*ਜਰਨਲਿਸਟ ਕਲੱਬ ਪੰਜਾਬ ਰਜਿ.ਬਠਿੰਡਾ ਦੀ ਮੀਟਿੰਗ ਜਸਵੀਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਹੋਈ*
*ਜਰਨਲਿਸਟ ਕਲੱਬ ਪੰਜਾਬ ਰਜਿ.ਬਠਿੰਡਾ ਦੀ ਮੀਟਿੰਗ
ਜਸਵੀਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਹੋਈ*

ਬਠਿੰਡਾ 6 ਜਨਵਰੀ
( ਨਰਿੰਦਰਪਾਲ ਸਿੱਧੂ )
ਬਠਿੰਡਾ ਵਿਖੇ ਨਰੋਗਿਆ ਵੈਲੇਨਸ ਦੇ ਦਫਤਰ ਵਿਖੇ ਸਵੇਰੇ 11 ਵਜੇ ਜਸਵੀਰ ਸਿੰਘ ਸਿੱਧੂ ਜੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਸਾਰੇ ਮੈਂਬਰਾਂ ਵਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਮੀਟਿੰਗ ਵਿੱਚ ਜਸਵੀਰ ਸਿੰਘ ਸਿੱਧੂ ਜੀ ਨੇ ਬੋਲਦੇ ਆਖਿਆ ਕਿ ਬਹੁਤ ਜਲਦੀ ਜਰਨਲਿਸਟ ਕਲੱਬ ਰਜਿ ਪੰਜਾਬ ਬਠਿੰਡਾ ਕਲੱਬ ਦੀ ਚੋਣ ਕਰਕੇ ਜੋਗ ਪੱਤਰਕਾਰ ਵੀਰਾਂ ਨੂੰ ਆਹੁਦੇ ਦਿੱਤੇ ਜਾਣਗੇ । ਉਹਨਾਂ ਆਖਿਆ ਕਿ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਜਰੂਰੀ ਮੰਗਾਂ ਸਰਕਾਰ ਅੱਗੇ ਰੱਖੀਆਂ ਜਾਣਗੀਆਂ । ਪੱਤਰਕਾਰ ਰੇਸ਼ਮ ਸਿੰਘ ਦਾਦੂ ਨੇ ਆਪਣੇ ਵਿਚਾਰ ਰੱਖਦੇ ਹੋਏ ਆਖਿਆ ਕਿ ਪੰਜਾਬ ਸਰਕਾਰ ਵੀ ਹਰਿਆਣਾ ਦੀ ਤਰ੍ਹਾਂ ਪੱਤਰਕਾਰ ਭਾਈਚਾਰੇ ਦੀਆਂ ਜਰੂਰੀ ਮੰਗਾਂ ਤੇ ਗੌਰ ਕਰੇ ਕਿਉਂਕਿ ਜੇਕਰ ਪ੍ਰੈੱਸ ਮੀਡੀਆ ਨੂੰ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਤਾਂ ਚੌਥੇ ਥੰਮ੍ਹ ਨੂੰ ਆਉਂਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਕੇ ਜਰੂਰੀ ਮੰਗਾਂ ਨੂੰ ਪੂਰਾ ਕੀਤਾ ਜਾਵੇ। ਮੀਟਿੰਗ ਵਿੱਚ ਸਾਰੇ ਹੀ ਪਹੁੰਚੇ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ । ਇਸ ਮੌਕੇ ਸ਼੍ਰੀ ਸੰਜੀਵ ਬਾਂਸਲ ਜੀ, ਜਸਵੀਰ ਸਿੰਘ ਸਿੱਧੂ, ਗਰਜੀਤ ਚੋਹਾਨ, ਚਰਨਜੀਤ ਸਿੰਘ ਮਛਾਣਾ, ਰੇਸ਼ਮ ਸਿੰਘ ਦਾਦ, ਬਹਾਦਰ ਸਿੰਘ ਸੋਨੀ ਪਥਰਾਲਾ, ਜਗਪਾਲ ਸਿੰਘ ਭੁੱਲਰ, ਨਸੀਬ ਚੰਦ ਸ਼ਰਮਾ, ਰਾਜਦੀਪ ਜੋਸ਼ੀ, ਗੁਰਮੀਤ ਮਾਨਵਾਲਾ, ਭੀਮ ਅਗਰਵਾਲ ਸ਼ੌਂਕੀ, ਰਾਜਦੀਪ ਡੱਬੂ, ਰਜਿੰਦਰ ਸਿੰਘ ਸੰਪਾਦਕ, ਗੁਰਪ੍ਰੀਤ ਸਿੰਘ ਚਾਹਲ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

