ਜਲੰਧਰ ਦੇ ਹਲਕਾ ਵੈਸਟ ਵਿਚ ਨਸ਼ੇ ਦਾ ਕਾਰੋਬਾਰ ਜ਼ੋਰਾਂ ’ਤੇ ਸ਼ਾਮ ਹੁੰਦੇ ਹੀ ਨਸ਼ਾ ਤਸਕਰ ਹੁੰਦੇ ਹਨ ਮੌੜਾਂ ’ਤੇ ਖੜੇ
ਜਲੰਧਰ ਦੇ ਹਲਕਾ ਵੈਸਟ ਵਿਚ ਨਸ਼ੇ ਦਾ ਕਾਰੋਬਾਰ ਜ਼ੋਰਾਂ ’ਤੇ
ਸ਼ਾਮ ਹੁੰਦੇ ਹੀ ਨਸ਼ਾ ਤਸਕਰ ਹੁੰਦੇ ਹਨ ਮੌੜਾਂ ’ਤੇ ਖੜੇ

ਜਲੰਧਰ (ਵਰਿੰਦਰ ਸਿੰਘ)- ਪੰਜਾਬ ਵਿਚ ਨਸ਼ੇ ਦੀ ਚਪੇਟ ਵਿਚ ਆਏ ਕਈੰ ਨੌਜਵਨਾਂ ਦੀ ਮੌਤ ਹੋ ਚੁਕੀ ਹੈ। ਪਰ ਨਸ਼ਾ ਤਸਕਰੀ ਕਰਨ ਵਾਲੇ ਸਿਰਫ ਆਪਣੀ ਕਮਾਈ ਹੀ ਦੇਖਦੇ ਹਨ। ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿਮ ਛੇੜੀ ਹੋਈ ਹੈ। ਜਿਸ ਤਹਿਤ ਪੁਲਿਸ ਵਲੋਂ ਨਸ਼ਾ ਤਸਕਰਾਂ ਤੇ ਸ਼ਿਕੰਜਾ ਤੇ ਕਸਿਆ ਹੀ ਜਾ ਰਿਹਾ ਹੈ ਬਲਕਿ ਨਾਲ ਹੀ ਵੱਡੇ ਪੱਧਰ ਦੇ ਨਸ਼ਾ ਤਸਰਕਾਂ ਦੀ ਜਾਇਦਾਦਾਂ ਤੇ ਨਿਗਾਹ ਰਖੀ ਜਾ ਰਹੀ ਹੈ। ਪਰ ਇਸ ਸਭ ਦੇ ਬਾਵਜੂਦ ਵੀ ਕਮਿਸ਼ਨਰੇਟ ਪੁਲਿਸ ਵਿਚ ਪੈਂਦਾ ਹਲਕਾ ਵੈਸਟ ਜੋ ਕਿ ਆਏ ਦਿਨ ਚਰਚਾ ਵਿਚ ਰਹਿੰਦਾ ਹੈ ਉਹ ਇਲਾਕਾ ਹੁਣ ਨਸ਼ਾ ਤਸਕਰਾਂ ਕਾਰਣ ਚਰਚਾ ਵਿਚ ਰਹਿਣ ਲਗ ਪਿਆ ਹੈ। ਸੂਤਰ ਇਹ ਵੀ ਦਸਦੇ ਹਨ ਕਿ ਹੌਲੀ ਹੌਲੀ ਵੈਸਟ ਹਲਕਾ ਨਸ਼ਾ ਤਸਕਰਾਂ ਦਾ ਗੜ੍ਹ ਬਣੀ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹਲਕਾ ਵੈਸਟ ਵਿਖੇ ਕਈ ਨਸ਼ਾ ਤਸਕਰ ਸ਼ਾਮ ਹੁੰਦੇ ਹੀ ਆਪਣਾ ਕਾਰੋਬਾਰ ਸ਼ੁਰੁ ਕਰ ਲੈਂਦੇ ਹਨ ਅਤੇ ਕਈ ਗਲਿਆਂ ਅਤੇ ਮੌੜਾਂ ਤੇ ਇਹ ਝੂੰਡ ਬਣਾ ਕੇ ਖੜੇ ਹੋਕੇ ਨੌਜਵਾਨੀ ਨੂੰ ਗਲਤ ਰਾਹ ਤੇ ਪਾਕੇ ਆਪਣੀਆਂ ਜੇਬਾਂ ਭਾਰੀਆਂ ਕਰਦੇ ਹਨ। ਮਿਲੀ ਸੂਚਨਾ ਦੇ ਅਨੁਸਾਰ ਇਹ ਨਸ਼ਾ ਤਸਰਕ ਸ਼ਾਮ ਤਿਨ ਵਜੇ ਤੋਂ ਬਾਦ ਹੀ ਆਪਣਾ ਕਾਰੋਬਾਰ ਸ਼ੁਰੂ ਕਰ ਦਿੰਦੇ ਹਨ। ਗਲੀਆ ਦੇ ਮੋੜਾਂ ਤੇ ਝੁੰਡ ਬਣਾ ਕੇ ਖੜੇ ਹੋ ਜਾਂਦੇ ਹਨ। ਨਸ਼ਾ ਸਮੱਗਲਰਾਂ ਵਲੋਂ ਨਸ਼ੇ ਦੇ ਆਦਿ ਨੌਜਵਾਨਾਂ ਨੂੰ ਚਿੱਟੇ ਦੀਆਂ ਪੂੜੀਆਂ ਬਣਾ ਕੇ ਵੇਚਿਆਂ ਜਾਂਦੀਆਂ ਹਨ। ਹਾਲਾਕਿ ਪਿਛਲੇ ਦਿਨੀ ਜਲੰਧਰ ਵੈਸਟ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਕਾਫੀ ਸਮੇਂ ਤੋਂ ਸੁਰਖਿਆਂ ਵਿੱਚ ਹੈ। ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਹਰ ਸਰਕਾਰ ਵੱਲੋਂ ਵੱਡੀਆਂ-ਵੱਡੀਆਂ ਗੱਲਾਂ ਕਹੀਆਂ ਜਾਂਦੀਆਂ ਹਨ। ਹਾਲਾਕਿ ਪੁਲਿਸ ਵਲੋਂ ਕਈੰ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰ ਜੇਲ ਭੇਜਿਆ ਗਿਆ ਹੈ ਪਰ ਉਹ ਵਾਪਿਸ ਆਕੇ ਯਾਂ ਫਿਰ ਜੇਲ ਦੇ ਅੰਦਰੋਂ ਹੀ ਆਪਣਾ ਕਾਰੋਬਾਰ ਜਾਰੀ ਰਖਦੇ ਹਨ । ਸਗੋਂ ਆਪਣੇ ਨਾਲ ਕਈੰ ਹੋਰ ਸਾਥੀ ਜੋੜ ਲੈਂਦੇ ਹਨ। ਇਲਾਕਾ ਨਿਵਾਸੀਆਂ ਵਲੋਂ ਦਬੀ ਆਵਾਜ਼ ਵਿਚ ਦਸਿਆ ਜਾਂਦਾ ਹੈ ਕਿ ਤਾਰਿਆਂ ਦੀ ਛਾਂ ਹੁੰਦੇ ਹੀ ਚਿੱਟੇ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਦੇਰ ਰਾਤ ਤੱਕ ਇਹ ਕਾਰੋਬਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਚੱਲਦਾ ਹੈ। ਹਾਲਾਤ ਇਹ ਹੋ ਗਏ ਹਨ ਕਿ ਆਮ ਲੋਕਾਂ ਦਾ ਸ਼ਾਮ ਤੋਂ ਬਾਦ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਦਸਿਆ ਇਹ ਵੀ ਜਾ ਰਿਹਾ ਹੈ ਕਿ ਪੁਲਿਸ ਦੀਆਂ ਕੁਝ ਕਾਲੀਆ ਭੇਡਾਂ ਵਲੋਂ ਵੀ ਇਹਨਾਂ ਦੇ ਨਾਲ ਮਿਲ ਕੇ ਇਨ੍ਹਾਂ ਨੂੰ ਕਾਰੋਬਾਰ ਚਲਾਉਣ ਵਿਚ ਖੁਲ ਦਿੱਤੀ ਹੋਈ ਹੈ। ਇਥੋਂ ਤਕ ਕਿ ਕਈੰ ਤਸਕਰ ਤਾਂ ਇਹ ਵੀ ਕਹਿੰਦ ਹਨ ਕਿ ਸਾਡੀ ਪੁਲਿਸ ਨਾਲ ਸੈਟਿੰਗ ਹੈ ਅਤੇ ਛਾਪਾਮਾਰੀ ਤੋਂ ਪਹਿਲਾਂ ਹੀ ਸਾਨੂੰ ਪਤਾ ਲਗ ਜਾਂਦਾ ਹੈ। ਹਾਲਾਤ ਇਹ ਹਨ ਕਿ ਕੋਈ ਵੀ ਇਨਾਂ ਦੇ ਖਿਲਾਫ ਖੁਲ ਕੇ ਸਾਹਮਣੇ ਆਕੇ ਨਹੀਂ ਬੋਲਦਾ। ਕਿਉਂਕਿ ਜੋ ਵੀ ਇਨ੍ਹਾਂ ਦੇ ਖਿਲਾਫ ਬੋਲਦਾ ਹੈ ਤਾਂ ਇਹ ਲੋਕ ਬਾਦ ਵਿਚ ਉਸ ਨਾਲ ਆਪਣੀ ਦੁਸ਼ਮਣੀ ਕਢਦੇ ਹਨ। ਲੋਕਾਂ ਨੇ ਜਲੰਧਰ ਪੁਲਸ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋ ਬਚਾਇਆ ਜਾ ਸਕੇ।

