ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਫਗਵਾੜਾ, ਸਨਾਤਨੀ ਰੰਗ ‘ਚ ਰੰਗਿਆ ਸ਼ਹਿਰ
ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਫਗਵਾੜਾ, ਸਨਾਤਨੀ ਰੰਗ ‘ਚ ਰੰਗਿਆ ਸ਼ਹਿਰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼ਿਵ ਸੈਨਾ (ਪੰਜਾਬ) ਵਲੋਂ ਫਗਵਾੜਾ ਵਿਖੇ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਨੂੰ ਸਮਰਪਿਤ ਵਿਸ਼ਾਲ ਸ਼ੋਭਾਯਾਤਰਾ ਸੀਨੀਅਰ ਸੂਬਾ ਮੀਤ ਪ੍ਰਧਾਨ ਇੰਦਰਜੀਤ ਕਰਵਲ ਅਤੇ ਰਾਜੇਸ਼ ਪਲਟਾ ਦੀ ਅਗਵਾਈ ਹੇਠ ਸਮੂਹ ਸ਼ਿਵ ਭਗਤਾਂ ਦੇ ਸਹਿਯੋਗ ਨਾਲ ਸਜਾਈ ਗਈ। ਸ਼ੋਭਾ ਯਾਤਰਾ ਦਾ ਸ਼ੁੱਭ ਆਰੰਭ ਸਨਾਤਨ ਰੀਤੀ ਰਿਵਾਜ ਮੁਤਾਬਿਕ ਵੈਦਿਕ ਮੰਤਰਾਂ ਦੇ ਉੱਚਾਰਣ ਨਾਲ ਹੋਇਆ। ਇਹ ਸ਼ੋਭਾ ਯਾਤਰਾ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਿਰ ਸਰਾਏ ਰੋਡ ਤੋਂ ਹਜਾਰਾਂ ਸ਼ਿਵ ਭਗਤਾਂ ਵਲੋਂ ਹਰ-ਹਰ ਮਹਾਦੇਵ ਦੇ ਆਕਾਸ਼ ਗੁੰਜਾਊ ਜੈਕਾਰਿਆਂ ਦੇ ਨਾਲ ਸ਼ੁਰੂ ਹੋਈ। ਸ਼ੋਭਾ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਮੁਕੰਦ ਲਾਲ ਅੱਗਰਵਾਲ ਨੇ ਜਯੋਤੀ ਪ੍ਰਚੰਡ ਕੀਤੀ ਜਦਕਿ ਝੰਡੇ ਦੀ ਰਸਮ ਰਾਜਕੁਮਾਰ ਗੁਪਤਾ ਵਲੋਂ ਨਿਭਾਈ ਗਈ। ਇਹ ਸ਼ੋਭਾ ਯਾਤਰਾ ਸਰਾਏ ਰੋਡ, ਨਾਈਆਂ ਵਾਲਾ ਚੌਕ, ਸਿਨੇਮਾ ਰੋਡ, ਗੋਲ ਚੌਕ, ਰੇਲਵੇ ਰੋਡ, ਮੰਡੀ ਰੋਡ, ਸੈਂਟਰਲ ਟਾਊਨ, ਗਾਂਧੀ ਚੌਕ ਬੰਗਾ ਰੋਡ ਤੋਂ ਸ਼ਾਮ ਨੂੰ ਗਊਸ਼ਾਲਾ ਰੋਡ ਦੇ ਰਾਸਤੇ ਵਾਪਸ ਮੰਦਰ ਪਰਿਸਰ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੇ ਪਰਿਵਾਰ ਨਾਲ ਸਬੰਧਤ ਸੁੰਦਰ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਸ਼ੋਭਾ ਯਾਤਰਾ ਦੇ ਸਵਾਗਤ ਲਈ ਵੱਖ-ਵੱਖ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਮਾਰਕੀਟ ਕਮੇਟੀਆਂ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਵਰਤਾਏ ਗਏ ਅਤੇ ਖੂਬਸੂਰਤ ਫੁੱਲਾਂ ਨਾਲ ਸਜਾਈ ਗਈ ਪਾਲਕੀ ‘ਚ ਵਿਰਾਜਮਾਨ ਭਗਵਾਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਸੰਗਤਾਂ ਵਲੋਂ ਪੂਰੀ ਸ਼ਰਧਾ ਨਾਲ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ ਗਿਆ। ਸ਼ੋਭਾ ਯਾਤਰਾ ਦੇ ਸਵਾਗਤ ‘ਚ ਫੁੱਲਾਂ ਦੀ ਵਰਖਾ ਦੇ ਨਜਾਰੇ ਵੀ ਦੇਖਣ ਨੂੰ ਮਿਲੇ। ਸ਼ੋਭਾ ਯਾਤਰਾ ਦੌਰਾਨ ਅਨੇਕਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਝਾਕੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਸ਼ੋਭਾ ਯਾਤਰਾ ਦੀ ਸਮਾਪਤੀ ਮੌਕੇ ਸਮਾਜ ਸੇਵਕ ਕਮਲ ਅਰੋੜਾ ਵਲੋਂ ਸਮੂਹ ਸਹਿਯੋਗੀਆਂ ਨੂੰ ਸਨਮਾਨਤ ਵੀ ਕੀਤਾ ਗਿਆ। ਸ਼ੋਭਾ ਯਾਤਰਾ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼, ਸਾਬਕਾ ਮੈਂਬਰ ਪਾਰਲੀਮੈਂਟ ਸੰਤੋਸ਼ ਚੌਧਰੀ, ਆਪ ਆਗੂ ਦਲਜੀਤ ਸਿੰਘ ਰਾਜੂ, ਰਣਜੀਤ ਸਿੰਘ ਖੁਰਾਣਾ, ਸੰਜੀਵ ਧਨੌਲੀ, ਸਤੀਸ਼ ਮਹਾਜਨ, ਸੰਜੂ ਚਹਿਲ, ਰਾਜੂ ਚਹਿਲ, ਸਾਬਕਾ ਮੇਅਰ ਅਰੁਣ ਖੋਸਲਾ, ਨਿਤਿਨ ਚੱਢਾ, ਰਾਮਪਾਲ ਉੱਪਲ, ਵਿਨੋਦ ਵਰਮਾਨੀ, ਰਸ਼ਪਾਲ ਰਾਏ, ਅਸ਼ਵਨੀ ਥਾਪਰ, ਅਮਿਤ ਸ਼ੁਕਲਾ, ਰਾਜੂ ਬਜਾਜ, ਬਿੱਟੂ ਬਜਾਜ, ਇੰਦਰਜੀਤ ਕਾਲੜਾ, ਅਸ਼ਵਨੀ ਸੁਧੀਰ, ਗੋਪਾਲ ਚੋਪੜਾ, ਅੰਕੁਰ ਬੇਦੀ, ਜਿੰਮੀ ਕਰਵਲ, ਦਿਨੇਸ਼ ਬਾਂਸਲ, ਵਿਨੋਦ ਗੁਪਤਾ, ਹਰਪ੍ਰੀਤ ਸਿੰਘ ਸੋਨੂੰ, ਦਵਿੰਦਰ ਕੁਲਥਮ, ਅਸ਼ੋਕ ਕੁਲਥਮ, ਸਾਬਕਾ ਕੌਂਸਲਰ ਸੰਜੇ ਗਰੋਵਰ, ਵਿਪਨ ਸ਼ਰਮਾ, ਗੁਰਜੀਤ ਪਾਲ ਵਾਲੀਆ, ਅੰਕੁਰ ਬੇਦੀ, ਅਸ਼ੋਕ ਆਹੂਜਾ, ਡਾ. ਰਵੀ ਦੱਤ ਸਮੇਤ ਹਜਾਰਾਂ ਸ਼ਿਵ ਭਗਤ ਮੌਜੂਦ ਸਨ

