ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਵਲੋਂ

ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਵਲੋਂ

ਕਿਲਾ ਰਾਏਪੁਰ ‘ਚ 51 ਹਜਾਰ ਦਾ ਟਾਇਟਲ ਜਿੱਤਣ ਵਾਲੇ ਪਹਿਲਵਾਨ ਵਿਸ਼ਾਲ ਕੁਮਾਰ ਦਾ ਕੀਤਾ ਸਨਮਾਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਰਾਏਪੁਰ ਡੱਬਾ ਉਲੰਪਿਕ ਰੈਸਲਿੰਗ ਅਕੈਡਮੀ ਪਰਮ ਨਗਰ ਖੋਥੜਾਂ ਰੋਡ ਫਗਵਾੜਾ ਦੇ ਪਹਿਲਵਾਨ ਵਿਸ਼ਾਲ ਕੁਮਾਰ ਨੇ ਕਿਲਾ ਰਾਏਪੁਰ ਵਿਖੇ ਹੋਈਆਂ ਉਲੰਪਿਕ ਖੇਡਾਂ ਦੇ 80 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ‘ਚ ਟਾਈਟਲ ਖਿਤਾਬ 51 ਹਜਾਰ ਰੁਪਏ ਨਗਦ ਜਿੱਤ ਕੇ ਅਕੈਡਮੀ ਦਾ ਨਾਮ ਰੌਸ਼ਨ ਕੀਤਾ ਹੈ। ਜੇਤੂ ਪਹਿਲਵਾਨ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਪਰਮ ਨਗਰ ਸਥਿਤ ਅਕੈਡਮੀ ਵਿਖੇ ਸੰਚਾਲਕ ਪੀ.ਆਰ. ਸੌਂਧੀ ਸਾਬਕਾ ਅੰਤਰਾਸ਼ਟਰੀ ਕੁਸ਼ਤੀ ਕੋਚ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਪਹਿਲਵਾਨ ਵਿਸ਼ਾਲ ਕੁਮਾਰ ਨੂੰ ਅਸ਼ੀਰਵਾਦ ਦਿੰਦਿਆਂ ਪੀ.ਆਰ. ਸੌਂਧੀ ਤੋਂ ਇਲਾਵਾ ਅੰਤਰਰਾਸ਼ਟਰੀ ਕੋਚ ਅਮਰੀਕ ਮੇਹਲੀ ਅਤੇ ਅੰਤਰਰਾਸ਼ਟਰੀ ਕੋਚ ਰਵਿੰਦਰ ਨਾਥ ਨੇ ਦੱਸਿਆ ਕਿ ਵਿਸ਼ਾਲ ਕੁਮਾਰ ਅਕੈਡਮੀ ਦਾ ਬਹੁਤ ਹੀ ਹੋਣਹਾਰ ਪਹਿਲਵਾਨ ਹੈ। ਜਿਸਨੇ ਇਸ ਤੋਂ ਪਹਿਲਾਂ ਪੰਜਾਬ ਕੁਮਾਰ, ਸੀਂਚੇਵਾਲ 2023, ਸਿਤਾਰਾ-ਏ-ਪੰਜਾਬ ਮੇਹਲੀ, ਸ਼ੇਰ-ਏ-ਪੰਜਾਬ ਚੋਹਲਾ ਸਾਹਿਬ, ਪੰਜਾਬ ਪੱਧਰ ਦੀਆਂ ਸੀਨੀਅਰ ਤੇ ਜੁਨੀਅਰ ਕੁਸ਼ਤੀਆਂ ਵਿਚ ਗੋਲਡ ਮੈਡਲ ਤੋਂ ਇਲਾਵਾ ਪੰਜਾਬ ਚੈਂਪੀਅਨਸ਼ਿਪ 2023 ਵਿਚ ਗੋਲਡ ਮੈਡਲ ਪ੍ਰਾਪਤ ਕੀਤੇ ਹਨ। ਉਹਨਾਂ ਭਰੋਸਾ ਜਤਾਇਆ ਕਿ ਇਹ ਹੋਣਹਾਰ ਪਹਿਲਵਾਨ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਕੈਡਮੀ ਅਤੇ ਫਗਵਾੜਾ ਦਾ ਨਾਮ ਜਰੂਰ ਰੋਸ਼ਨ ਕਰੇਗਾ। ਪਹਿਲਵਾਨ ਵਿਸ਼ਾਲ ਕੁਮਾਰ ਨੇ ਜਿੱਥੇ ਕੋਚ ਪੀ.ਆਰ. ਸੌਂਧੀ ਅਤੇ ਹੋਰਨਾਂ ਦਾ ਧੰਨਵਾਦ ਕੀਤਾ ਉੱਥੇ ਹੀ ਕਿਹਾ ਕਿ ਉਸਦੇ ਪਿਤਾ ਬਲਵੀਰ ਕੁਮਾਰ ਦੀ ਹੌਸਲਾ ਅਫਜਾਈ ਅਤੇ ਕੋਚ ਪੀ.ਆਰ. ਸੌਂਧੀ ਦੀ ਅਗਵਾਈ ਹੇਠ ਅਕੈਡਮੀ ਵਲੋਂ ਸਿਖਾਏ ਜਾ ਰਹੇ ਕੁਸ਼ਤੀ ਦੇ ਤਕਨੀਕੀ ਦਾਅ-ਪੇਂਚ ਸਦਕਾ ਉਸਨੇ ਇਹ ਮੁਕਾਮ ਹਾਸਲ ਕੀਤਾ ਹੈ। ਉਸਨੇ ਵਿਸ਼ਵਾਸ ਦੁਆਇਆ ਕਿ ਉਹ ਸਖ਼ਤ ਮਿਹਨਤ ਨਾਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲਿਆਂ ‘ਚ ਆਪਣੇ ਮਾਤਾ-ਪਿਤਾ, ਅਕੈਡਮੀ, ਪੰਜਾਬ ਤੇ ਦੇਸ਼ ਦਾ ਮਾਣ ਵਧਾਏਗਾ। ਇਸ ਮੌਕੇ ਰਵਿੰਦਰ ਸੰਘਾ, ਬਲਵੀਰ, ਵਰਿੰਦਰ ਕੁਮਾਰ ਬਬਲੂ, ਕੋਚ ਸਾਜਨ ਤੇ ਕੋਚ ਜਤਿਨ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪੀ.ਆਰ.ਓ. ਰੀਤ ਪ੍ਰੀਤ ਪਾਲ ਸਿੰਘ ਤੋਂ ਇਲਾਵਾ ਵਿਸ਼ਾਲ ਨੰਨ੍ਹਾ ਡਡਵਾਲ ਅਤੇ ਅਕੈਡਮੀ ਦੇ ਪਹਿਲਵਾਨ ਸਾਥੀ ਹਾਜਰ ਸਨ

100 Views