ਨਗਰ ਨਿਗਮ ਕਪੂਰਥਲਾ ਨੇ ਚਲਾਈ ਸਪੈਸਲ ਪਲਾਸਟਿਕ ਕੁਲੈਕਸ਼ਨ ਡਰਾਈਵ
ਨਗਰ ਨਿਗਮ ਕਪੂਰਥਲਾ ਨੇ ਚਲਾਈ ਸਪੈਸਲ ਪਲਾਸਟਿਕ ਕੁਲੈਕਸ਼ਨ ਡਰਾਈਵ
ਕਪੂਰਥਲਾ( ਸਾਹਿਲ ਗੁਪਤਾ)
ਨਗਰ ਨਿਗਮ ਕਪੂਰਥਲਾ ਵੱਲੋ ਕਮਿਸ਼ਨਰ ਅਨੁਪਮ ਕਲੇਰ ਦੇ ਦਿਸਾ ਨਿਰਦੇਸਾ ਤਹਿਤ ਤੇ ਚੀਫ ਸੈਨਟੇਰੀ ਇੰਸਪੈਕਟਰ ਸੋਨੀ ਗਿੱਲ ਦੀ ਯੋਗ ਅਗਵਾਈ ਹੇਠ ਮੁਹਿੰਮ ਚਲਾਈ ਗਈ ਜਿਸ ਵਿਚ ਸਰਕਾਰ ਦੀਆ ਹਦਾਇਤਾ ਅਨੁਸਾਰ ਕਪੂਰਥਲਾ ਸਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਪੈਸਲ ਪਲਾਸਟਿਕ ਕੁਲੈਕਸ਼ਨ ਡਰਾਈਵ ਚਲਾਈ ਗਈ ਹੈ ਜਿਸ ਲਈ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਦੀ ਹੈ ਕਿ ਪਲਾਸਟਿਕ ਥਰਮੋਕੋਲ ਅਤੇ ਹੋਰ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋ ਨਾ ਕੀਤੀ ਜਾਵੇ ਇਹ ਸਹਿਤ ਅਤੇ ਵਤਤਾਵਰਣ ਲਈ ਬੁਹਤ ਹਾਨੀਕਾਰਕ ਹਨ। ਸਾਰੇ ਨਾਗਰਿਕਾ ਨੂੰ ਆਪਣੇ ਸ਼ਹਿਰ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਕੂੜਾ ਮੁਕਤ ਅਤੇ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣਾ ਚਾਹੀਦਾ ਹੈ।ਅੱਜ ਮਿਤੀ 06-02-24 ਨੂੰ ਇਸ ਮੁਹਿੰਮ ਦੂਜੇ ਦਿਨ ਸਰਕਾਰੀ ਕਾਲਜ ਕਪੂਰਥਲਾ ਦੇ ਐੱਨ ਐਸ ਐਸ, ਐੱਨ ਸੀ ਸੀ ਦੇ ਵਲੰਟੀਅਰਾਂ ਦੀ ਸਹਾਇਤਾ ਨਾਲ ਸਾਲੀਮਾਰ ਬਾਗ, ਸ਼ਟੇਟ ਗੁਰੁਦੁਆਰਾ ਸਾਹਿਬ ਦੀ ਬੈਂਕ ਸਾਈਡ ਰੋਡ, ਬੇਬੀ ਮਾਡਲ ਸਕੂਲ ਰੋਡ , ਐਸ ਐਸ ਪੀ ਚੋਕ ਤੋ ਆਉਟ ਸਾਈਡ ਅਫਸਰ ਕਲੋਨੀ ਰੋਡ ਤੋ ਵਿਰਸਾ ਵਿਹਾਰ ਤੇ ਸਰਕਾਰੀ ਕਾਲਜ ਦੇ ਆਸ ਪਾਸ ਤੋ ਲਗਭਗ 178 ਕਿਲੋ ਪਲਾਸਟਿਕ ਲਿਫਾਫਿਆ ਨੂੰ ਇਕੱਠਾ ਕੀਤਾ ਗਿਆ ਅਤੇ ਇਕੱਠੇ ਕੀਤੇ ਗਏ ਪੋਲੀਥੀਨ ਦੀ ਬੇਲਿੰਗ ਕੀਤੀ ਗਈ।ਉਨਾ ਦੱਸ਼ਿਆਂ ਕਿ ਇਹ ਪੋਲੀਥੀਨ ਸਹਿਤ ਅਤੇ ਵਤਤਾਵਰਣ ਲਈ ਬੁਹਤ ਹਾਨੀਕਾਰਕ ਹਨ। ਸਾਰੇ ਨਾਗਰਿਕਾ ਨੂੰ ਆਪਣੇ ਸ਼ਹਿਰ ਨੂੰ ਸਿੰਗਲ ਯੂਜ ਪਲਾਸਟਿਕ ਅਤੇ ਕੂੜਾ ਮੁਕਤ ਅਤੇ ਸਾਫ ਸੁਥਰਾ ਰੱਖਣ ਲਈ ਸਹਿਯੋਗ ਦੇਣਾ ਚਾਹੀਦਾ ਹੈ।ਇਸ ਮੋਕੇ ਤੇ ਨਗਰ ਨਿਗਮ ਕਪੂਰਥਲਾ ਦੇ ਸੇਨੇਟਰੀ ਇਸੰਪੇਕਟਰ ਸ੍ਰੀ ਨਾਥੀ ਰਾਮ, ਨਰੇਸ਼ ਕੁਮਾਰ, ਸੰਜੀਵ ਕੁਮਾਰ , ਸਰਕਾਰੀ ਕਾਲਜ ਕਪੂਰਥਲਾ ਕਪੂਰਥਲਾ ਦੇ ਐੱਨ ਐਸ ਐਸ ਇਨੰਚਾਰਜ ਪ੍ਰੋ. ਹੈਪੀ ਕੁਮਾਰ, ਪ੍ਰੋ. ਸ਼ਨੇਹ ਸਰਮਾ ਅਤੇ ਐੱਨ ਸੀ ਸੀ ਦੇ ਨਿਚਾਰਜ ਪ੍ਰੋ. ਨਿਧੀ ਕਾਂਡਾ ਗੁਰਸੇਵਕ ਸਿੰਘ ,ਰੋਬਨਿ ,ਦਿਨੇਸ਼ ਕੁਮਾਰ, ਅਭੀਸ਼ੇਕ ਟੀਮ ਸਾਮਿਲ ਸੀ ।

