ਲਾਇਨ ਜੀ.ਐਸ ਭਾਟੀਆ ਦਾ ਫਗਵਾੜਾ ਪੁੱਜਣ ‘ਤੇ ਲਾਇਨ ਗੁਰਦੀਪ ਸਿੰਘ ਕੰਗ ਦੇ ਦਫਤਰ ਵਿਖੇ ਕੀਤਾ ਸਵਾਗਤ

ਲਾਇਨ ਜੀ.ਐਸ ਭਾਟੀਆ ਦਾ ਫਗਵਾੜਾ ਪੁੱਜਣ ‘ਤੇ ਲਾਇਨ ਗੁਰਦੀਪ ਸਿੰਘ ਕੰਗ ਦੇ ਦਫਤਰ ਵਿਖੇ ਕੀਤਾ ਸਵਾਗਤ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਪਰਸਨ (ਡਿਜ਼ਾਸਟਰ ਰਿਲੀਫ) ਲਾਇਨ ਜੀ.ਐਸ. ਭਾਟੀਆ ਦਾ ਫਗਵਾੜਾ ਪਹੁੰਚਣ ’ਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਾਨਵਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਦੇ ਨਿਉ ਦਾਣਾ ਮੰਡੀ ਰੋਡ ਸਥਿਤ ਦਫ਼ਤਰ ਵਿਖੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਲਾਇਨ ਭਾਟੀਆ ਨੇ ਲਾਇਨ ਕੰਗ ਵੱਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲਾਇਨਜ਼ ਇੰਟਰਨੈਸ਼ਨਲ ਦਾ ਉਦੇਸ਼ ਸਮਾਜ ਦੇ ਲੋੜਵੰਦ ਲੋਕਾਂ ਦੀ ਹਰ ਸੰਭਵ ਸੇਵਾ ਸਹਾਇਤਾ ਕਰਨਾ ਹੈ, ਜਿਸ ਨੂੰ ਗੁਰਦੀਪ ਸਿੰਘ ਕੰਗ ਵੱਲੋਂ ਬਹੁਤ ਵਧੀਆ ਢੰਗ ਨਾਲ ਨਿਭਾਇਆ ਜਾ ਰਿਹਾ ਹੈ। ਲਾਇਨ ਭਾਟੀਆ ਨੇ ਦੱਸਿਆ ਕਿ ਲਾਇਨਜ਼ ਇੰਟਰਨੈਸ਼ਨਲ ਵਿਸ਼ਵ ਦੀ ਮੋਹਰੀ ਸਮਾਜ ਸੇਵੀ ਸੰਸਥਾ ਹੈ ਜੋ ਕਿ ਦੁਨੀਆ ਭਰ ਦੇ 212 ਦੇਸ਼ਾਂ ਵਿੱਚ ਲਗਭਗ 48 ਹਜ਼ਾਰ ਸ਼ਾਖਾਵਾਂ ਰਾਹੀਂ ਸਮਾਜ ਸੇਵਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਇਸ ਦੌਰਾਨ ਲਾਇਨ ਗੁਰਦੀਪ ਸਿੰਘ ਕੰਗ, ਰੀਜਨ ਚੇਅਰਮੈਨ ਲਾਇਨ ਕਮਲ ਪਾਹਵਾ ਅਤੇ ਲਾਇਨ ਸੁਸ਼ੀਲ ਸ਼ਰਮਾ ਇੰਚਾਰਜ ਐਮ.ਐਮ.ਆਰ. ਨੇ ਲਾਇਨ ਜੀ.ਐਸ. ਭਾਟੀਆ ਅਤੇ ਉਨ੍ਹਾਂ ਨਾਲ ਆਏ ਲਾਇਨ ਰਾਜਨ ਬਹਿਲ ਨੂੰ ਸਨਮਾਨਤ ਵੀ ਕੀਤਾ। ਲਾਇਨ ਕੰਗ ਨੇ ਦੱਸਿਆ ਕਿ ਲਾਇਨ ਭਾਟੀਆ ਅੰਮ੍ਰਿਤਸਰ ਵਿੱਚ ਲਾਇਨਜ਼ ਇੰਟਰਨੈਸ਼ਨਲ ਦੇ ਸਰਗਰਮ ਅਹੁਦੇਦਾਰ ਹਨ, ਜਿਨ੍ਹਾਂ ਦੀ ਪ੍ਰੇਰਨਾ ਨਾਲ ਉਥੋਂ ਦੇ ਲਾਇਨਜ ਕਲੱਬ ਸਮਾਜ ਸੇਵਾ ਵਿੱਚ ਭਰਪੂਰ ਯੋਗਦਾਨ ਪਾ ਰਹੇ ਹਨ। ਲਾਇਨ ਭਾਟੀਆ ਨਿੱਜੀ ਤੌਰ ’ਤੇ ਵੀ ਲੋੜਵੰਦਾਂ ਦੀ ਸੇਵਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਮੌਕੇ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪੀ.ਆਰ.ਓ. ਲਾਇਨ ਸੁਮਿਤ ਭੰਡਾਰੀ ਵੀ ਮੌਜੂਦ ਸਨ

63 Views