ਪਿੰਡ ਚਿੱਟੀ ਚ ਸਰਦਾਰਨੀ ਗੁਰਮੀਤ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਪਿੰਡ ਚਿੱਟੀ ਚ ਸਰਦਾਰਨੀ ਗੁਰਮੀਤ ਕੌਰ ਨੂੰ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ

ਕਾਲਾ ਸੰਘਿਆਂ 15 ਦਸੰਬਰ (ਮਨਜੀਤ ਮਾਨ) ਦੋਆਬੇ ਦੇ ਪ੍ਰਸਿੱਧ ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਵਿਖੇ ਲਾਂਬੜਾ ਸਰਕਲ ਦੇ ਸਿਰਕੱਢ ਅਕਾਲੀ ਆਗੂ ਰਹੇ ਸਵਰਗਵਾਸੀ ਜਥੇਦਾਰ ਸਾਧੂ ਸਿੰਘ ਮਠਾੜੂ ਦੀ ਧਰਮਪਤਨੀ ਸਰਦਾਰਨੀ ਗੁਰਮੀਤ ਕੌਰ ਮਠਾੜੂ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਨਮਿੱਤ ਆਰੰਭ ਕੀਤੇ ਗਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ਼੍ਰੀ ਆਖੰਡ ਪਾਠ ਸਾਹਿਬ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਉਣ ਤੋਂ ਉਪਰੰਤ ਗੁਰਦੁਆਰਾ ਸਾਹਿਬ ਪਾਸਾ ਕੱਚਾ ਚਿੱਟੀ ਵਿਖੇ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਅਮਰਦੀਪ ਸਿੰਘ ਤੇ ਭਾਈ ਜਸਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਦੇ ਜਥੇ ਵਲੋਂ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਅਰਦਾਸ ਤੋਂ ਉਪਰੰਤ ਸ਼ਰਧਾਂਜਲੀ ਸਮਾਗਮ ਵਿੱਚ ਜਥੇਦਾਰ ਗੁਰਦੇਵ ਸਿੰਘ ਨਿੱਝਰ,ਸ੍ਰ ਆਗਿਆਕਾਰ ਸਿੰਘ ਵਡਾਲਾ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਭੁਪਿੰਦਰ ਸਿੰਘ ਲੱਲੀਆਂ ਕਲਾਂ,ਤਜਿੰਦਰ ਸਿੰਘ ਨਿੱਝਰ, ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਵੱਲੋਂ ਮਾਤਾ ਸਰਦਾਰਨੀ ਗੁਰਮੀਤ ਕੌਰ ਮਠਾੜੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ਼੍ਰੋਮਣੀ ਪੰਥਕ ਢਾਡੀ ਤੀਰਥ ਸਿੰਘ ਚਿੱਟੀ ਵੱਲੋਂ ਨਿਭਾਈ ਗਈ ਇਸ ਮੌਕੇ ਜਥੇਦਾਰ ਸਾਧੂ ਸਿੰਘ ਮਠਾੜੂ ਯੂ ਕੇ ਸਪੁੱਤਰ ਸ੍ਰ ਗੁਰਦੇਵ ਸਿੰਘ ਮਠਾੜੂ ਨੇ ਆਪਣੀ ਮਾਤਾ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਸੰਤ ਹੀਰਾ ਦਾਸ ਨੂੰ ਇੱਕ ਲੱਖ ਰੁਪਏ, ਗੁਰਦੁਆਰਾ ਕੱਚਾ ਪਾਸਾ ਨੂੰ 11 ਹਜ਼ਾਰ ਰੁਪਏ,ਮੱਜ੍ਹਬੀ ਸਿੰਘਾਂ ਦੇ ਦੋ ਗੁਰਦਵਾਰਾ ਸਾਹਿਬ ਨੂੰ 31,31ਸੋਂ ਰੁਪਏ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮੁਹੱਲਾ ਨੂੰ 3100 ਰੁਪਏ, ਗੁਰਦੁਆਰਾ ਕਲੋਨੀ ਨੂੰ 3100 ਰੁਪਏ ਅਤੇ ਸ਼ਿਵ ਮੰਦਿਰ ਚਿੱਟੀ ਨੂੰ 3100 ਰੁਪਏ ਦੀ ਸੇਵਾ ਕਰਵਾਈ ਜਥੇਦਾਰ ਸਾਹਿਬ ਦੀ ਸਪੁੱਤਰੀ ਹਰਵਿੰਦਰ ਕੌਰ ਤੇ ਦਾਮਾਦ ਸ੍ਰ ਕੁੰਦਨ ਸਿੰਘ ਵੱਲੋਂ 5100 ਰੁਪਏ, ਗੁਰਦੁਆਰਾ ਕੱਚਾ ਪਾਸਾ ਅਤੇ 5100 ਰੁਪਏ ਦੀ ਸੇਵਾ ਗੁਰਦੁਆਰਾ ਪਾਸਾ ਪਿੱਪਲਾਂ ਵਾਲਾ ਨੂੰ ਕੀਤੀ ਗਈ ਸਪੁੱਤਰੀ ਮਨਜੀਤ ਕੌਰ ਅਤੇ ਦਾਮਾਦ ਮਹਿੰਦਰ ਸਿੰਘ ਵੱਲੋਂ 5100 ਰੁਪਏ ਦੀ ਸੇਵਾ ਗੁਰਦੁਆਰਾ ਕੱਚਾ ਪਾਸਾ ਦੀ ਕੀਤੀ ਗਈ, ਜਥੇਦਾਰ ਸਾਹਿਬ ਦੀ ਸਪੁੱਤਰੀ ਭੁਪਿੰਦਰ ਕੌਰ ਤੇ ਦਾਮਾਦ ਹਰਵਿੰਦਰ ਸਿੰਘ ਇੰਟਲੀ ਵੱਲੋਂ ਗੁਰਦੁਆਰਾ ਕੱਚਾ ਪਾਸਾ ਦੀ 5100 ਰੁਪਏ ਦੀ ਸੇਵਾ ਭੇਜੀ ਗਈ ਸਪੁੱਤਰੀ ਲਖਵਿੰਦਰ ਕੌਰ ਅਤੇ ਦਾਮਾਦ ਦਲਜੀਤ ਸਿੰਘ ਵੱਲੋਂ ਗੁਰਦੁਆਰਾ ਕੱਚਾ ਪਾਸਾ ਦੀ 5100 ਰੁਪਏ ਅਤੇ 5100 ਰੁਪਏ ਦੀ ਸੇਵਾ ਰਵਿੰਦਰ ਕੌਰ ਅਤੇ ਕੁਲਵਿੰਦਰ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਾਸਤੇ ਕੀਤੀ ਗਈ ਸਰਦਾਰਨੀ ਗੁਰਮੀਤ ਕੌਰ ਮਠਾੜੂ ਦੀਆਂ ਭਤੀਜੀਆਂ ਨਰਿੰਦਰ ਕੌਰ ਪਤਨੀ ਪਰਮਜੀਤ ਸਿੰਘ ਸਿੰਘ ਪਨੇਸਰ ਯੂ ਕੇ, ਜਸਵਿੰਦਰ ਕੌਰ ਪਤਨੀ ਮਨਜੀਤ ਸਿੰਘ ਵਿਰਦੀ ਗੁਰਬਖਸ਼ ਕੌਰ ਪਤਨੀ ਬਲਵਿੰਦਰ ਸਿੰਘ ਪਨੇਸਰ ਯੂ ਕੇ ਅਤੇ ਭਤੀਜੀ ਤਰਸੇਮ ਸਿੰਘ ਮਠਾੜੂ ਬੀਬੀ ਕੁਲਵਿੰਦਰ ਕੌਰ ਮਠਾੜੂ, ਕੁਲਦੀਪ ਸਿੰਘ ਮਠਾੜੂ, ਬੀਬੀ ਕਮਲਜੀਤ ਕੌਰ ਮਠਾੜੂ ਨੇ ਗੁਰਦੁਆਰਾ ਕੱਚਾ ਪਾਸਾ ਨੂੰ 5100 ਰੁਪਏ ਗੁਰਦੁਆਰਾ ਪਿੱਪਲਾਂ ਵਾਲਾ ਪਾਸਾ 5100 ਰੁਪਏ, ਗੁਰਦੁਆਰਾ ਸਾਹਿਬ ਸੰਤ ਹੀਰਾ ਦਾਸ 5100 ਰੁਪਏ ਭੇਟ ਕੀਤੇ ਇਸ ਮੌਕੇ ਜਥੇਦਾਰ ਗੁਰਦੇਵ ਸਿੰਘ ਅਠਵਾਲ, ਪਰਮਜੀਤ ਸਿੰਘ ਅਠਵਾਲ, ਸੰਦੀਪ ਸਿੰਘ ਮਾਨ ਕਾਲਾ ਸੰਘਿਆਂ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੰਤੋਖ ਸਿੰਘ, ਮਾਸਟਰ ਨਰਿੰਦਰ ਸਿੰਘ ਚਿੱਟੀ,ਅਵਤਾਰ ਸਿੰਘ, ਕੈਸ਼ੀਅਰ ਹਰਭਜਨ ਸਿੰਘ ਤੇ ਗੁਰਦੁਆਰਾ ਸਾਹਿਬ ਕੱਚਾ ਪਾਸਾ ਦੇ ਪ੍ਰਧਾਨ ਬਲਵੀਰ ਸਿੰਘ ਨੇ ਸਰਦਾਰਨੀ ਗੁਰਮੀਤ ਕੌਰ ਮਠਾੜੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

98 Views