ਕਾਲਾ ਸੰਘਿਆਂ ਦਾ ਪ੍ਰਸਿੱਧ ਸਲਾਨਾ ਦੋ ਰੋਜ਼ਾ ਛਿੰਝ ਮੇਲਾ ਅੱਜ ਤੋਂ : ਪਰਮਜੀਤ ਸਿੰਘ ਬੱਸਣ
ਕਾਲਾ ਸੰਘਿਆਂ ਦਾ ਪ੍ਰਸਿੱਧ ਸਲਾਨਾ ਦੋ ਰੋਜ਼ਾ ਛਿੰਝ ਮੇਲਾ ਅੱਜ ਤੋਂ : ਪਰਮਜੀਤ ਸਿੰਘ ਬੱਸਣ
*ਛਿੰਝ ਮੇਲੇ ਦੀਆਂ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ
ਫੋਟੋ ਕੈਪਸ਼ਨ:-ਕਾਲਾ ਸੰਘਿਆਂ ਦੇ ਸਲਾਨਾ ਛਿੰਝ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਬੱਸਣ ਤੇ ਹੋਰ।
ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ
-ਛਿੰਝ ਕਮੇਟੀ ਕਾਲਾ ਸੰਘਿਆਂ ਵੱਲੋਂ ਬਾਬਾ ਲੱਖਾਂ ਦੇ ਦਾਤੇ ਦੀ ਯਾਦ ਵਿੱਚ 2 ਰੋਜ਼ਾ ਸਲਾਨਾ ਛਿੰਝ ਮੇਲਾ ਅੱਜ ਤੇ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਬੜੇ ਹੀ ਉਤਸ਼ਾਹ ਨਾਲ ਗ਼ਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲਾ ਸੰਘਿਆਂ ਦੇ ਖੇਡ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਬੱਸਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਫਰਵਰੀ ਨੂੰ ਪਿੜ ਹੋਵੇਗਾ ਅਤੇ 14 ਫਰਵਰੀ ਨੂੰ ਕਮੇਟੀ ਵੱਲੋਂ ਉੱਭਰਦੇ ਭਲਵਾਨਾਂ ਦੇ ਵਿਸ਼ਵ ਪ੍ਰਸਿੱਧ ਭਲਵਾਨਾਂ ਦੀਆਂ ਆਕਰਸ਼ਿਤ ਕੁਸ਼ਤੀਆਂ ਕਰਵਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਛਿੰਝ ਮੇਲਾ ਕਮੇਟੀ ਵੱਲੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ,ਐਨ. ਆਰ. ਆਈਜ਼ ਵੀਰਾਂ ਤੇ ਪਿੰਡ ਆਲਮਗੀਰ ਤੇ ਖਾਸ ਕਾਲਾ ਦੀਆਂ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਖੇਡ ਮੇਲੇ ਦੌਰਾਨ ਪ੍ਰਸਿੱਧ ਰੁਸਤਮ ਜੱਸਾ ਪੱਟੀ , ਉਮੇਸ਼ ਮੱਥਰਾ , ਰੋਜ਼ੀ ਆਰ ਸੀ ਐਫ , ਪ੍ਰਵੀਨ ਕੋਹਲੀ, ਹਰਮਨ ਅਖਾੜਾ ਆਲਮਗੀਰ, ਲਵਪ੍ਰੀਤ ਖੰਨਾ, ਭੋਲਾ ਕਾਸ਼ਨੀ, ਸੰਨੀ ਅਖਾੜਾ ਕਾਲਾ ਸੰਘਿਆਂ, ਸਹਿਜਪਾਲ ਕਾਲਾ ਸੰਘਿਆਂ, ਲੱਕੀ ਆਰ ਸੀ ਐਫ, ਬੌਬੀ ਚਿੱਟੀ ਤੇ ਸੰਦੀਪ ਆਰ ਸੀ ਐਫ ਆਪਣੀ ਕੁਸ਼ਤੀਆਂ ਦੇ ਜੌਹਰ ਵਿਖਾਉਣਗੇ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਸਿਰਫ ਕਮੇਟੀ ਵੱਲੋਂ ਸੱਦੇ ਹੋਏ ਭਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਪਟਕਾ ਜੇਤੂ ਪਹਿਲਵਾਨ ਨੂੰ ਮਹਿੰਦਰ ਸਿੰਘ ਬਲੱਗਣ ਵੱਲੋਂ ਆਪਣੇ ਪੋਤਰੇ ਆਗਮਵੀਰ ਸਿੰਘ ਸਪੁੱਤਰ ਸਰਬਜੀਤ ਸਿੰਘ ਬਲੱਗਣ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਲਟੀਨਾ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਜਾਵੇਗਾ। ਜੋਸ਼ੀ ਡੇਅਰੀ ਕਾਲਾ ਸੰਘਿਆਂ ਵੱਲੋਂ 14 ਫਰਵਰੀ ਨੂੰ ਦਰਸ਼ਕਾਂ ਲਈ ਲੱਕੀ ਕੂਪਨ ਕੱਢੇ ਜਾਣਗੇ। ਕਾਲਾ ਸੰਘਿਆਂ ਡਾਟ ਕਾਮ ਟੀਮ ਵੱਲੋਂ ਸਪੈਸ਼ਲ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਖੇਡ ਮੇਲੇ ਦਾ ਆਨੰਦ ਮਾਨਣ ਲਈ ਹੁੰਮ ਹੁਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਮਾਜ ਸੇਵਕ ਜਗਤਾਰ ਸਿੰਘ ਆਈਤਨ ਯੂ ਕੇ, ਸੱਜਣ ਸਿੰਘ ਆਈਤਨ ਯੂ ਕੇ, ਸੰਜੀਵ ਕੁਮਾਰ ਹੈਪੀ ਸਾਬਕਾ ਸਰਪੰਚ ਆਲਮਗੀਰ, ਗਿਆਨ ਚੰਦ ਭੱਟੀ ਸਾਬਕਾ ਸਰਪੰਚ ਕੋਹਾਲਾ, ਪ੍ਰਸਿੱਧ ਗੱਤਕਾ ਕੋਚ ਨਰਿੰਦਰ ਸਿੰਘ ਸੰਘਾ, ਹਰਵਿੰਦਰ ਸਿੰਘ ਸੰਘਾ, ਡਾਕਟਰ ਵੇਦ ਪ੍ਰਕਾਸ਼ ਆਦਿ ਹਾਜ਼ਰ ਸਨ।

