ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਵਾਰੇ ਜਾਗਰੂਕ ਕੀਤਾ

ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸ਼ਹਾਦਤ ਵਾਰੇ ਜਾਗਰੂਕ ਕੀਤਾ

ਕਾਲਾ ਸੰਘਿਆਂ 27 ਦਸੰਬਰ (ਮਨਜੀਤ ਮਾਨ)ਸ਼ਹਾਦਤ -ਏ- ਦਾਸਤਾਨ ਨੂੰ ਸਮਰਪਿਤ ਅੱਜ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਬਾਬਾ ਗੁਰਮੇਜ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਅਤੇ ਅਕੈਡਮੀ ਚੇਅਰਮੈਨ ਸ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੋਨਾਂ ਦੀ ਦੇਖ ਰੇਖ ਹੇਠ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਕੂਲ ਵਿੱਚ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਜੀ ਦੇ ਜਾਪ ਉਪਰੰਤ ਵਿਦਿਆਰਥੀਆਂ ਵੱਲੋਂ, ਕਵਿਤਾਵਾਂ ਕਵੀਸ਼ਰੀ, ਸ਼ਬਦ ਗਾਇਨ ਰਾਹੀਂ ਸਰਬੰਸਦਾਨੀ ਦਸਮ ਪਿਤਾ ਜੀ ਦੇ ਪਰਿਵਾਰ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਪ੍ਰਣਾਮ ਕੀਤਾ। ਇਸ ਮੌਕੇ ਤੇ ਅਕੈਡਮੀ ਦੇ ਜਨਰਲ ਸਕੱਤਰ ਸ੍ਰੀਮਤੀ ਕੁਲਬੀਰ ਕੌਰ ਵਿਸ਼ੇਸ਼ ਤੌਰ ਪਹੁੰਚੇ। ਅਕੈਡਮੀ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕੈਡਮੀ ਦਾ ਮੁੱਖ ਮੰਤਵ ਹੈ ਕਿ ਦੁਨਿਆਵੀ ਵਿਦਿਆ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਾਡੇ ਕੀਮਤੀ ਅਤੇ ਗੌਰਵਮਈ ਇਤਿਹਾਸ ਬਾਰੇ ਸਿੱਖਿਅਤ ਕਰਨਾ ਹੈ। ਉਹਨਾਂ‌‌ ਵਿਦਿਆਰਥੀਆਂ ਨੂੰ ਸ਼ਹੀਦੀ ਹਫ਼ਤੇ ਬਾਰੇ ਸੰਖੇਪ ਵਿੱਚ ਦੱਸਦਿਆਂ, ਆਖਿਆ ਕਿ ਕਿਵੇਂ ਮੌਕੇ ਦੀ ਹਕੂਮਤ ਅਤੇ ਮੁਗਲ ਸਿਆਸਤ ਗੁਰੂ ਪਿਤਾ ਦੇ ਪਰਿਵਾਰ ਨੂੰ ਤਸ਼ੱਦਦ ਦੇ ਕੇ ਸ਼ਹੀਦ ਕੀਤਾ। ਸਾਡੇ ਇਤਿਹਾਸ ਦੇ ਅਸਲੀ ਹੀਰੇ ਅਤੇ ਨਾਇਕ ਸਾਡੇ ਚਾਰ ਸਾਹਿਬਜ਼ਾਦੇ ਹਨ। ਸਾਨੂੰ ਕੇਵਲ ਚਾਰ ਸਾਹਿਬਜ਼ਾਦਿਆਂ ਨੂੰ ਆਪਣੇ ਰੋਲ ਮਾਡਲ ਮੰਨਣਾ ਚਾਹੀਦਾ ਹੈ ਨਾ ਕਿ ਅਸੀਂ ਕਿਸੇ ਕਲਾਕਾਰ ਜਾਂ ਕਿਸੇ ਫ਼ਿਲਮ ਦੇ ਨਾਇਕ ਦੇ ਜੀਵਨ ਤੋਂ ਪ੍ਰਭਾਵਿਤ ਹੋਣਾ ਹੈ। ਇਸ ਮੌਕੇ ਤੇ ਐਕਟੀਵਿਟੀ ਇੰਚਾਰਜ ਮੈਡਮ ਰਜਨੀ ਰਾਣੀ ਕੁਲਾਰ, ਰਜਿੰਦਰ ਕੌਰ, ਮੈਡਮ ਨੇਹਾ ਸ਼ਰਮਾ, ਮੈਡਮ ਪ੍ਰਭਜੋਤ, ਮੈਡਮ ਸੰਦੀਪ ਕੌਰ, ਮੈਡਮ ਰਮਨਪ੍ਰੀਤ ਕੌਰ, ਮੈਡਮ ਮਮਤਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

102 Views