ਇੰਡੀਅਨ ਰੈਡ ਕਰੋਸ ਸੋਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਅਤੇ ਸਿਹਤ ਵਿਭਾਗ ਜਲੰਧਰ

ਇੰਡੀਅਨ ਰੈਡ ਕਰੋਸ ਸੋਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਅਤੇ ਸਿਹਤ ਵਿਭਾਗ ਜਲੰਧਰ ਵੱਲੋਂ ਮਿਤੀ 29-02-24 ਨੂੰ ਇਕ ਫ੍ਰੀ ਮੈਡੀਕਲ ਅਤੇ ਸਕਰੀਨਿੰਗ ਕੈਂਪ ਰੋਸ਼ਨ ਲਾਲ ਕਮਿਊਨਿਟੀ ਹਾਲ ਭਾਰਗੋ ਕੈਂਪ ਜਲੰਧਰ ਵਿਖੇ ਲਗਾਇਆ ਗਿਆ! ਇਹ ਕੈਂਪ ਇੰਡੀਅਨ ਰੈਡ ਕਰੋਸ ਸੋਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਦੇ ਸਟੇਟ ਸੈਕਟਰੀ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ (I.A.S Retd.) ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਰੈਡ ਕਰੋ ਸੋਸਾਇਟੀ ਜਲੰਧਰ ਰਾਹੀ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਿਸ਼ੇਸ਼ ਸਰੰਗਲ (I.A.S) ਜੀ ਦੀ ਰਹਿਨੁਮਾਈ ਹੇਠ ਲਗਾਇਆ ਗਿਆ! ਮੁੱਖ ਤੌਰ ਤੇ ਇਹ ਕੈਂਪ ਟੀ.ਬੀ ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਦੀ ਚੈਕਿੰਗ ਲਈ ਲਗਾਇਆ ਗਿਆ ਸੀ| ਜਿਸ ਵਿੱਚ ਸਿਵਲ ਸਰਜਨ ਡਾਕਟਰ ਜਗਦੀਪ ਚਾਵਲਾ ਜੀ ਦੀ ਮੈਡੀਕਲ ਟੀਮ ਵੱਲੋਂ ਆਏ ਹੋਏ ਮਰੀਜ਼ਾਂ ਦਾ ਚੈੱਕ ਅਪ ਕੀਤਾ ਗਿਆ! ਅਤੇ ਫਰੀ ਵਿੱਚ ਦਵਾਈਆਂ ਵੀ ਦਿੱਤੀਆਂ ਗਈਆਂ! ਇਸ ਕੈਂਪ ਵਿੱਚ 328 ਮਰੀਜ਼ਾਂ ਦਾ ਚੈਕਅਪ ਕੀਤਾ ਗਿਆ ਅਤੇ 32 ਮਰੀਜ਼ਾਂ ਦਾ ਐਕਸਰੇ 85 ਮਰੀਜ਼ਾਂ ਦਾ ਸ਼ੂਗਰ ਅਤੇ ਅਤੇ ਐਚ. ਆਈ.ਵੀ ਦੇ ਟੈਸਟ ਮੁਫਤ ਵਿੱਚ ਕੀਤੇ ਗਏ /ਇਸ ਮੌਕੇ ਉੱਤੇ ਸ੍ਰੀ ਇੰਦਰਦੇਵ ਸਿੰਘ ਮਿਨਹਾਸ (ਸੈਕਟਰੀ ਰੈਡ ਕ੍ਰੋਸ ਜਲੰਧਰ), ਡਾਕਟਰ ਰਿਤੂ( ਜਿਲਾ T.B ਆਫੀਸਰ, ਡਾਕਟਰ ਕੇਵਲ ਕ੍ਰਿਸ਼ਨ (ਚੈਸਟ ਸਪੈਸ਼ਲਿਸਟ )( ਡਾਕਟਰ ਦੀਪਿਕਾ ਮੈਡੀਕਲ ਆਫਿਸਰ,)ਅਮਿਤ ਕੁਮਾਰ ਐਸਟੀਐਸ , ਮੈਡਮ ਰੀਨਾ , ਰਕੇਸ਼ ਸ਼ਰਮਾ ਐਡਵੋਕੇਟ , ਮੈਡਮ ਧੀਰਜ ਕੁਮਾਰੀ , ਮੈਡਮ ਸ਼ਿਲਪੀ ਸ਼ਰਮਾ, ਸੰਦੀਪ ਪਾਵਾ, ਮਨਪ੍ਰੀਤ ਸਿੰਘ , ਅਤੇ ਰੈਡ ਕਰੋਸ ਟੀ.ਬੀ ਪ੍ਰੋਜੈਕਟ ਦੀ ਸਾਰੀ ਟੀਮ ਮੌਜੂਦ ਸੀ !

67 Views