ਪਿੰਡ ਉੱਗੀ ਦੇ ਸ਼ਮਸ਼ਾਨਘਾਟ ਵਿੱਚ ਮੋਰਚਰੀ,ਸੈਂਡ, ਤੇ ਬਾਥਰੂਮਾ ਦੇ ਉਦਘਾਟਨ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਤੇ ਲਾਲਾ ਸੋਮ ਨਾਥ ਅਗਰਵਾਲ ਦਿੱਲੀ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ

ਪਿੰਡ ਉੱਗੀ ਦੇ ਸ਼ਮਸ਼ਾਨਘਾਟ ਵਿੱਚ ਮੋਰਚਰੀ,ਸੈਂਡ, ਤੇ ਬਾਥਰੂਮਾ ਦੇ ਉਦਘਾਟਨ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਤੇ ਲਾਲਾ ਸੋਮ ਨਾਥ ਅਗਰਵਾਲ ਦਿੱਲੀ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ

ਪੰਚਾਇਤ ਸਕੂਲ ਦੀ ਗਰਾਊਂਡ ਦੀ ਨਿਸ਼ਾਨਦੇਹੀ ਕਰਵਾ ਕੇ ਦੇਵੇ ਮੈਂ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਗਰਾਊਂਡ ਇੱਕ ਨਮੂਨੇ ਦੇ ਤੌਰ ਤੇ ਬਣਾਵਾਂਗਾ — ਲਾਲਾ ਸੋਮਨਾਥ ਅਗਰਵਾਲ ਦਿੱਲੀ ਵਾਲੇ

ਕਾਲਾ ਸੰਘਿਆਂ 3 ਮਾਰਚ (ਮਨਜੀਤ ਮਾਨ) ਪਿੰਡ ਉੱਗੀ ਜ਼ਿਲ੍ਹਾ ਜਲੰਧਰ ਵਿਖੇ ਸ਼ਮਸ਼ਾਨਘਾਟ ਦੀ ਮੋਰਚਰੀ, ਇੰਟਰਲਾਕ ਟਾਇਲਾ,ਸੈਂਡ, ਬਾਥਰੂਮਾ ਦੀ ਸੇਵਾ ਸ਼੍ਰੀ ਸਾਹਿਲ ਅਗਰਵਾਲ ਪੁੱਤਰ ਸ਼੍ਰੀ ਸੋਮ ਨਾਥ ਅਗਰਵਾਲ ਦਿੱਲੀ ਵਾਲਿਆਂ ਵੱਲੋਂ ਤੇ ਉੱਘੇ ਸਮਾਜ ਸੇਵਕ ਸ੍ਰੀ ਰਜਨੀਸ਼ ਤਿਵਾੜੀ ਉਰਫ਼ ਬਿੱਟੂ ਤਿਵਾੜੀ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਜਿਸ ਦਾ ਉਦਘਾਟਨ ਹਲਕਾ ਨਕੋਦਰ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ , ਲਾਲਾਂ ਸੋਮ ਨਾਥ ਅਗਰਵਾਲ ਦਿੱਲੀ ਵਾਲਿਆਂ, ਉੱਘੇ ਸਮਾਜ ਸੇਵਕ ਸਾਬਕਾ ਇਸਪੈਕਟਰ ਪੰਜਾਬ ਪੁਲਿਸ ਸ਼੍ਰੀ ਅਵਤਾਰ ਸਿੰਘ ਭੋਲਾ, ਕ੍ਰਿਸ਼ਨ ਲਾਲ ਬਠਲਾ,ਜੁਵਾਹਰ ਲਾਲ ਖੁੰਗਰ, ਸੁਰਿੰਦਰ ਬਠਲਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨਕੋਦਰ, ਸੁਖਵਿੰਦਰ ਸਿੰਘ ਚਾਵਲਾ, ਕੁਲਵਿੰਦਰ ਸਿੰਘ ਫਰਮਾਹਾ,ਪ੍ਰਵੀਨ ਕਾਲੜਾ, ਪ੍ਰਦੀਪ ਖੁੰਗਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਇਸ ਮੌਕੇ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕਾ ਨਕੋਦਰ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਉਹ ਆਪਣੇ ਹਲਕਾ ਨਕੋਦਰ ਤੇ ਦੋਨੋ ਇਲਾਕੇ ਦੇ ਪਿੰਡਾਂ ਨੂੰ ਇੱਕ ਨਕਸ਼ੇ ਕਦਮ ਤੇ ਲੈ ਕੇ ਆਉਣਗੇ ਹਲਕਾ ਨਕੋਦਰ ਦੇ ਪਿੰਡਾਂ ਨੂੰ ਗ੍ਰਾਂਟਾਂ ਦੀ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਮੌਕੇ ਉੱਘੇ ਸਮਾਜ ਸੇਵਕ ਲਾਲਾ ਸੋਮ ਨਾਥ ਅਗਰਵਾਲ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਪਹਿਲ ਦੇ ਆਧਾਰ ਤੇ ਸੇਵਾ ਕਰਦੇ ਰਹਿਣਗੇ ਸ਼੍ਰੀ ਅਗਰਵਾਲ ਨੇ ਪਿੰਡ ਦੀ ਪੰਚਾਇਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜਲਦੀ ਗਰਾਊਂਡ ਦੀ ਨਿਸ਼ਾਨਦੇਹੀ ਕਰਵਾ ਕੇ ਦੇਣ ਮੈਂ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਨੂੰ ਆਪਣੇ ਭਰਾ ਸਵਰਗਵਾਸੀ ਸ਼੍ਰੀ ਸੰਜੀਵ ਅਗਰਵਾਲ ਦੀ ਯਾਦ ਵਿੱਚ ਇੱਕ ਨਮੂਨੇ ਦੇ ਤੌਰ ਤੇ ਬਣਾਵਾਂਗਾ ਦੇਵਾਂਗਾ ਇਸ ਮੌਕੇ ਉੱਘੇ ਸਮਾਜ ਸੇਵਕ ਸ਼੍ਰੀ ਰਜਨੀਸ਼ ਤਿਵਾੜੀ ਨੇ ਕਿਹਾ ਕਿ ਲਾਲਾ ਸੋਮ ਨਾਥ ਅਗਰਵਾਲ ਵਾਲਿਆਂ ਵੱਲੋਂ ਪਿੰਡ ਨੂੰ ਸਮੇਂ ਸਮੇਂ ਤੇ ਇੱਕ ਨਕਸ਼ੇ ਕਦਮਾਂ ਤੇ ਲਿਆਂਦਾ ਜਾ ਰਿਹਾ ਹੈ ਉਨ੍ਹਾਂ ਕਿਹਾ ਲਾਲਾ ਸੋਮ ਨਾਥ ਅਗਰਵਾਲ ਵਾਲਿਆਂ ਵੱਲੋਂ ਸ਼ਮਸ਼ਾਨਘਾਟ ਦੇ ਵਿਹੜੇ ਵਿੱਚ ਇੰਟਰਲਾਕ ਟਾਇਲਾ ਲਗਵਾ ਕੇ ਵੀ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਸ੍ਰੀ ਰਜਨੀਸ਼ ਤਿਵਾੜੀ, ਸੁਰਿੰਦਰ ਬਠਲਾ ਬਲਾਕ ਪ੍ਰਧਾਨ ਆਪ,ਅਵਤਾਰ ਸਿੰਘ ਭੋਲਾ ਭਲਵਾਨ ਸਾਬਕਾ ਇਸਪੈਕਟਰ ਪੰਜਾਬ ਪੁਲਿਸ, ਕ੍ਰਿਸ਼ਨ ਲਾਲ ਬਠਲਾ, ਪ੍ਰਦੀਪ ਖੁੰਗਰ, ਜੁਵਾਹਰ ਲਾਲ ਖੁੰਗਰ, ਸੁਖਵਿੰਦਰ ਚਾਵਲਾ, ਕੁਲਵਿੰਦਰ ਸਿੰਘ ਫਰਮਾਹਾ, ਪਰਵੀਨ ਕਾਲੜਾ, ਅਰਜਨ ਸਿੰਘ ਹੈਪੀ ਤਲਵੰਡੀ ਭਰੋ, ਬਲਵਿੰਦਰ ਸਿੰਘ ਗਿੱਲ ਖੀਵਾ, ਰਣਜੀਤ ਸਿੰਘ ਜੀਤਾ ਮੱਲ੍ਹੀ ਸਾਬਕਾ ਸਰਪੰਚ ਮੱਲ੍ਹੀਆਂ ਕਲਾਂ,ਗੋਰੂ,ਜੋਨ ਸ਼ਰਮਾ, ਸੁਰਜੀਤ ਸਿੰਘ ਰਸੂਲਪੁਰ ਕਲਾਂ, ਅਮਰਜੀਤ ਸਿੰਘ, ਮੇਜ਼ਰ ਸਿੰਘ ਰਹੀਮਪੁਰ, ਜਸਵੀਰ ਧੰਜਲ, ਸ਼ਾਂਤੀ ਸਰੂਪ, ਨਰੇਸ਼ ਕੁਮਾਰ, ਬੋਬੀ ਸ਼ਰਮਾ ਨਕੋਦਰ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ ।

99 Views