ਸਰਕਾਰੀ ਸਕੂਲ ਹੇਰਾਂ ਵਿਖੇ ਪੁਲਿਸ ਕੈਡਿਟ ਪ੍ਰੋਗਰਾਮ ਕਰਵਾਇਆ ਗਿਆ।

ਸਰਕਾਰੀ ਸਕੂਲ ਹੇਰਾਂ ਵਿਖੇ ਪੁਲਿਸ ਕੈਡਿਟ ਪ੍ਰੋਗਰਾਮ ਕਰਵਾਇਆ ਗਿਆ।

ਕਾਲ਼ਾ ਸੰਘਿਆਂ, 12 ਫ਼ਰਵਰੀ ,ਸੁਖਵਿੰਦਰ ਸਿੱਧੂ,

ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਅਰ ਡਵੀਜ਼ਨ ਪੰਜਾਬ, ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ ਪੀ ਐਸ ਅਤੇ ਸ੍ਰੀ ਮਤੀ ਮਨਜੀਤ ਕੌਰ ਪੀ ਪੀ ਐਸ ਜਿਲਾ ਕਮਿਊਨਿਟੀ ਪੁਲਿਸ ਅਫ਼ਸਰ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸਾਂ ਤਹਿਤ ਅਤੇ ਇੰਸਪੈਕਟਰ ਭੁਪਿੰਦਰ ਸਿੰਘ ਇੰਚਾਰਜ ਜਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਜੀ ਦੀ ਯੋਗ ਅਗਵਾਈ ਹੇਠ ਮਿਤੀ 12-02-24 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਵਿਖੇ ਜ੍ਹਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਵਲੋਂ ਸਕੂਲ ਪੁਲਿਸ ਕੈਡਿਟ ਪ੍ਰੋਗਰਾਮ ਦੇ ਸੰਬੰਧ ਵਿੱਚ ਸਕੂਲ ਪ੍ਰਿੰਸੀਪਲ ਨੂਤਨ ਸ਼ਰਮਾ ਜੀ ਦੀ ਹਾਜ਼ਰੀ ਵਿੱਚ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਏ ਐਸ ਆਈ ਗੁਰਦੇਵ ਸਿੰਘ ਸਾਂਝ ਕੇਂਦਰ ਲੋਹੀਆਂ ਖਾਸ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਫਸਟ ਏਡ , ਸਿਹਤ ਸੰਭਾਲ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਸਬੰਧੀ ਜਾਣੂ ਕੀਤਾ ਅਤੇ ਕਰਾਈਮ ਅਗੇਸਟ ਵੋਮੈਨ ਅਤੇ ਚੇਲਡਰਨ ਦੇ ਕਾਨੂੰਨ ਸਬੰਧੀ ਜਾਣਕਾਰੀ ਦਿੱਤੀ ਗਈ,ਸਮਾਜਕ ਕੁਰੀਤੀਆਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ ਅਤੇ ਸ਼ਾਝ ਕੇਂਦਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਜਗਦੀਸ਼ ਸਿੰਘ ਸਾਂਝ ਕੇਂਦਰ ਨਕੋਦਰ ਵਲੋਂ ਲੜਕੀਆਂ ਨੂੰ 181,112,1091, ਹੈਲਪ ਲਾਈਨ ਸੰਬੰਧੀ ਵੀ ਜਾਗਰੂਕ ਕੀਤਾ ਗਿਆਅਤੇ ਵਿਦਿਆਰਥੀ ਕਰਨਪ੍ਰੀਤ ਸਿੰਘ ਨੂੰ ਵਧੀਆ ਅਨੁਸ਼ਾਸਣ ਵਿੱਚ ਰਹਿਣ ਕਰਕੇ ਸਨਮਾਨਤ ਵੀ ਕੀਤਾ ਗਿਆ ਸੈਮੀਨਾਰ ਮੌਕੇ ਸ੍ਰ ਅਮਰਪ੍ਰੀਤ ਸਿੰਘ ਐਸ ਪੀ ਸੀ ਮਾਸਟਰ,ਆਪੇਕਸਾ ਨਾਗਪਾਲ ਲੈਕਕਰਾਰ,ਨਿਸ਼ੂ ਭਗਤ, ਰਜਨੀ ਜੋਤੀ, ਬੇਅੰਤ ਕੌਰ, ਦੀਪਿਕਾ ਸਕੂਲ ਸਟਾਫ,ਸਪੈਸਲ ਤੋਰ ਤੇ ਨੰਗਲ ਅੰਬੀਆ ਸਕੂਲ ਤੋਂ ਮਾਸਟਰ ਕੁਲਵਿੰਦਰ ਸਿੰਘ, ਕੁਲਦੀਪ ਕੌਰ ਲੈਕਕਰਾਰ, ਕਰਨਜੋਤ ਕੌਰ ਟੀਚਰ ਅਤੇ ਜਗਦੀਸ਼ ਸਿੰਘ ਸਾਂਝ ਕੇਂਦਰ ਨਕੋਦਰ ਅਤੇ ਸੋਨੀ ਗਿੱਲਸਾਬਕਾ ਬਲਾਕ ਸੰਮਤੀ ਮੇਂਬਰ , ਹਰਨੇਕ ਸਿੰਘ ਆਦਿ ਸ਼ਾਮਲ ਸਨ।

48 Views