ਆਪ ਦੇ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜਕਲਾਂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ: ਹਰਜਿੰਦਰ ਸੀਚੇਵਾਲ, ਬਲਜੀਤ ਰੂਪੇਵਾਲੀ

ਆਪ ਦੇ ਹਲਕਾ ਇੰਚਾਰਜ਼ ਰਤਨ ਸਿੰਘ ਕਾਕੜਕਲਾਂ ਦੀ ਮੌਤ ਨਾ ਪੂਰਾ ਹੋਣ ਵਾਲਾ ਘਾਟਾ ਪਿਆ: ਹਰਜਿੰਦਰ ਸੀਚੇਵਾਲ, ਬਲਜੀਤ ਰੂਪੇਵਾਲੀ

ਸੁਖਵਿੰਦਰ ਸਿੱਧੂ, ਜਲੰਧਰ, ਲੋਹੀਆਂ

ਆਮ ਆਦਮੀ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜਕਲਾਂ ਦੀ ਅਚਾਨਕ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਸਥਾਨਕ ਆਗੂਆਂ ਨੇ ਕਾਕੜਕਲਾਂ ਦੇ ਪਰਿਵਾਰ ਨਾਲ ਦੁਖ ਪ੍ਰਗਟ ਕੀਤਾ। ਆਪ ਦੇ ਬਲਾਕ ਪ੍ਰਧਾਨ ਬਲਜੀਤ ਸਿੰਘ ਰੂਪੇਵਾਲੀ, ਪੰਜਾਬ ਪ੍ਰਧਾਨ ਬੀ ਸੀ ਵਿੰਗ ਹਰਜਿੰਦਰ ਸਿੰਘ ਸੀਚੇਵਾਲ, ਜਸਵੰਤ ਸਿੰਘ ਚੱਕਚੇਲਾ, ਝਿਲਮਣ ਸਿੰਘ ਸਿੱਧੂ ਮੁਰੀਦਵਾਲ, ਹਰਜਿੰਦਰ ਸਿੰਘ ਈਦਾ, ਪਰਮਜੀਤ ਸਿੰਘ ਜੱਜ, ਹਰਜਿੰਦਰ ਸਿੰਘ ਮੱਲ੍ਹੀ, ਰਣਜੀਤ ਸਿੰਘ ਕਾਸੂਪੁਰ,ਸਾਬੀ ਖਾਨਪੁਰ, ਗੁਰਵਿੰਦਰ ਸਿੰਘ ਈਸੇਵਾਲ ਆਦਿ ਆਗੂਆਂ ਨੇ ਰਤਨ ਸਿੰਘ ਕਾਕੜਕਲਾਂ ਦੀ ਮੌਤ ਨੂੰ ਪਰਿਵਾਰ ਦੇ ਨਾਲ ਨਾਲ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹਨਾਂ ਕਿਹਾ ਕਿ ਕਾਕੜਕਲਾਂ ਦੀ ਅਗਵਾਈ ਵਿੱਚ ਜਿਥੇ ਇਲਾਕੇ ਦੇ ਲੋਕ ਸਰਕਾਰੇ ਦਰਬਾਰੇ ਆਪਣੇ ਕੰਮ ਬਿਨਾਂ ਰਿਸ਼ਵਤ ਤੇ ਦੇਰੀ ਦੇ ਕਰਵਾਉਂਦੇ ਸਨ ਉਥੇ ਹੀ ਉਨ੍ਹਾਂ ਪਾਰਟੀ ਦੀ ਮਜ਼ਬੂਤੀ ਲਈ ਅਨੇਕਾਂ ਯਤਨ ਕੀਤੇ ਜਿਸ ਦੇ ਫਲਸਰੂਪ ਅੱਜ ਵੱਡੀ ਗਿਣਤੀ ਲੋਕ ਪਾਰਟੀ ਨਾਲ ਜੁੜੇ। ਆਗੂਆਂ ਨੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

131 Views