ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਰਨਲਿਸਟ ਪ੍ਰੈੱਸ ਕਲੱਬ ਦੇ ਉਪ ਚੇਅਰਮੈਨ ਪਰਮਜੀਤ ਸੰਨੀ ਜੀ ਦੇ ਮਾਤਾ ਜੀ ਦਾ 2 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਭੋਗ ਤੇ ਸ਼ਰਧਾਂਜਲੀ ਸਮਾਗਮ
ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਰਨਲਿਸਟ ਪ੍ਰੈੱਸ ਕਲੱਬ ਦੇ ਉਪ ਚੇਅਰਮੈਨ ਪਰਮਜੀਤ ਸੰਨੀ ਜੀ ਦੇ ਮਾਤਾ ਜੀ ਦਾ 2 ਫ਼ਰਵਰੀ ਦਿਨ ਸ਼ੁੱਕਰਵਾਰ ਨੂੰ ਭੋਗ ਤੇ ਸ਼ਰਧਾਂਜਲੀ ਸਮਾਗਮ
ਕਪੂਰਥਲਾ, 29 ਜਨਵਰੀ (.ਵਰਿੰਦਰ ਸਿੰਘ ) ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਕਿ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਜਰਨਲਿਸਟ ਪ੍ਰੈੱਸ ਕਲੱਬ ਦੇ ਉਪ ਚੇਅਰਮੈਨ ਪਰਮਜੀਤ ਸੰਨੀ ਜੀ ਦੇ ਸਤਿਕਾਰਯੋਗ ਮਾਤਾ ਸਵ. ਨਸੀਬ ਕੌਰ ਜੀ 25 ਜਨਵਰੀ 2024 ਦਿਨ ਵੀਰਵਾਰ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਜਿਸ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ। ਪਰਮਜੀਤ ਸੰਨੀ ਜੀ ਦੇ ਮਾਤਾ ਜੀ ਦਾ ਸਸਕਾਰ ਸ਼ੇਖੂਪੁਰ ਵਿਚ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਉਹਨਾਂ ਦੀ ਆਤਮਿਕ ਸ਼ਾਂਤੀ ਲਈ 2 ਫ਼ਰਵਰੀ 2024 ਦਿਨ ਸ਼ੁੱਕਰਵਾਰ ਨੂੰ ਸ਼੍ਰੀ ਪਾਵਨ ਯੋਗਵਸ਼ਿਸ਼ਟ ਮਹਾਂ ਰਮਾਇਣ ਜੀ ਦਾ ਪਾਠ ਦੁਪਹਿਰ 12 ਵਜੇ ਤੋਂ 2 ਵਜੇ ਪ੍ਰਭੂ ਵਾਲਮੀਕਿ ਮੰਦਿਰ, ਸੁਲਤਾਨਪੁਰ ਰੋਡ, ਪਿੰਡ ਸ਼ੇਖੂਪੁਰ, ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਆਪ ਜੀ ਨੂੰ ਸ਼ਾਮਿਲ ਹੋਣ ਦੀ ਕਿਰਪਾਲਤਾ ਕੀਤੀ ਜਾਂਦੀ ਹੈ।