ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ 35ਵਾਂ ਸਲਾਨਾ ਸਮਾਗਮ 3 ਮਾਰਚ ਨੂੰ
ਗੁਰੂ ਨਾਨਕ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ 35ਵਾਂ ਸਲਾਨਾ ਸਮਾਗਮ 3 ਮਾਰਚ ਨੂੰ
ਅੱਖਾਂ ਦਾ ਫਰੀ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਵੀ ਲਗਾਏਗਾ ਜਾਵੇਗਾ
ਫਗਵਾੜਾ ( ਡਾ ਰਮਨ। / ਹਰਦਿਆਲ ਸਿੰਘ ਸੰਧੂ ) ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਜੀਟੀ ਰੋਡ (ਸਪਰੋੜ) ਫਗਵਾੜਾ ਵਿਖੇ 35ਵਾਂ ਸਲਾਨਾ ਸਮਾਗਮ 3 ਮਾਰਚ ਦਿਨ ਐਤਵਾਰ ਨੂੰ ਦੇਸ਼ ਵਿਦੇਸ਼ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਆਸ਼ਰਮ ਦੇ ਮੈਨੇਜਰ ਭਾਈ ਮੁਖਤਾਰ ਸਿੰਘ ਨੇ ਦੱਸਿਆ ਕਿ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ। ਉਪਰੰਤ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿਚ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲੇ, ਭਾਈ ਕੁਲਵਿੰਦਰ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਤੋਂ ਇਲਾਵਾ ਆਸ਼ਰਮ ਦੇ ਬੱਚਿਆਂ ਵਲੋਂ ਸ਼ਬਦ ਕੀਰਤਨ ਸਰਵਣ ਕਰਵਾਇਆ ਜਾਵੇਗਾ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ. ਤਾਨੀਆ ਮੌਦਗਿਲ, ਡਾ. ਬਰਿੰਦਰ ਕੌਰ ਅਤੇ ਡਾ. ਯਸ਼ੀ ਬਾਂਸਲ (ਪਿਮਸ ਹਸਪਤਾਲ ਜਲੰਧਰ) ਵਲੋਂ ਅੱਖਾਂ ਅਤੇ ਹੋਰ ਬਿਮਾਰੀਆਂ ਦਾ ਫਰੀ ਚੈਕਅੱਪ ਕੈਂਪ ਲਗਾਇਆ ਜਾਵੇਗਾ। ਆਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੀਆਂ ਅੱਖਾਂ ‘ਚ ਫਰੀ ਲੈਨਜ ਵੀ ਪਾਏ ਜਾਣਗੇ। ਲੋੜਵੰਦ ਮਰੀਜਾਂ ਨੂੰ ਐਨਕਾਂ ਤੇ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਡਾ. ਸੰਦੀਪ ਸ਼ਰਮਾ ਵਲੋਂ ਫਰੀ ਹੋਮਿਓਪੈਥੀ ਕੈਂਪ, ਹੱਡੀਆਂ ਦੇ ਮਾਹਿਰ ਡਾ. ਵਸੀਮ ਅਹਿਮਦ (ਖਾਨ ਹਸਪਤਾਲ) ਵਲੋਂ ਹੱਡੀ ਰੋਗਾਂ ਦਾ ਫਰੀ ਚੈਕਅੱਪ ਕੈਂਪ ਵੀ ਲਗਾਇਆ ਜਾਵੇਗਾ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਧਾਰਮਿਕ ਸਮਾਗਮ ਵਿਚ ਹਾਜਰੀ ਲਗਵਾਉਣ ਅਤੇ ਫਰੀ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ

