ਕਾਲਾ ਸੰਘਿਆਂ ਵਿੱਚ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਤੇ ਮੋਤੀ ਰਾਮ ਮਹਿਰਾ ਦੀ ਸ਼ਹਿਦੀ ਸ਼ਹਾਦਤ ਦੇ ਸਬੰਧ ਵਿੱਚ ਸੰਗਤਾਂ ਨੂੰ ਦੁੱਧ ਦੇ ਲੰਗਰ ਛਕਾਏ
ਕਾਲਾ ਸੰਘਿਆਂ ਵਿੱਚ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਤੇ ਮੋਤੀ ਰਾਮ ਮਹਿਰਾ ਦੀ ਸ਼ਹਿਦੀ ਸ਼ਹਾਦਤ ਦੇ ਸਬੰਧ ਵਿੱਚ ਸੰਗਤਾਂ ਨੂੰ ਦੁੱਧ ਦੇ ਲੰਗਰ ਛਕਾਏ
ਸਾਨੂੰ ਆਪਣੇ ਰਹਿਬਰਾਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ
ਕਾਲਾ ਸੰਘਿਆਂ 28 ਦਸੰਬਰ (ਮਨਜੀਤ ਮਾਨ) ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਵਿਖੇ ਨੋਜੁਆਨ ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਵੱਡਾ, ਸੁਰਿੰਦਰ ਸਿੰਘ ਬਾਊ , ਸਤਨਾਮ ਸਿੰਘ ਸੱਤੀ, ਰਮਨਦੀਪ ਸਿੰਘ ਮੱਟੀ, ਤੇ ਦੋਨਾਂ ਪੱਤਰਕਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਸੰਘਾ ਦੀ ਅਗਵਾਈ ਹੇਠ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਮੋਤੀ ਰਾਮ ਮਹਿਰਾ ਦੀ ਸ਼ਹਿਦੀ ਸ਼ਹਾਦਤ ਦੇ ਸਬੰਧ ਵਿੱਚ ਬੱਸ ਸਟੈਂਡ ਖ਼ਾਸ ਕਾਲਾ ਵਿਖੇ ਦੁੱਧ ਦੇ ਲੰਗਰ ਸੰਗਤਾਂ ਨੂੰ ਛਕਾਏ ਗਏ ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੀਆਂ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਸਾਨੂੰ ਆਪਣੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਵੱਲੋਂ ਕੀਤੀਆਂ ਗਈਆਂ ਕੁਰਬਾਨੀਆਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਇਸ ਮੌਕੇ ਡਾਕਟਰ ਸੁਰਜੀਤ ਸਿੰਘ ਖੁਸਰੋ ਪੁਰ, ਪ੍ਰਸਿੱਧ ਗੀਤਕਾਰ ਰਾਮ ਲਾਲ ਕਾਲੇ ਵਾਲਾ, ਗੁਰਦਾਵਰ ਸਿੰਘ ਜੱਲੋਵਾਲ, ਤੇ ਸਰਬਨ ਸਿੰਘ ਸੰਘਾ, ਸੰਦੀਪ ਮਾਨ, ਬਿੱਲਾ ਮੱਟੂ,ਕੁਲਵੀਰ ਸਿੰਘ, ਯੋਗੇਸ਼ ਕੁਮਾਰ ਸੰਨੀ, ਰੋਹਿਤ ਸਰਨਾਂ ਯੂਕੇ, ਕੁਲਵਿੰਦਰ ਸਿੰਘ, ਹਰਦੇਵ ਸਿੰਘ, ਸਚਦੇਵ ਸਿੰਘ ਤੇ ਪਰਮਵੀਰ ਸਿੰਘ , ਗੁਰਜੀਤ ਸਿੰਘ, ਤੇ ਗੁਰਪ੍ਰੀਤ ਸਿੰਘ ਵੱਲੋਂ ਦੁੱਧ ਦੇ ਲੰਗਰਾਂ ਵਿੱਚ ਸੇਵਾ ਕੀਤੀ ਗਈ ਇਸ ਮੌਕੇ ਹੋਰ ਵੀ ਆਗੂ ਹਾਜ਼ਿਰ ਸਨ।

