ਮੋਟਰ ਸਾਈਕਲ ਤੇ ਜਾ ਰਹੇ ਸਾਬਕਾ ਸਰਪੰਚ ਦੇ ਲੜਕੇ ਨੂੰ ਕਾਰ ਸਵਾਰਾਂ ਵੱਲੋਂ ਮਾਰੀ ਟੱਕਰ

ਮੋਟਰ ਸਾਈਕਲ ਤੇ ਜਾ ਰਹੇ ਸਾਬਕਾ ਸਰਪੰਚ ਦੇ ਲੜਕੇ ਨੂੰ ਕਾਰ ਸਵਾਰਾਂ ਵੱਲੋਂ ਮਾਰੀ ਟੱਕਰ

 ਨੌਜਵਾਨ ਗੰਭੀਰ ਜ਼ਖਮੀ ,ਗੁੱਟ ਤੇ ਪਸਲੀਆਂ ਹੋਈਆਂ ਫਰੈਕਚਰ

ਰੰਜਿਸ਼ ਤਹਿਤ ਮੇਰੇ ਲੜਕੇ ਤੇ ਕੀਤਾ ਜਾਨਲੇਵਾ ਹਮਲਾ – ਸਾਬਕਾ ਸਰਪੰਚ ਸੁਖਪਾਲ ਸਿੰਘ

ਕਿਸ਼ਨਗੜ੍ਹ : ਸਦਾਨੰਦ ਸਾਬੀ

ਨਜਦੀਕੀ ਪਿੰਡ ਕਿਸ਼ਨਪੁਰ ਦੇ ਸਾਬਕਾ ਸਰਪੰਚ ਸੁਖਪਾਲ ਸਿੰਘ ਬੱਬੀ ਦਾ ਲੜਕਾ ਮੋਟਰ ਸਾਈਕਲ ਤੇ ਕਿਸ਼ਨਪੁਰ ਤੋਂ ਕਾਲੇ ਬੱਕਰੇ ਵੱਲ ਨੂੰ ਆ ਰਿਹਾ ਸੀ ਜਦੋਂ ਕਾਲਾ ਬੱਕਰਾ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਕਾਰ ਵਿੱਚ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਉਹ ਦੂਰ ਖੇਤ ਵਿੱਚ ਜਾ ਡਿੱਗਿਆ ਤੇ ਗੰਭੀਰ ਜ਼ਖਮੀ ਹੋ ਗਿਆ |
ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਕਿਸਨਪੁਰ ਦੇ ਸਾਬਕਾ ਸਰਪੰਚ
ਜਾਣਕਾਰੀ ਦਿੰਦਿਆ ਸੁਖਪਾਲ ਸਿੰਘ ਬੱਬੀ ਨੇ ਦੱਸਿਆ ਕਿ ਉਸ ਦਾ ਲੜਕਾ ਮਨਦੀਪ ਸਿੰਘ ਉਰਫ ਬੋਬੀ ਆਪਣੇ ਮੋਟਰਸਾਈਕਲ ਤੇ ਕਾਲਜ ਨੂੰ ਪੜ੍ਹਨ ਲਈ ਨਿਕਲਿਆ ਸੀ, ਜਦੋਂ ਉਹ ਕਾਲਾ ਬਕਰਾ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਇੱਕ ਚਿੱਟੇ ਰੰਗ ਦੀ ਯੈਲੋ ਕਾਰ ਪੀ ਬੀ 07 – 52430 ਚਾਰ ਪੰਜ ਨੌਜਵਾਨ ਸਵਾਰ ਸਨ ਉਹਨਾਂ ਉਸਦੇ ਮੋਟਰਸਾਈਕਲ ਨੂੰ ਪਿੱਛੋਂ ਜੋਰਦਾਰ ਟੱਕਰ ਮਾਰੀ !ਜਿਸ ਕਾਰਨ ਉਹ ਕਾਫੀ ਦੂਰ ਖੇਤ ਵਿੱਚ ਜਾ ਡਿੱਗਿਆ ਤੇ ਗਭੀਰ ਜ਼ਖਮੀ ਹੋ ਗਿਆ! ਗੰਭੀਰ ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਿਲ ਹਸਪਤਾਲ ਜਲੰਧਰ ਲਿਜਾਇਆ ਗਿਆ! ਜਿਥੋਂ ਉਸ ਨੂੰ ਐਚ ਪੀ ਹਸਪਤਾਲ ਜਲੰਧਰ ਪਠਾਨਕੋਟ ਬਾਈਪਾਸ ਵਿਖੇ ਰੈਫਰ ਕਰ ਦਿੱਤਾ ਗਿਆ! ਡਾਕਟਰ ਨੇ ਦੱਸਿਆ ਕਿ ਉਸ ਦਾ ਇੱਕ ਗੁੱਟ ਤੇ ਪਸਲੀਆਂ ਫਰੈਕਚਰ ਹੋ ਗਈਆਂ ਹਨ। ਸੁੱਖਪਾਲ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪੁਲਸ ਚੌਂਕੀ ਲਾਧੜਾ ਵਿਖੇ ਮੈਨੂੰ ਪਿੰਡ ਦੇ ਹੀ ਜਤਿੰਦਰ ਸਿੰਘ, ਦਲਜੀਤ ਸਿੰਘ, ਬਿੱਲੂ ਤੇ ਉਸ ਦਾ ਲੜਕਾ ਦੋਵੇ ਤੇ ਭਜਨ ਸਿੰਘ ਆਦਿ ਵਲੋ ਮੈਨੂੰ ਜਾਨੂ ਮਨ ਧਮਕੀਆਂ ਦਿੱਤੀਆਂ ਸਨ ! ਇਸ ਸੰਬਧੀ ਮੈਂ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਗਈ ਸੀ ਉਸ ਨੇ ਦੋਸ਼ ਲਾਇਆ ਹੈ ਕਿ ਉਕਤ ਸਾਰਿਆਂ ਵੱਲੋਂ ਜਾਨੋ ਮਾਰਨ ਦੀ ਨੀਅਤ ਨਾਲ ਮੇਰੇ ਲੜਕੇ ਨੂੰ ਕਾਲਜ ਜਾਂਦੇ ਸਮੇਂ ਪਿੱਛੋਂ ਕਾਰ ਨਾਲ ਟੱਕਰ ਮਾਰੀ ਹੈ! ਉਸ ਨੇ ਕਿਹਾ ਕਿ ਅਗਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਹੋਇਆ ਤਾਂ ਉਸ ਦੇ ਜਿੰਮੇਵਾਰ ਉਕਤ ਸਾਰੇ ਇਹ ਹੋਣਗੇ! ਉਸ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇ!

54 Views