ਭਗਵਾਨ ਵਰੁਣ ਦੇਵ ਮੰਦਿਰ ਦਸ਼ਮੇਸ਼ ਨਗਰ ਫਗਵਾੜਾ ਵਿਖੇ ਸਲਾਨਾ ਮੇਲਾ ਤੇ ਭੰਡਾਰਾ 3 ਮਾਰਚ ਨੂੰ

ਭਗਵਾਨ ਵਰੁਣ ਦੇਵ ਮੰਦਿਰ ਦਸ਼ਮੇਸ਼ ਨਗਰ ਫਗਵਾੜਾ ਵਿਖੇ ਸਲਾਨਾ ਮੇਲਾ ਤੇ ਭੰਡਾਰਾ 3 ਮਾਰਚ ਨੂੰ

ਖਵਾਜਾ ਜੀ ਦਾ ਬੇੜਾ ਤਾਰਨ ਦੀ ਰਸਮ 2 ਮਾਰਚ ਨੂੰ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਲ ਇੰਡੀਆ ਕਸ਼ਯਪ ਰਾਜਪੂਤ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ (ਰਜਿ.) ਅਤੇ ਬਾਬਾ ਹਿੰਮਤ ਸਿੰਘ ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਫਗਵਾੜਾ ਵਲੋਂ ਭਗਵਾਨ ਸ਼੍ਰੀ ਵਰੁਣ ਦੇਵ ਜੀ (ਖਵਾਜਾ ਜੀ) ਦਾ 29ਵਾਂ ਸਲਾਨਾ ਮੇਲਾ ਅਤੇ ਭੰਡਾਰਾ 3 ਮਾਰਚ ਦਿਨ ਐਤਵਾਰ ਨੂੰ ਮੰਦਿਰ ਭਗਵਾਨ ਵਰੁਣ ਦੇਵ ਦਸ਼ਮੇਸ਼ ਨਗਰ ਜੀਟੀ ਰੋਡ ਫਗਵਾੜਾ ਵਿਖੇ ਕਸ਼ਯਪ ਰਾਜਪੂਤ ਯੂਥ ਵਿੰਗ ਖਵਾਜਾ ਮੰਦਿਰ ਫਗਵਾੜਾ ਦੇ ਸਹਿਹਯੋਗ ਨਾਲ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਦਿਆਲ ਸਿੰਘ ਜੋਨੀ, ਜਨਰਲ ਸਕੱਤਰ ਅਮਰਜੀਤ ਟਾਂਡਾ ਅਤੇ ਖਜਾਨਚੀ ਅੰਮ੍ਰਿਤਪਾਲ ਸਿੰਘ ਲਾਲੀ ਨੇ ਦੱਸਿਆ ਕਿ ਮੇਲੇ ਦੌਰਾਨ ਸਵੇਰੇ ਝੰਡੇ ਅਤੇ ਹਵਨ ਦੀ ਰਸਮ ਉਪਰੰਤ ਪ੍ਰਸਿੱਧ ਗਾਇਕ ਘੁੱਲਾ ਸਰਹਾਲੇ ਵਾਲਾ, ਕੇ. ਕੁਲਦੀਪ, ਜਤਿੰਦਰ ਪਿੰਕੀ, ਰਮੇਸ਼ ਚੌਹਾਨ, ਰੇਖਾ ਚੌਹਾਨ ਤੇ ਸ਼ਿਵ ਮਹਿਰਾ ਆਪਣੀ ਭਰਪੂਰ ਹਾਜਰੀ ਲਗਵਾਉਣਗੇ। ਇਸ ਤੋਂ ਪਹਿਲਾਂ 2 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 3 ਵਜੇ ਮੰਦਿਰ ਵਿਖੇ ਖਵਾਜਾ ਜੀ ਦਾ ਬੇੜਾ ਤਾਰਿਆ ਜਾਵੇਗਾ। ਉਹਨਾਂ ਸਮੂਹ ਕਸ਼ਯਪ ਪਰਿਵਾਰਾਂ ਨੂੰ ਇਸ ਸਲਾਨਾ ਸਮਾਗਮ ਵਿਚ ਸ਼ਾਮਲ ਹੋ ਕੇ ਖਵਾਜਾ ਜੀ ਦਾ ਅਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਘੁੱਲਾ ਸਰਹਾਲੇ ਵਾਲਾ, ਸਰਪ੍ਰਸਤ ਸ਼ਿਵ ਕੁਮਾਰ ਰੈਲੋਵਾਲ, ਪਿਆਰਾ ਸਿੰਘ ਮੋਰਾਂਵਾਲੀ, ਸੁਖਦੇਵ ਕੋਮਲ, ਬਲਵੀਰ ਟਾਂਡਾ, ਬਲਬੀਰ ਸਿੰਘ ਗੰਢਵਾਂ, ਅਮਰਿੰਦਰ ਬਬਲੂ ਨਾਗਲਾ, ਬਲਵੀਰ ਸਿੰਘ ਬਡਾਲਾ, ਤਿਲਕ ਸਿੰਘ ਦੁਸਾਂਝ, ਅਮਰਜੀਤ ਟਾਂਡਾ, ਅੰਮ੍ਰਿਤਪਾਲ ਸਿੰਘ ਚਾਚੋਕੀ, ਚੇਤਨ ਚਾਚੋਕੀ, ਰਾਣਾ ਚਾਚੋਕੀ, ਪੰਮਾ ਮਾਧੋਪੁਰ, ਪਰਮਜੀਤ ਮਨੋਤਾ, ਦਵਿੰਦਰ ਕੌਰ ਕਾਉਂਕੇ, ਸੋਢੀ ਵਿਰਕਾਂ, ਧਰਮਪਾਲ ਚਹੇੜੂ, ਡਾ. ਰੁਪਿੰਦਰ ਸਿੰਘ ਨੂਰਮਹਿਲ, ਸੁਰਜੀਤ ਸਿੰਘ ਵਿਰਕਾਂ, ਸਤਨਾਮ ਸਿੰਘ ਅਤੇ ਸੁਭਾਸ਼ ਚੰਦਰ ਆਦਿ ਹਾਜਰ ਸਨ

65 Views