਅਤੇ ਵਰਕਰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਫਗਵਾੜਾ ਸ਼ਹਿਰੀ ਹਲਕੇ ਦੇ ਨਵ-ਨਿਯੁਕਤ ਸ਼ਹਿਰੀ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸ. ਰਜਿੰਦਰ ਸਿੰਘ ਚੰਦੀ ਵਲੋਂ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨ ਲਈ ਇਕ ਧਾਰਮਿਕ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਮੌਕੇ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕੀਰਤਨ ਸਰਵਣ ਕਰਵਾਇਆ ਗਿਆ। ਜਿਸ ਤੋਂ ਬਾਅਦ ਪੰਥ ਦੀ ਚੜ੍ਹਦੀ ਕਲਾ ਅਤੇ ਸਰਬਤ ਦੇ ਭਲੇ ਦੀ ਅਰਦਾਸ ਹੋਈ। ਸਮਾਗਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਵਰ ਭੋਗਪੁਰ ਵਾਲੇ ਅਤੇ ਸੰਤ ਬਾਬਾ ਗੁਰਚਰਨ ਸਿੰਘ ਪੰਡਵੇ ਵਾਲਿਆਂ ਨੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਸ. ਰਜਿੰਦਰ ਸਿੰਘ ਚੰਦੀ ਨੂੰ ਆਸ਼ੀਰਵਾਦ ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ ਨੇ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਕਰਦਿਆਂ ਸੰਗਤ ਨੂੰ ਭਰੋਸਾ ਦਿੱਤਾ ਕਿ ਪਾਰਟੀ ਪਲੇਟਫਾਰਮ ਤੋਂ ਪੰਥ ਦੀ ਸੇਵਾ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਪਾਰਟੀ ਵਲੋਂ ਮਿਲੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਆਉਂਦੀਆਂ ਲੋਕਸਭਾ ਚੋਣਾਂ ਵਿਚ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਈ ਜਾਵੇਗੀ। ਅਖ਼ੀਰ ਵਿੱਚ ਸੀਨੀਅਰ ਅਕਾਲੀ ਆਗੂ ਜਰਨੈਲ ਸਿੰਘ ਵਾਹਿਦ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਬਾਬਾ ਅਰਜਿੰਦਰ ਸਿੰਘ, ਸ. ਸਵਰਨ ਸਿੰਘ ਸਾਬਕਾ ਐਕਸੀਅਨ, ਗੁਰਮੁਖ ਸਿੰਘ ਚਾਨਾ, ਪਤਵਿੰਦਰ ਸਿੰਘ ਛਾਬੜਾ, ਸਤਨਾਮ ਸਿੰਘ ਅਰਸ਼ੀ, ਬੀਬੀ ਸਰਬਜੀਤ ਕੋਰ, ਸਰੂਪ ਸਿੰਘ ਖਲਵਾੜਾ , ਹਰਵਿੰਦਰ ਸਿੰਘ ਲਵਲੀ ਵਾਲੀਆਂ, ਧਰਮਿੰਦਰ ਟੋਨੀ, ਰਵਿੰਦਰ ਸਿੰਘ ਠੰਡਲ, ਬਹਾਦਰ ਸਿੰਘ ਸੰਗਤਪੁਰ, ਸ਼ਰਨਜੀਤ ਸਿੰਘ ਅਟਵਾਲ, ਹਰਮਿੰਦਰ ਸਿੰਘ ਬਸਰਾ, ਗੁਰਦੀਪ ਸਿੰਘ ਖੇੜਾ, ਪ੍ਰਿਤਪਾਲ ਸਿੰਘ ਮੰਗਾ, ਬੀਬੀ ਪੁਸਪਿੰਦਰ ਕੋਰ, ਸਤਵਿੰਦਰ ਸਿੰਘ ਘੁਮੰਣ, ਬਲਜੀਤ ਸਿੰਘ ਵਾਲੀਆਂ, ਪਰਮਜੀਤ ਸਿੰਘ ਖੁਰਾਣਾ, ਮੈਨੇਜਰ ਨਰਿੰਦਰ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਸੁਰਿੰਦਰ ਕੋਰ ਜਗਪਾਲਪੁਰ, ਰਣਜੀਤ ਸਿੰਘ ਮੱਲੀ, ਗੁਰਮੀਤ ਸਿੰਘ ਮਾਧੋਪੁਰ, ਅਵਤਾਰ ਸਿੰਘ ਮੰਗੀ, ਬੀਬੀ ਪਰਮਜੀਤ ਕੋਰ ਕੰਬੋਜ, ਸੁਖਵਿੰਦਰ ਸਿੰਘ ਕੰਬੋਜ, ਜਸਵੀਰ ਕੋਰ ਚੰਦੀ, ਪਰਮਿੰਦਰ ਸਿੰਘ ਲਾਡੀ, ਜਸਵਿੰਦਰ ਸਿੰਘ ਘੁਮੰਣ , ਅੰਮ੍ਰਿਤਪਾਲ ਸਿੰਘ ਕੁਲਾਰ, ਮੋਹਨ ਸਿੰਘ ਵਾਹਿਦ, ਸਤਪਾਲ ਕਿਸਨਪੁਰਾ, ਰੋਹਿਤਪਾਲ, ਦਵਿੰਦਰ ਸਿੰਘ, ਮਾਸਟਰ ਰਵੇਲ ਸਿੰਘ, ਸੁਰਿੰਦਰ ਸਿੰਘ ਜਗਪਾਲਪੁਰ, ਰਜਿੰਦਰ ਸਿੰਘ ਖ਼ਾਲਸਾ, ਜਸਵਿੰਦਰ ਸਿੰਘ ਭਗਤਪੁਰਾ, ਪਰਮਜੀਤ ਸਿੰਘ ਸੰਘਾ, ਫੁਮੰਣ ਸਿੰਘ, ਪਰਮਿੰਦਰ ਸਿੰਘ ਜੰਡੂ, ਜਸਵਿੰਦਰ ਸਿੰਘ ਬਸਰਾ, ਆਸੂ ਘਈ, ਰਜਿੰਦਰ ਸਿੰਘ ਖ਼ਾਲਸਾ, ਨਰਿੰਦਰ ਸਿੰਘ ਗੋਲਡੀ, ਰਘਵੀਰ ਸਿੰਘ , ਜਤਿੰਦਰ ਸਿੰਘ ਘੁਮੰਣ, ਹਰਦੀਪ ਸਿੰਘ ਬੇਦੀ, ਪ੍ਰਦੀਪ ਸਿੰਘ ਬਸਰਾ, ਤਜਿੰਦਰ ਵਿੱਕੀ , ਆਸੂ ਛਾਬੜਾ, ਰਣਜੀਤ ਸਿੰਘ ਫਤਿਹ, ਗੁਲਜ਼ਾਰ ਸਿੰਘ ਬਸਰਾ, ਸਰਬਜੀਤ ਸਿੰਘ ਕਾਕਾ, ਸੁਖਦੀਪ ਸਿੰਘ ਵਾਲੀਆਂ , ਮਨਦੀਪ ਸਿੰਘ ਖੁਰਾਣਾ, ਗੁਰਬਖਸ ਸਿੰਘ ਪਨੇਸਰ, ਸੁਲਤਾਨ ਸਿੰਘ, ਰਾਕੇਸ ਕੁਮਾਰ, ਸਤਵੀਰ ਸਿੰਘ, ਪ੍ਰਵਨੀਤ ਸਿੰਘ ਖੁਰਾਣਾ, ਗੁਰਕੀਰਤ ਸਿੰਘ ਖੁਰਾਣਾ ਤੋਂ ਇਲਾਵਾ ਯੂਥ ਅਕਾਲੀ ਦਲ ਅਤੇ ਇਸਤਰੀ ਵਿੰਗ ਦੇ ਸਮੂਹ ਵਰਕਰ ਤੇ ਅਹੁਦੇਦਾਰ ਹਾਜਰ ਸਨ।

45 Views