ਕੈਂਸਰ ਨੂੰ ਜੀਵਨਸ਼ੈਲੀ ਵਿਚ ਸਾਰਥਕ ਤਬਦੀਲੀਆਂ ਨਾਲ ਰੋਕਿਆ ਜਾ ਸਕਦਾ ਹੈ : ਡਾ ਲਹਿੰਬਰ ਰਾਮ

ਕੈਂਸਰ ਨੂੰ ਜੀਵਨਸ਼ੈਲੀ ਵਿਚ ਸਾਰਥਕ ਤਬਦੀਲੀਆਂ ਨਾਲ ਰੋਕਿਆ ਜਾ ਸਕਦਾ ਹੈ : ਡਾ ਲਹਿੰਬਰ ਰਾਮ

ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜੋ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ ੲਿਸ ਤੋਂ ਬਚਨ ਲਈ ੲਿਸ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਹੈ ; ਡਾ ਦਰਸ਼ਨ ਬੱਧਨ

ਫਗਵਾੜਾ ( ਡਾ ਰਮਨ ) ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜੋ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ ਹਰ ਸਾਲ ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਇੰਨਾ ਹੀ ਨਹੀਂ ਕਈ ਲੋਕ ਇਸ ਕਾਰਨ ਆਪਣੀ ਜਾਨ ਵੀ ਗੁਆ ਲੈਂਦੇ ਹਨ ਹਾਲਾਂਕਿ, ਇਹ ਇੰਨਾ ਘਾਤਕ ਹੋਣ ਦੇ ਬਾਵਜੂਦ, ਲੋਕ ਇਸ ਬਾਰੇ ਜਾਗਰੂਕ ਨਹੀਂ ਹਨ ਅਜਿਹੀ ਸਥਿਤੀ ਵਿੱਚ ਇਸ ਗੰਭੀਰ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ ਇਸੇ ਲੜੀ ਤਹਿਤ ਸਿਵਲ ਸਰਜਨ ਕਪੂਰਥਲਾ ਡਾ ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਫਗਵਾੜਾ ਵਿਖੇ ਮੈਡੀਕਲ ਸਪੈਸ਼ਲਿਸਟ ਡਾ ਦਰਸ਼ਨ ਬੱਧਨ ਦੀ ਦੇਖ-ਰੇਖ ਹੇਠ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ ਇਸ ਮੌਕੇ ਅਪਣੇ ਸੰਬੋਧਨ ਚ ਬੋਲਦਿਆਂ ਡਾ ਲਹਿੰਬਰ ਰਾਮ ਨੇ ਆਖਿਆ ਕਿ ਭਾਰਤ ਵਿਚ ਅੌਰਤਾਂ ਦੀ ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਸਭ ਤੋਂ ਆਮ ਕੈਂਸਰ ਹਨ ਜਦੋਂ ਕਿ ਮਰਦਾਂ ਵਿਚ ਫੇਫੜਿਆਂ ਅਤੇ ਮੂੰਹ ਦਾ ਕੈਂਸਰ ਜਿਆਦਾ ਪਾਇਆ ਜਾਦਾ ਹੈ ਕੈਂਸਰ ਨੂੰ ਜੀਵਨਸ਼ੈਲੀ ਵਿੱਚ ਸਾਰਥਕ ਤਬਦੀਲੀਆਂ ਨਾਲ ਰੋਕਿਆ ਜਾ ਸਕਦਾ ਹੈ ਕੈਂਸਰ ਦੀ ਬਿਮਾਰੀ ਤੋਂ ਬਚਾਅ ਲਈ 40 ਸਾਲ ਦੀ ਉਮਰ ਤੋਂ ਵੱਧ ਵਾਲੇ ਪੁਰਸ਼ਾਂ ਅਤੇ ਅੌਰਤਾਂ ਨੂੰ ਹਰ ਦੋ ਸਾਲਾਂ ਬਾਅਦ ਜਾਂਚ ਕਰਵਾਉਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਲੋਕਾ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਸਦਕਾ ੲਿਹ ਦਿਨ ਮਨਾਇਆ ਜਾਂਦਾ ਹੈ ੲਿਸ ਮੌਕੇ ਅਪਣੇ ਸੰਬੋਧਨ ਚ ਬੋਲਦਿਆਂ ਡਾ ਦਰਸ਼ਨ ਬੱਧਨ ਨੇ ਦੱਸਿਆ ਕਿ ਕੈਂਸਰ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ੁਰੂ ਹੋ ਸਕਦਾ ਹੈ ਕੈਂਸਰ ਦੀ ਕਿਸਮ ਸਰੀਰ ਦੇ ਉਸ ਹਿੱਸੇ ਦੇ ਨਾਮ ਨਾਲ ਜਾਣੀ ਜਾਂਦੀ ਹੈ ਜਿੱਥੋਂ ਕੈਂਸਰ ਸ਼ੁਰੂ ਹੁੰਦਾ ਹੈ ਹਾਲਾਂਕਿ ਇਹ ਬਿਮਾਰੀ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ, ਪਰ ਔਰਤਾਂ ਕੁਝ ਖਾਸ ਕਿਸਮਾਂ ਦੇ ਕੈਂਸਰ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੀਆਂ ਹਨ ਉਨ੍ਹਾਂ ਛਾਤੀ ਦਾ ਕੈਂਸਰ ਕੀ ਹੁੰਦਾ ਹੈ ੲਿਹ ਕਿਵੇਂ ਹੁੰਦਾ ਹੈ ੲਿਸ ਦੇ ਖ਼ਤਰੇ , ਕਾਰਣ , ਲੱਛਣ , ਨਿਦਾਨ , ੲਿਲਾਜ ਅਤੇ ਰੋਕਥਾਮ ਬਾਰੇ ਦੱਸਿਆ ਉਨ੍ਹਾਂ ਕਿਹਾ ਕਿ ਛਾਤੀ ਦੇ ਕੈਂਸਰ ਦੇ ਮੁੱਖ ਲੱਛਣ ਸ਼ੁਰੂਆਤੀ ਦੌਰ ਵਿੱਚ ਦੇਖੇ ਜਾ ਸਕਦੇ ਹਨ , ਜਿਸ ਵਿੱਚ ਛਾਤੀ ਦੇ ਇੱਕ ਜਾਂ ਇੱਕ ਤੋਂ ਵੱਧ ਹਿੱਸਿਆਂ ਵਿੱਚ ਗੰਢ ਜ਼ਿਆਦਾ ਸੋਜ , ਦਰਦ , ਖੁਜਲੀ , ਚਮੜੀ ਦਾ ਝੁਲਸਣਾ , ਨਿੱਪਲ ਦੇ ਆਸ -ਪਾਸ ਚਮੜੀ ਦੇ ਰੰਗ ਵਿੱਚ ਤਬਦੀਲੀ ।ਜੇਕਰ ਕਿਸੇ ਨੂੰ ਅਜਿਹੇ ਲੱਛਣ ਦਿਖਾਈ ਦਿੰਦੇ ਹਨ , ਤਾਂ ਉਸ ਨੂੰ ਡਾਕਟਰੀ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਸਮੇਂ ਸਿਰ ਚੈਕਅੱਪ ਇਸ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨਿਯਮਤ ਜਾਂਚ ਅਤੇ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਨਾਲ ਇਹਨਾਂ ਕੈਂਸਰਾਂ ਦੇ ਜੋਖਮ ਨੂੰ ਘਟਾਉਣ ਵਿੱਚ ਮਹੱਤਵਪੂਰਨ ਸਿੱਧ ਹੋ ਸਕਦਾ ਹੈ ੲਿਸ ਮੌਕੇ ਡਾ ਗੁਰਪ੍ਰੀਤ ਸਿੰਘ , ਕੁਮਾਰ , ਰਮਨ , ਸਿਧਾਂਤ , ਆਦਿ ਮੌਜੂਦ ਸਨ

61 Views