ਸੰਜੀਵਨ ਸਿੰਘ ਨੇ ਸੰਭਾਲਿਆ ਐਸ ਐਚ ਓ ਸਿਟੀ ਦਾ ਚਾਰਜ।
ਸੰਜੀਵਨ ਸਿੰਘ ਨੇ ਸੰਭਾਲਿਆ ਐਸ ਐਚ ਓ ਸਿਟੀ ਦਾ ਚਾਰਜ।
ਸ਼ਹਿਰ ਵਿਚ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਕਿਸੇ ਭੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਐਸ ਐਚ ਓ ਸੰਜੀਵਨ ਸਿੰਘ।
ਕਪੂਰਥਲਾ (ਸਾਹਿਲ ਗੁਪਤਾ)ਥਾਣਾ ਸਿਟੀ ਦੇ ਨਵਯੁਕਤ ਐਸ ਐਚ ਓ ਸੰਜੀਵਨ ਸਿੰਘ ਆਪਣਾ ਚਾਰਜ ਸੰਭਾਲ਼ ਲਿਆ ਹੈ ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਐਸ ਐਚ ਓ ਅਮਨਦੀਪ ਨਾਹਰ ਥਾਣਾ ਸਿਟੀ ਦੇ ਐਸ ਐਚ ਓ ਸਨ ਅਤੇ ਓਹਨਾ ਨੇ ਆਪਣੀ ਡੀਊਟੀ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਸੀ ਅਤੇ ਗੈਰਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਸੀ ਹੁਣ ਐਸ ਐਚ ਓ ਸੰਜੀਵਨ ਸਿੰਘ ਨੇ ਥਾਣਾ ਸਿਟੀ ਦਾ ਚਾਰਜ ਲੈ ਲਿਆ ਹੈ ਪਤਰਕਾਰਾਂ ਨਾਲ ਗਲਬਾਤ ਦੌਰਾਨ ਐਸ ਐਚ ਓ ਸੰਜੀਵਨ ਸਿੰਘ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਭੀ ਕਈ ਜਿਲਿਆਂ ਚੇ ਆਪਣੀ ਡੀਊਟੀ ਨਿਭਾ ਚੁਕੇ ਹਨ ਉਹਨਾਂ ਕਿਹਾ ਕਿ ਕਪੂਰਥਲਾ ਐਸ ਐਸ ਪੀ ਵਤਸਲਾ ਗੁਪਤਾ ਦੇ ਨਿਸ਼ਾ ਦਿਸ਼ਾ ਅਨੁਸਾਰ ਓਹਨਾ ਦਾ ਪਹਿਲਾ ਕਦਮ ਸ਼ਹਿਰ ਵਿਚੋਂ ਨਸ਼ੇ ਦੇ ਕੋਹੜ ਨੂੰ ਜੜ ਤੋਂ ਖਤਮ ਕਰਨਾ ਹੋਵੇਗਾ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਚੁੱਕ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇਂਗਾ ਇਸ ਦੇ ਨਾਲ ਨਾਲ ਹੀ ਸ਼ਹਿਰ ਵਿਚ ਲਾ ਐਂਡ ਆਡਰ ਦੀ ਸਥਿਤੀ ਨੂੰ ਕਿਸੇ ਭੀ ਹਾਲ ਵਿਚ ਵਿਗੜਨ ਨਹੀਂ ਦਿੱਤਾ ਜਾਵੇਂਗਾ ਅਤੇ ਸ਼ਹਿਰ ਵਿਚ ਗੁੰਡਾ ਗਰਦੀ ਕਰਨ ਵਾਲਿਆਂ ਨੂੰ ਵਾਰਨਿੰਗ ਦਿਤੀ ਜਾਂਦੀ ਹੈ ਕਿ ਸ਼ਹਿਰ ਵਿਚ ਗੁੰਡਾ ਗਰਦੀ ਕਿਸੇ ਭੀ ਕੀਮਤ ਤੇ ਬਰਦਾਸ਼ ਨਹੀਂ ਕੀਤੀ ਜਾਵੇਗੀ ਅਤੇ ਸ਼ਰਾਰਤੀ ਅਨਸਰ ਨੂੰ ਕਾਨੂੰਨ ਦਾ ਸਬਕ ਸਿਖਾਇਆ ਜਾਵੇਗਾ।

