ਮਾਤਾ ਸਵਰਨ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ।
ਮਾਤਾ ਸਵਰਨ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ।
ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ
ਗੁਰਮੀਤ ਸਿੰਘ ਬੱਸਣ ਦੀ ਧਰਮਪਤਨੀ, ਸੀਨੀਅਰ ਕਾਂਗਰਸੀ ਆਗੂ ਤੇ ਗੁਰਦੁਆਰਾ ਬਾਬਾ ਕਾਹਨ ਦਾਸ ਪ੍ਰਬੰਧਕ ਕਮੇਟੀ ਕਾਲਾ ਸੰਘਿਆਂ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਦੀ ਭਰਜਾਈ ਤੇ ਉੱਘੇ ਸਮਾਜ ਸੇਵਕ ਨੌਜਆਨ ਆਗੂ ਗੁਰਦਾਵਰ ਸਿੰਘ ਬੱਸਣ ਦੇ ਮਾਤਾ ਸ੍ਰੀਮਤੀ ਸਵਰਨ ਕੌਰ ਦੀ ਅੰਤਿਮ ਅਰਦਾਸ ਅੱਜ ਸਥਾਨਕ ਗੁਰਦੁਆਰਾ ਘੰਟਾ ਘਰ ਵਿਖੇ ਕਰਵਾਈ ਗਈ। ਭੋਗ ਤੋਂ ਉਪਰੰਤ ਕੀਰਤਨੀਏ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਕੀਰਤਨ ਤੋਂ ਉਪਰੰਤ ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਿਆ ਕਾਲਜ ਦੇ ਪ੍ਰਧਾਨ ਸ਼ੀਤਲ ਸਿੰਘ ਸੰਘਾ,ਸੰਤ ਹੀਰਾ ਦਾਸ ਕੰਨਿਆਂ ਮਹਾਂ ਵਿਦਿਆਲਿਆ ਕਾਲਜ ਦੇ ਐਮ ਡੀ ਪ੍ਰੋਫ਼ੈਸਰ ਡਾ. ਰਾਮ ਮੂਰਤੀ, ਪੱਤਰਕਾਰ ਬਲਜੀਤ ਸਿੰਘ ਸੰਘਾ ਪ੍ਰਧਾਨ ਦੋਨਾਂ ਪੱਤਰਕਾਰ ਮੰਚ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ: ਪੰਜਾਬ, ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ, ਸਤਨਾਮ ਸਿੰਘ ਵੱਲੋਂ ਮਾਤਾ ਸਵਰਨ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਆਗੂਆਂ ਨੇ ਬੋਲਦਿਆਂ ਕਿਹਾ ਕਿ ਮਾਤਾ ਸਵਰਨ ਕੌਰ ਇੱਕ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਮਾਲਕ ਸਨ ਅਤੇ ਮਾਤਾ ਜੀ ਦੇ ਆਕਾਲ ਚਲਾਣੇ ਨਾਲ ਪਰਿਵਾਰ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਕਿਉਂਕਿ ਮਾਤਾ ਜੀ ਦੀ ਪ੍ਰੇਰਨਾ ਸਦਕਾ ਗੁਰਦਾਵਰ ਸਿੰਘ ਬੱਸਣ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਇਸ ਮੌਕੇ ਬੱਸਣ ਪਰਿਵਾਰ ਵੱਲੋਂ ਸਥਾਨਕ ਕਸਬੇ ਦੇ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਮਾਤਾ ਜੀ ਦੀ ਯਾਦ ਵਿੱਚ ਨਕਦ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ,ਆਪ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸੰਘਾ, ਇੰਦਰਜੀਤ ਸਿੰਘ ਬੱਸਣ,ਕੁਲਦੀਪ ਕੁਮਾਰ ਚੱਡਾ, ਗੁਰਦਿਆਲ ਸਿੰਘ ਮਾਨ, ਪ੍ਰਧਾਨ ਗੁਰਦੁਆਰਾ ਘੰਟਾ ਘਰ ਪ੍ਰਬੰਧਕ ਕਮੇਟੀ ਸਤਵਿੰਦਰ ਸਿੰਘ ਬੱਬੀ, ਰਾਜਿੰਦਰ ਸਿੰਘ ,ਏ ਐਸ ਆਈ ਬਲਦੇਵ ਸਿੰਘ ਕੇਸਰਪੁਰ, ਮਾਸਟਰ ਸਤਪਾਲ ਬਾਗੜੀ,ਰਾਜੂ ਪੰਡਿਤ, ਸੰਦੀਪ ਮਾਨ ਸਮੇਤ ਹੋਰ ਆਗੂਆਂ ਨੇ ਬੱਸਣ ਪਰਿਵਾਰ ਨਾਲ ਅੰਤਿਮ ਅਰਦਾਸ ਮੌਕੇ ਦੁਖ ਪ੍ਰਗਟ ਕੀਤਾ

