ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ 37ਵੇਂ ਖੇਡ ਮੇਲੇ ਦਾ ਆਯੋਜਨ

ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ 37ਵੇਂ ਖੇਡ ਮੇਲੇ ਦਾ ਆਯੋਜਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ 37ਵੇਂ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਦੇ ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾ. ਸਵਿੰਦਰ ਪਾਲ ਸਨ ਜਿਨ੍ਹਾਂ ਦਾ ਆਯੋਜਕ ਟੀਮ ਵੱਲੋਂ ਪੌਦਾ ਭੇਟ ਕਰਕੇ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਰੀਬਨ ਕੱਟ ਕੇ ਖੇਡ ਮੇਲੇ ਦਾ ਰਸਮੀ ਉਦਘਾਟਨ ਕੀਤਾ ਗਿਆ। ਉਨ੍ਹਾਂ ਵੱਲੋਂ ਐਨਸੀਸੀ ਕੈਡਿਟਾਂ ਤੇ ਐਨਐਸਐਸ ਵਲੰਟੀਅਰਾਂ ਵੱਲੋਂ ਕੀਤੇ ਮਾਰਚ ਪਾਸ ਤੋਂ ਸਲਾਮੀ ਲਈ ਗਈ। ਇਸ ਮੌਕੇ ਕਰਵਾਈਆਂ ਗਈਆਂ ਖੇਡਾਂ ਵਿੱਚ ਸਕਿੱਪਿੰਗ ਰੇਸ, ਮਟਕਾ ਰੇਸ, ਸੈਕ ਰੇਸ, ਰਿਲੇਅ ਰੇਸ, ਬਰਿੱਕ ਰੇਸ, ਲੈਮਨ ਸਪੂਨ ਰੇਸ, 50 ਮੀਟਰ ਰੇਸ ਅਤੇ ਰੱਸਾਕਸ਼ੀ ਸ਼ਾਮਲ ਸਨ। ਕਾਲਜ ਸਟਾਫ ਲਈ ਆਯੋਜਿਤ ਗੇਮਾਂ ਮਿਊਜੀਕਲ ਚੇਅਰ, ਤੇਜ ਤੁਰਨ ਅਤੇ 50 ਮੀਟਰ ਦੌੜ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਸਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਲੋਕ ਗੀਤ ਤੇ ਕੋਰੀਓਗ੍ਰਾਫੀ ਦੀ ਪੇਸ਼ਕਾਰੀ ਵੀ ਕੀਤੀ ਗਈ।

ਸਕਿੱਪਿੰਗ ਰੇਸ ਵਿੱਚ ਨਿਪੂ ਕੁਮਾਰੀ, ਪ੍ਰੀਆ ਕੁਮਾਰੀ ਅਤੇ ਨਵਨੀਤ ਕੌਰ, 50 ਮੀਟਰ ਰੇਸ ਵਿੱਚ ਅਨੁਰਾਧਾ, ਪੂਜਾ, ਸਲੋਨੀ ਤੇ ਮਨਜੋਤ, ਲੈਮਨ ਰੇਸ ਵਿੱਚ ਨਿਕਿਤਾ, ਖੁਸ਼ੀ ਅਤੇ ਅਨੀਸ਼ਾ, ਮਟਕਾ ਰੇਸ ਵਿੱਚ ਵਰਸ਼ਾ, ਖੁਸ਼ੀ ਅਤੇ ਗੁੱਡੀ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬਰਿੱਕ ਰੇਸ ਵਿੱਚ ਨਿਕਿਤਾ ਤੇ ਕਾਜਲ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਲੇਅ ਰੇਸ ਵਿੱਚ ਅਨੁਰਾਧਾ, ਰਾਧਿਕਾ ਅਤੇ ਅੰਜਲੀ ਦੀਆਂ ਟੀਮਾਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਸਟਾਫ ਲਈ ਆਯੋਜਿਤ 50 ਮੀਟਰ ਦੌੜ (ਫੀਮੇਲ) ਵਿੱਚ ਮੈਡਮ ਸਵਾਤੀ, ਮੈਡਮ ਸ਼ਿਵਾਨੀ ਅਤੇ ਮੈਡਮ ਮਲਿਕਾ ,(ਮੇਲ) ਵਿੱਚ ਸ੍ਰੀ ਹਰਵਿੰਦਰ ਚੌਹਾਨ, ਸ੍ਰੀ ਰਾਜੀਵ ਕੁਮਾਰ ਅਤੇ ਸ੍ਰੀ ਕਮਲ ਕੌਸ਼ਲ, ਨਾਨ-ਟੀਚਿੰਗ ਸਟਾਫ ਵਿੱਚ ਸ੍ਰੀ ਪੰਕਜ ਜੋਸ਼ੀ, ਪੁੱਤੀ ਲਾਲ ਅਤੇ ਸ੍ਰੀ ਸੁਖਬੀਰ, ਤੇਜ ਤੁਰਨ (ਟੀਚਿੰਗ) ਵਿੱਚ ਮੈਡਮ ਨਿਧੀ, ਮੈਡਮ ਈਸ਼ਾ ਅਤੇ ਮੈਡਮ ਪ੍ਰੀਅੰਕਾ, (ਨਾਨ-ਟੀਚਿੰਗ) ਸ੍ਰੀਮਤੀ ਰਾਣੀ, ਸ੍ਰੀਮਤੀ ਤ੍ਰਿਪਤਾ ਅਤੇ ਸ੍ਰੀਮਤੀ ਊਸ਼ਾ, ਮਿਊਜੀਕਲ ਚੇਅਰ ਰੇਸ ਵਿੱਚ ਮੈਡਮ ਮਨਵਿੰਦਰ, ਸ੍ਰੀਮਤੀ ਇੰਦਰਪ੍ਰੀਤ ਅਤੇ ਮੈਡਮ ਸਵਾਤੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 263 ਵਿਦਿਆਰਥੀ ਇਨ੍ਹਾਂ ਖੇਡਾਂ ਦੇ ਭਾਗੀਦਾਰ ਬਣੇ।ਸ੍ਰੀ ਕਮਲ ਕੌਸ਼ਲ ਅਤੇ ਮੈਡਮ ਪ੍ਰੀਆ ਬੈਂਸ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ ਲਈ ਖਾਣ-ਪੀਣ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ।

ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਸਮੂਹ ਜੇਤੂਆਂ ਅਤੇ ਭਾਗ ਲੈਣ ਵਾਲ਼ੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਤੰਦਰੁਸਤ ਤੇ ਖੁਸ਼ਹਾਲ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ, ਸਾਡੇ ਤਨ ਨੂੰ ਤਾਜ਼ਗੀ ਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀਆਂ ਹਨ ਇਸ ਲਈ ਖੇਡਾਂ ਨੂੰ ਜੀਵਨ ਦਾ ਅੰਗ ਬਣਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਇਸ ਆਯੋਜਨ ਦੀ ਸਫਲਤਾ ਲਈ ਆਯੋਜਕ ਟੀਮ ਡਾ. ਰਿੰਕਾ, ਸ੍ਰੀ ਹਰਵਿੰਦਰ ਚੌਹਾਨ, ਮੈਡਮ ਸੁਨੀਤਾ, ਮੈਡਮ ਈਸ਼ਾ ਅਤੇ ਮੈਡਮ ਪ੍ਰੀਆ ਬੈਂਸ ਦੀ ਪ੍ਰਸੰਸਾ ਕਰਦਿਆਂ ਵਧਾਈ ਦਿੱਤੀ ਅਤੇ ਆਯੋਜਨ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ

54 Views