ਪਿੰਡ ਚਕੋਕੀ ਦੇ ਸੀਵਰੇਜ਼ ਦਾ ਪਾਣੀ ਖੇਤਾਂ ਚ ਪੈਣ ਨਾਲ ਮਾਲਕ ਪਰੇਸ਼ਾਨ
ਪਿੰਡ ਚਕੋਕੀ ਦੇ ਸੀਵਰੇਜ਼ ਦਾ ਪਾਣੀ ਖੇਤਾਂ ਚ ਪੈਣ ਨਾਲ ਮਾਲਕ ਪਰੇਸ਼ਾਨ
ਭੁਲੱਥ ਕਪੂਰਥਲਾ, ਤੋਂ ਰਿਪੋਟਰ
ਮਨਜੀਤ ਸਿੰਘ ਚੀਮਾ
ਪਿੰਡ ਚਕੋਕੀ ਦੀ ਪੰਚਾਇਤ ਨੇ ਪਿੰਡ ਵਿੱਚ ਸੀਵਰੇਜ਼ ਤਾਂ ਪਾ ਦਿੱਤਾ ਪਰੰਤੂ ਸੀਵਰੇਜ਼ ਪਾਈਪ ਲੀਕ ਹੋਣ ਨਾਲ ਇੱਕ ਐਨ ਆਰ.ਆਈ ਦੀ ਵਾਹੀਯੋਗ ਜ਼ਮੀਨ ਨੇ ਛੱਪੜ ਦਾ ਰੂਪ ਧਾਰ ਲਿਆ ਹੈ । ਖੇਤਾ ਵਿੱਚ ਪਏ ਇਸ ਪਾਣੀ ਨਾਲ ਜਿੱਥੇ ਕਿਸਾਨ ਉਥੇ ਫਸਲ ਦੀ ਬਿਜਾਈ ਨਹੀ ਕਰ ਸਕਿਆ ਉਥੇ ਹੀ ਇਸ ਗੰਦੇ ਪਾਣੀ ਨਾਲ ਨੇੜਲੀ ਅਬਾਦੀ ਨੂੰ ਬਿਮਾਰੀਆ ਦਾ ਖਤਰਾ ਬਣਿਆ ਪਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਕਿਸਾਨ ਮਹਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਬੁਤਾਲਾ ਨੇ ਦੱਸਿਆ ਕਿ ਮੇਰੀ ਤਕਰੀਬਨ 4 ਕਿੱਲੵੇ ਮਾਲਕੀ ਜ਼ਮੀਨ ਤੇ ਪਿੰਡ ਚੱਕੋਕੀ ਦੇ ਗੰਦੇ ਪਾਣੀ ਦਾ ਨਿਕਾਸ ਸੀਵਰੇਜ ਰਾਹੀ ਛੱਪੜ ਨੂੰ ਜਾ ਰਿਹਾ ਹੈ ਪਰ ਸੀਵਰੇਜ ਦੇ ਪਾਈਪ ਲੀਕ ਅਤੇ ਬੰਦ ਹੋਣ ਕਰਕੇ ਪਾਣੀ ਓਵਰਫਲੋ ਹੋ ਕੇ ਤਕਰੀਬਨ 4 ਸਾਲ ਤੋ ਮੇਰੇ ਖੇਤਾ ਵਿਚ ਜਾ ਰਿਹਾ ਹੈ ਜਿਸ ਕਰਕੇ ਸਾਡੀ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾ ਦੱਸਿਆ ਕਿ ਮੈ ਇਸ ਸਬੰਧ ਵਿਚ ਕਈ ਵਾਰ ਗ੍ਰਾਮ ਪੰਚਾਇਤ ਚੱਕੋਕੀ ਨੂੰ ਸੀਵਰੇਜ ਦੇ ਲੀਕ ਪਾਈਪ ਠੀਕ ਕਰਨ ਵਾਸਤੇ ਬੇਨਤੀ ਕਰ ਚੁੱਕਾ ਹਾਂ ਪਰ ਪੰਚਾਇਤ ਵੱਲੋ ਇਸ ਨੂੰ ਠੀਕ ਨਹੀ ਕੀਤਾ ਗਿਆ। ਅਤੇ ਇਸ ਸਬੰਧ ਵਿਚ ਮੈਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਢਿਲਵਾਂ ਅਤੇ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ)ਸਾਹਿਬ ਕਪੂਰਥਲਾ ਨੂੰ ਵੀ ਦਰਖਾਸਤਾ ਦੇ ਚੁੱਕਾ ਹਾਂ। ਪਰ ਅਜੇ ਤੱਕ ਵੀ ਇਸ ਸਬੰਧੀ ਕੋਈ ਕਾਰਵਾਈ ਨਹੀ ਹੋਈ ਅਤੇ ਮੇਰੀ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾ ਪ੍ਰਸ਼ਾਸ਼ਨ ਤੋ ਮੰਗ ਕੀਤੀ ਕਿ ਮੇਰੀ ਮੁਸ਼ਕਲ ਨੂੰ ਮੱਦੇ ਨਜਰ ਰੱਖਦੇ ਹੋਏ ਗਰਾਮ ਪੰਚਾਇਤ ਚੱਕੋਕੀ ਨੂੰ ਹਦਾਇਤ ਕੀਤੀ ਜਾਵੇ ਕਿ ਸੀਵਰੇਜ ਨੂੰ ਤਰੁੰਤ ਠੀਕ ਕੀਤਾ ਜਾਵੇ ਅਤੇ ਮੇਰੇ ਖੇਤਾ ਵਿਚ ਜੋ ਗੰਦਾ ਪਾਣੀ ਪੈ ਰਿਹਾ ਹੈ, ਨੂੰ ਤਰੁੰਤ ਰੋਕਣ ਵਾਸਤੇ ਪੰਚਾਇਤ ਨੂੰ ਹੁਕਮ ਕੀਤਾ ਜਾਵੇ ਅਤੇ ਮੇਰੇ ਨੁਕਸਾਨ ਦਾ ਮੁਆਵਜ਼ਾ ਦਿਵਾਇਆ ਜਾਵੇ । ਉਧਰ ਇਸ ਸਬੰਧੀ ਜਦ ਪਿੰਡ ਚਕੋਕੀ ਦੇ ਸਰਪੰਚ ਮਨਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਹਨਾ ਇਸ ਮਾਮਲੇ ਬਾਰੇ ਕੁਝ ਨਹੀ ਦੱਸਿਆ ,ਸਰਪੰਚ ਦੇ ਕਹਿਣ ਤੇ ਆਪ ਦੇ ਯੂਥ ਆਗੂ ਜਗਤਾਰ ਸਿੰਘ ਹੈਪੀ ਖੱਦਰ ਨੇ ਦੱਸਿਆ ਕਿ ਫਿਲਹਾਲ ਪੰਚਾਇਤਾਂ ਭੰਗ ਹੋਣ ਨਾਲ ਪ੍ਰਬੰਧਕ ਲੱਗ ਚੁੱਕਾ ਹੈ ਉਕਤ ਜਗਾ ਨੇੜੇ ਪੰੰਚਾਇਤੀ ਜ਼ਮੀਨ ਹੈ ,ਪ੍ਰਬੰਧਕਾ ਨਾਲ ਗੱਲ ਕਰਕੇ ਉਸ ਪੰਚਾਇਤੀ ਜ਼ਮੀਨ ਚ ਕਣਕਾਂ ਦੀ ਕਟਾਈ ਤੋ ਬਾਅਦ ਛੱਪੜ ਤਿਆਰ ਕਰਕੇ ਇਸ ਮਸਲੇ ਦਾ ਹੱਲ ਕਰ ਦਿੱਤਾ ਜਾਵੇਗਾ ।
ਬਾਈਟ ਮਹਿੰਦਰ ਸਿੰਘ ਪੀੜਤ ਕਿਸਾਨ
ਭੁਲੱਥ ਕਪੂਰਥਲਾ ਤੋਂ ਪੱਤਰਕਾਰ ਮਨਜੀਤ ਸਿੰਘ ਚੀਮਾ

