ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਆਸ਼ੂ ਮਾਰਕੰਡਾ ਦੀ ਅਗਵਾਈ ‘ਚ ਲਗਾਇਆ ਪਕੌੜਿਆਂ ਦਾ ਲੰਗਰ

ਲਾਇਨਜ਼ ਕਲੱਬ ਫਗਵਾੜਾ ਸਿਟੀ ਨੇ ਆਸ਼ੂ ਮਾਰਕੰਡਾ ਦੀ ਅਗਵਾਈ ‘ਚ ਲਗਾਇਆ ਪਕੌੜਿਆਂ ਦਾ ਲੰਗਰ

ਵਿਧਾਇਕ ਧਾਲੀਵਾਲ ਨੇ ਮਹਾਸ਼ਿਵਰਾਤਰੀ ਦੀ ਦਿੱਤੀ ਵਧਾਈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਵੱਲੋਂ ਅੱਜ ਸਥਾਨਕ ਸਰਾਏ ਰੋਡ ਵਿਖੇ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ’ਤੇ ਕਲੱਬ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਜਿਸਦਾ ਉਦਘਾਟਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਆਪਣੇ ਹੱਥੀਂ ਸ਼ਿਵ ਭਗਤਾਂ ਨੂੰ ਲੰਗਰ ਛਕ ਕੇ ਕੀਤਾ। ਉਨ੍ਹਾਂ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਸਾਰੇ ਤਿਉਹਾਰ ਹਨ ਜੋ ਸਾਨੂੰ ਜੀਵਨ ਨੂੰ ਉਤਸ਼ਾਹ ਨਾਲ ਜਿਊਣ ਲਈ ਪ੍ਰੇਰਿਤ ਕਰਦੇ ਹਨ। ਇਸੇ ਤਰ੍ਹਾਂ ਮਹਾਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਤਨ, ਮਨ ਅਤੇ ਆਤਮਾ ਨੂੰ ਸ਼ੁੱਧ ਕਰਕੇ ਜਿਉਣ ਦਾ ਸੰਦੇਸ਼ ਦਿੰਦਾ ਹੈ। ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਸਮਾਜ ਸੇਵੀ ਤਜਿੰਦਰ ਬਾਵਾ, ਬੱਬੂ ਮਨੀਲਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਵਧਵਾ ਨੇ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਵਧਾਈ ਦਿੰਦੇ ਹੋਏ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਕਿਹਾ ਕਿ ਉਹ ਸਾਰੇ ਧਰਮਾਂ ਦੇ ਤਿਉਹਾਰ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ, ਜਿਸ ਦਾ ਉਦੇਸ਼ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਣਾ ਹੈ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਾਨਵਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਮੈਨ (ਵਿਦਿਆਰਥੀ ਭਲਾਈ) ਲਾਇਨ ਅਤੁਲ ਜੈਨ, ਜ਼ੋਨ ਚੇਅਰਮੈਨ ਸੁਨੀਲ ਢੀਂਗਰਾ, ਲਾਇਨ ਵਿਪਨ ਸਿੰਘ ਠਾਕੁਰ, ਸਕੱਤਲ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਲਾਇਨ ਜੁਗਲ ਬਵੇਜਾ, ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ, ਲਾਇਨ ਸੰਜੇ ਤ੍ਰੇਹਨ, ਲਾਇਨ ਵਿਪਨ ਕੁਮਾਰ, ਲਾਇਨ ਪੁਨੀਤ ਸੇਠੀ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਸਨ

56 Views