ਪਿੰਡ ਅਕਾਲਗੜ੍ਹ ਵਿਖੇ 41ਵੇਂ ਸਲਾਨਾ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਸ਼ਾਨਦਾਰ ਆਗਾਜ਼
ਪਿੰਡ ਅਕਾਲਗੜ੍ਹ ਵਿਖੇ 41ਵੇਂ ਸਲਾਨਾ ਫੁੱਟਬਾਲ ਟੂਰਨਾਮੈਂਟ ਦਾ ਹੋਇਆ ਸ਼ਾਨਦਾਰ ਆਗਾਜ਼
ਪ੍ਰਵਾਸੀ ਭਾਰਤੀਆਂ ਨੇ ਕਰਵਾਈ ਉਦਘਾਟਨੀ ਮੈਚ ਦੀ ਆਰੰਭਤਾ
ਫਗਵਾੜਾ ( ਡਾ ਰਮਨ/ ਕਸਤੂਰੀ ਲਾਲ ) ਦਸ਼ਮੇਸ਼ ਸਪੋਰਟਸ ਕਲੱਬ ਅਕਾਲਗੜ੍ਹ ਵਲੋਂ ਸਮੂਹ ਗ੍ਰਾਮ ਪੰਚਾਇਤ,ਪਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 1971 ਦੀ ਭਾਰਤ-ਪਾਕਿਸਤਾਨ ਜੰਗ ਵਿਚ ਸ਼ਹੀਦ ਹੋਏ ਸ. ਗੁਰਬਚਨ ਸਿੰਘ ਅਕਾਲਗੜ੍ਹ ਅਤੇ ਦੰਦਾਂ ਨਾਲ ਰੇਲਗੱਡੀ ਦਾ ਇੰਜਨ ਤੇ ਜਹਾਜ ਖਿੱਚ ਕੇ ਵਿਸ਼ਵ ਰਿਕਾਰਡ ਬਨਾਉਣ ਵਾਲੇ ਸ. ਨਰਿੰਦਰ ਸਿੰਘ ਅਕਾਲਗੜ੍ਹ ਦੀ ਨਿੱਘੀ ਯਾਦ ਨੂੰ ਸਮਰਪਿਤ 41ਵੇਂ ਸਲਾਨਾ ਫੁਟਬਾਲ ਟੂਰਨਾਮੈਂਟ ਦਾ ਉਦਘਾਟਨ ਨਰਿੰਦਰ ਸਿੰਘ ਮੈਮੋਰੀਅਲ ਸਪੋਰਟਸ ਸਟੇਡੀਅਮ ਅਕਾਲਗੜ੍ਹ ਵਿਖੇ ਐਨ.ਆਰ.ਆਈ. ਵੀਰਾਂ ਤਰਸੇਮ ਸਿੰਘ ਯੂ.ਐਸ.ਏ., ਸਤਨਾਮ ਸਿੰਘ ਸਾਬਕਾ ਸਰਪੰਚ ਯੂ.ਐਸ.ਏ., ਜਗੀਰ ਸਿੰਘ ਯੂ.ਐਸ.ਏ., ਤਰਲੋਚਨ ਸਿੰਘ ਯੂ.ਐਸ.ਏ., ਰੇਸ਼ਮ ਸਿੰਘ ਲਾਡੀ ਯੂ.ਐਸ.ਏ. ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਹੈੱਡ ਗ੍ਰੰਥੀ ਭਾਈ ਗੁਰਦੇਵ ਸਿੰਘ ਗੁਰਦੁਆਰਾ ਸ੍ਰੀ ਸਿੰਘ ਸਭਾ ਅਕਾਲਗੜ੍ਹ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਉਦਘਾਟਨ ਦੀ ਰਸਮ ਨਿਭਾਉਂਦੇ ਹੋਏ ਐਨ.ਆਰ.ਆਈ. ਵੀਰਾਂ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਉਦਘਾਟਨੀ ਮੈਚ ਪਿੰਡ ਮੇਹਟਾਂ ਤੇ ਰਾਮਪੁਰ ਸੁੰਨੜਾ ਦੀਆਂ ਟੀਮਾਂ ਵਿਚਕਾਰ ਹੋਇਆ। ਪ੍ਰਬੰਧਕਾਂ ਭਾਈ ਲਾਲ ਸਿੰਘ ਅਤੇ ਧਰਮਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪਿੰਡ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਣ ਵਾਲੇ ਇਸ ਟੂਰਨਾਮੈਂਟ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿ ਕੇ ਖੇਡਾਂ ਪ੍ਰਤੀ ਉਤਸ਼ਾਹਤ ਕਰਨਾ ਹੈ। ਉਹਨਾਂ ਦੱਸਿਆ ਕਿ ਅੱਜ ਦਾ ਉਦਘਾਟਨੀ ਮੈਚ ਓਪਨ ਪੱਧਰ ਦਾ ਮੁਕਾਬਲਾ ਸੀ। ਟੂਰਨਾਮੈਂਟ ਵਿਚ ਪਿੰਡ ਪੱਧਰ ਓਪਨ ਦੀਆਂ 16 ਟੀਮਾਂ ਤੋਂ ਇਲਾਵਾ ਭਾਰ ਵਰਗ ਦੀਆਂ 8 ਟੀਮਾਂ ਭਾਗ ਲੈ ਰਹੀਆਂ ਹਨ। ਟੂਰਨਾਮੈਂਟ ਦੇ ਆਖਰੀ ਦਿਨ 50 ਸਾਲ ਤੋਂ ਉੱਪਰ ਉਮਰ ਵਾਲਿਆਂ ਦੀ 100 ਮੀਟਰ ਦੌੜ ਵੀ ਕਰਵਾਈ ਜਾਵੇਗੀ। ਇਸ ਮੌਕੇ ਭਗਤ ਗੁਰਦਿਆਲ ਸਿੰਘ, ਸਰਪੰਚ ਗੁਲਜਾਰ ਸਿੰਘ ਅਕਾਲਗੜ੍ਹ, ਸਾਬਕਾ ਸਰਪੰਚ ਸਤਨਾਮ ਸਿੰਘ, ਪੰਚਾਇਤ ਮੈਂਬਰ ਪਿਆਰਾ ਸਿੰਘ ਤੇ ਮਨਜੀਤ ਲਾਲ, ਅਮਨਦੀਪ ਸਿੰਘ, ਜਸਵਿੰਦਰ ਸਿੰਘ ਠੇਕੇਦਾਰ, ਗੁਰਨਾਮ ਪਾਲ, ਜਸਵੰਤ ਸਿੰਘ ਫੌਜੀ, ਨਛੱਤਰ ਸਿੰਘ ਨੰਬਰਦਾਰ, ਪ੍ਰੀਤ ਅਕਾਲਗੜ੍ਹ, ਹਰਵਿੰਦਰ ਸਿੰਘ, ਸੰਤੋਖ ਸਿੰਘ ਕਾਲਾ, ਕਾਕੂ ਅਕਾਲਗੜ੍ਹ, ਸਨੀ ਅਕਾਲਗੜ੍ਹ, ਸਰਵਣ ਸਿੰੰਘ ਸੈਣੀ, ਰਾਜੂ ਸਾਉਂਡ, ਧਰਮਪਾਲ ਭੋਲਾ ਸਪੇਨ, ਬਲਜਿੰਦਰ ਸਿੰਘ ਅਕਾਲਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜਰ ਸਨ

