ਡਾਕਟਰ ਦੇ ਘਰ ਦਾਖਲ ਹੋਕੇ ਲੁੱਟਣ ਵਾਲਿਆਂ ਨੂੰ ਬਠਿੰਡਾ ਪੁਲਿਸ ਨੇ ਚੜ੍ਹਾਇਆ ਤਾਪ*

*ਡਾਕਟਰ ਦੇ ਘਰ ਦਾਖਲ ਹੋਕੇ ਲੁੱਟਣ ਵਾਲਿਆਂ ਨੂੰ ਬਠਿੰਡਾ ਪੁਲਿਸ ਨੇ ਚੜ੍ਹਾਇਆ ਤਾਪ*
( *ਜਸਵੀਰ ਸਿੱਧੂ* )
ਬਠਿੰਡਾ, 25 ਦਸੰਬਰ 2023: ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਰਾਰਤੀ ਅਤੇ ਮਾੜੇ ਅਨਸਰਾਂ ਤੇ ਨਕੇਲ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਲੰਘੀ 22 ਦਸੰਬਰ ਦੀ ਰਾਤ ਨੂੰ ਬਠਿੰਡਾ ਪੁਲਿਸ ਨੇ ਥਾਣਾ ਨੇਹੀਆਂਵਾਲਾ ਦੇ ਪਿੰਡ ਮਹਿਮਾ ਸਵਾਈ ਵਿਖੇ ਆਰਐਮਪੀ ਡਾਕਟਰ ਵੇਦ ਪ੍ਰਕਾਸ਼ ਪੁੱਤਰ ਮੈਂਗਲ ਰਾਮ ਵਾਸੀ ਮਹਿਮਾ ਸਵਾਈ ਦੇ ਘਰ ਅੰਦਰ ਦਾਖਲ ਹੋਕੇ ਕੁੱਟਮਾਰ ਅਤੇ ਡਰਾਉਣ ਧਮਕਾਉਣ ਉਪਰੰਤ ਸੋਨੇ ਦੀਆ ਵਾਲੀਆਂ ਅਤੇ ਨਕਦੀ ਲੁੱਟਣ ਦੇ ਮਾਮਲੇ ‘ਚ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਨਸ਼ੇ ਦੇ ਆਦੀ ਅਤੇ ਆਪਣੇ ਆਪ ਨੂੰ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਦੇ ਬੰਦੇ ਦੱਸਣ ਵਾਲੇ ਲੁਟੇਰਿਆਂ ਤੋਂ ਪੁਲਿਸ ਨੇ ਸੋਨੇ ਦੀਆਂ ਵਾਲੀਆਂ ਬਰਾਮਦ ਕਰ ਲਈਆਂ ਹਨ।
ਮੁਲਜਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ ਲੱਕੀ ਪੁੱਤਰ ਗੁਰਮੀਤ ਸਿੰਘ ਉਰਫ ਮਾਹੀ ਵਾਸੀ ਪਿੰਡ ਮਹਿਮਾ ਸਰਕਾਰੀ ਅਤੇ ਜੱਸਾ ਸਿੰਘ ਪੁੱਤਰ ਜੈਲਾ ਸਿੰਘ ਵਾਸੀ ਪਿੰਡ ਮਹਿਮਾ ਸਰਜਾ ਵਜੋਂ ਹੋਈ ਹੈ। ਡੀ.ਐੱਸ.ਪੀ ਸਬ ਡਿਵੀਜਨ ਭੁੱਚੋ ਰਛਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਦਈ ਵੇਦ ਪ੍ਰਕਾਸ਼ ਦੇ ਬਿਆਨਾਂ ਤੇ ਥਾਣਾ ਨੇਹੀਆਂ ਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜਮ ਸਨ। ਉਨ੍ਹਾਂ ਦੱਸਿਆ ਕਿ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਇਹਨਾਂ ਤੋਂ ਲੁੱਟੀਆਂ 2 ਸੋਨੇ ਦੀਆਂ ਵਾਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

57 Views