ਘਰ ਚੋਂ ਚੋਰੀ ਕਰਨ ਗਿਆ ਚੋਰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ।

ਘਰ ਚੋਂ ਚੋਰੀ ਕਰਨ ਗਿਆ ਚੋਰ ਲੋਕਾਂ ਨੇ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ।

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ

ਕਸਬਾ ਕਾਲਾ ਸੰਘਿਆਂ ਵਿਖੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਆਇਆ ਚੋਰ ਲੋਕਾਂ ਵੱਲੋਂ ਕ਼ਾਬੂ ਕਰ ਲਿਆ ਗਿਆ। ਲੋਕਾਂ ਦੇ ਦੱਸਣ ਅਨੁਸਾਰ ਕ਼ਾਬੂ ਕੀਤਾ ਚੋਰ ਸਥਾਨਕ ਕਸਬੇ ਦੇ ਗੁਰਦੁਆਰਾ ਬਾਬਾ ਕਾਹਨ ਦਾਸ ਦੇ ਨਜ਼ਦੀਕ ਇਕ ਐਨ ਆਰ ਆਈਜ਼ ਦੀ ਕੋਠੀ ਵਿਚ ਚੋਰੀ ਕਰਨ ਦੀ ਨੀਯਤ ਨਾਲ ਦਾਖ਼ਲ ਹੋਇਆ ਜਿਸ ਨੂੰ ਮੁਹੱਲੇ ਵਾਲਿਆਂ ਨੇ ਵੇਖ ਲਿਆ ਅਤੇ ਇਹ ਕੋਠੀ ਵਿੱਚੋਂ ਟੂਟੀਆਂ ਆਦਿ ਚੋਰੀ ਕਰ ਕੇ ਬਾਹਰ ਕੱਢ ਰਿਹਾ ਸੀ ਅਤੇ ਲੋਕਾਂ ਨੂੰ ਇਕੱਠੇ ਹੁੰਦੇ ਵੇਖ ਇਹ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਕਿਸੇ ਦੇ ਘਰ ਵੜ ਗਿਆ ਜਿਥੋਂ ਲੋਕਾਂ ਨੇ ਇਸ ਨੂੰ ਕਾਬੂ ਕੀਤਾ। ਲੋਕਾਂ ਨੇ ਦੱਸਿਆ ਕਿ ਇਸ ਨਾਲ ਹੋਰ ਵੀ ਚੋਰ ਸਨ ਜੋ ਰੌਲ਼ਾ ਪੈਣ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਇਕੱਤਰ ਹੋਏ ਲੋਕਾਂ ਨੇ ਚੋਰ ਨੂੰ ਕ਼ਾਬੂ ਕੀਤਾ ਅਤੇ ਸਥਾਨਕ ਪੁਲਿਸ ਚੌਂਕੀ ਦੀ ਪੁਲਿਸ ਨੂੰ ਇਤਲਾਹ ਕਰਕੇ ਮੁਲਾਜ਼ਮ ਮੌਕੇ ਤੇ ਬੁਲਾ ਕੇ ਇਸ ਚੋਰ ਨੂੰ ਪੁਲਿਸ ਮੁਲਾਜ਼ਮਾਂ ਦੇ ਹਵਾਲੇ ਕਰ ਦਿੱਤਾ। ਇਸ ਸਬੰਧੀ ਚੌਂਕੀ ਇੰਚਾਰਜ ਸਬ ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਜਿਸ ਚੋਰੀ ਕਰਨ ਆਏ ਚੋਰ ਨੂੰ ਕ਼ਾਬੂ ਕੀਤਾ ਗਿਆ ਉਸ ਦਾ ਨਾਂਅ ਆਦਿਤਿਆ ਕੁਮਾਰ ਪੁੱਤਰ ਅਸ਼ੋਕ ਸਿੰਘ ਹਾਲ ਵਾਸੀ ਝੌਂਪੜੀਆਂ ਸਬਜ਼ੀ ਮੰਡੀ ਕਪੂਰਥਲਾ ਹੈ। ਚੌਂਕੀ ਇੰਚਾਰਜ ਨੇ ਕਿਹਾ ਕਿ ਕਾਬੂ ਕੀਤੇ ਚੋਰ ਤੇ ਬਣਦੀ ਕਾਰਵਾਈ ਅਗਲੀ ਤਫਤੀਸ਼ ਜਾਰੀ ਹੈ।

116 Views