ਸਰਕਾਰ ਦੇ ਨਲ ਜਲ ਮਿੱਤਰ ਪ੍ਰੋਗਰਾਮ ਦਾ ਕੀਤਾ ਜਾਵੇਗਾ ਵਿਰੋਧ – ਕੌਂਡਲ
ਸਰਕਾਰ ਦੇ ਨਲ ਜਲ ਮਿੱਤਰ ਪ੍ਰੋਗਰਾਮ ਦਾ ਕੀਤਾ ਜਾਵੇਗਾ ਵਿਰੋਧ – ਕੌਂਡਲ
ਕਾਲਾ ਸੰਘਿਆਂ 12 ਜਨਵਰੀ (ਮਨਜੀਤ ਮਾਨ) ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਜੀਵ ਕੌਂਡਲ ਨੇ ਪ੍ਰੈਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਪੰਡਿਤ ਬ੍ਰਹਮ ਸ਼ੰਕਰ ਜਿੰਪਾ ਵਲੋਂ ਇਕ ਪ੍ਰੈੱਸ ਰਾਹੀਂ ਪਿੰਡਾਂ ਵਿੱਚ ਨਲ ਜਲ ਮਿੱਤਰ ਪ੍ਰੋਗਰਾਮ ਸ਼ੁਰੂ ਕਰਨ ਬਾਰੇ ਕਿਹਾ ਗਿਆ ਹੈ ਜਿਸ ਵਿਚ 510 ਘੰਟਿਆਂ ਦਾ ਮਲਟੀ ਸਕਿਲਡ ਕੋਰਸ ਸ਼ੁਰੂ ਕਰਨ ਦਾ ਕਿਹਾ ਗਿਆ ਹੈ ਇਸ ਕੋਰਸ ਵਿੱਚ ਪਿੰਡਾਂ ਦੇ ਨੌਜਵਾਨਾਂ ਨੂੰ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਦੀ ਮੋਟਰ ਚਲਾਉਣ , ਰਿਪੇਅਰ ਕਰਨ , ਪਾਈਪ ਰਿਪੇਅਰ ਕਰਨਾ ,ਸਟਾਰਟਰ ਰਿਪੇਅਰ ਕਰਨਾ ਆਦਿ ਕੰਮ ਹੈ ਜਿਸ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ ਇਹ ਫੈਸਲਾ ਬਹੁਤ ਹੀ ਮੰਦਭਾਗਾ ਫੈਸਲਾ ਹੈ ਕਿਉਂਕਿ ਇਸ ਫੈਸਲੇ ਨਾਲ ਸਰਕਾਰ ਵੱਲੋਂ ਪਿੰਡਾਂ ਦੀਆਂ ਵਾਟਰ ਸਪਲਾਈ ਟੈਂਕੀਆਂ ਦਾ ਨਿੱਜੀਕਰਨ ਤੇ ਪੰਚਾਇਤੀ ਕਰਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਫੈਸਲੇ ਨਾਲ ਰੋਜਗਾਰ ਦੇ ਮੌਕੇ ਪੰਜਾਬ ਵਿੱਚ ਹੋਰ ਘੱਟ ਹੋ ਜਾਣਗੇ ਕਿਉਂਕਿ ਪੰਜਾਬ ਦੀਆਂ ਸਾਰਿਆਂ ਟੈਂਕੀਆਂ ਨੂੰ ਪੰਚਾਇਤਾਂ ਹਵਾਲੇ ਕਰਕੇ ਪਿੰਡਾਂ ਵਿੱਚ ਕੋਰਸ ਕੀਤੇ ਨੌਜਵਾਨਾਂ ਨੂੰ ਟੈਂਕੀਆਂ ਤੇ ਰੱਖਿਆ ਜਾਵੇਗਾ ਜਿਸ ਦੀ ਤਨਖਾਹ ਪਿੰਡ ਦੀ ਪੰਚਾਇਤ ਦੇਵੇਗੀ ਜੇਕਰ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਪੰਚਾਇਤਾਂ ਹਵਾਲੇ ਟੈਂਕੀਆਂ ਤੇ ਕੰਮ ਕਰਨ ਵਾਲੇ ਵਰਕਰ ਨੂੰ ਸਿਰਫ 5000 ਜਾਂ 6000 ਰੁਪਏ ਹੀ ਤਨਖਾਹ ਦਿੱਤੀ ਜਾਂਦੀ ਹੈ ਅਤੇ ਫੇਰ ਨੌਕਰੀ ਦੀ ਕੋਈ ਵੀ ਗ੍ਰੰਟੀ ਨਹੀਂ ਜਦੋਂ ਮਰਜੀ ਪੰਚਾਇਤ ਬਦਲਣ ਤੇ ਜਾਂ ਪਹਿਲਾਂ ਵੀ ਉਸ ਮੁਲਾਜ਼ਮ ਨੂੰ ਕਿੱਸੇ ਵੇਲੇ ਵੀ ਬਦਲਿਆ ਜਾ ਸਕਦਾ ਹੈ ਪ੍ਰਧਾਨ ਕੌਂਡਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਤੋਂ ਪਹਿਲਾਂ ਪੱਕੀਆਂ ਨੌਕਰੀਆਂ ਦੇਣ ਦੀ ਗੱਲ ਕਹਿ ਰਹੀ ਸੀ ਪਰ ਹੁਣ ਸਰਕਾਰ ਵੱਲੋਂ ਪੰਚਾਇਤੀ ਰਾਜ ਦੇ ਨਾਂਅ ਤੇ ਮਹਿਕਮਿਆਂ ਦਾ ਨਿੱਜੀਕਰਨ ਕਰਨ ਜਾ ਰਹੀ ਹੈ ਜਿਸ ਨਾਲ ਸਰਕਾਰੀ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਜੋ ਕਿ ਇਕ ਲੋਕ ਵਿਰੋਧੀ ਫੈਸਲਾ ਹੈ ਇਸ ਨਾਲ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਵਿਰੋਧ ਦੀ ਲਹਿਰ ਚਲੇਗੀ ਸ੍ਰੀ ਕੌਂਡਲ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਰਸ ਦਾ ਖਰਚ ਚੁੱਕਣਾ ਹੈ ਤਾਂ ਪੰਜਾਬ ਦੇ ਸਾਰੇ ਪੋਲੀਟੈਕਨੀਕਲ ਕਾਲਜ ਦੇ ਅਤੇ ਬੀਟੇਕ ਦੇ ਕੋਰਸ ਫ੍ਰੀ ਕਰ ਦੇਵੇ ਜਿਸ ਨਾਲ ਪੰਜਾਬ ਦੇ ਨੌਜਵਾਨ ਅਪਨੀ ਟੈਕਨੀਕਲ ਯੋਗਤਾ ਵਿੱਚ ਵਾਧਾ ਕਰਨ ਕਿਉਂਕਿ ਇਨ੍ਹਾਂ ਕੋਰਸਾਂ ਨਾਲ ਪ੍ਰਾਈਵੇਟ ਸੈਕਟਰ ਵਿੱਚ ਨੌਕਰੀਆਂ ਦੇ ਜਿਆਦਾ ਮੋਕੇ ਮਿਲਦੇ ਹਨ ਸਰਕਾਰ ਦੇ 510 ਘੰਟਿਆਂ ਦੇ ਕੋਰਸ ਨਾਲ ਕੁਛ ਨਹੀਂ ਹੋਣਾ ਇਸ ਨਾਲ ਸਿਰਫ ਵਾਟਰ ਸਪਲਾਈ ਸੈਨੀਟੇਸ਼ਨ ਵਿਭਾਗ ਨੂੰ ਖਤਮ ਕਰਨਾ ਹੈ ਜਿਸ ਦਾ ਜਥੇਬੰਦੀ ਵਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ।

