ਸਿਵਲ ਹਸਪਤਾਲ ਫਗਵਾੜਾ ਵਿਖੇ ਲੰਬੇ ਸਮੇਂ ਤੋਂ ਈ ਐਨ ਟੀ ਡਾਕਟਰ ਦੀ ਘਾਟ ਹੋੲੀ ਪੂਰੀ*
*ਸਿਵਲ ਹਸਪਤਾਲ ਫਗਵਾੜਾ ਵਿਖੇ ਲੰਬੇ ਸਮੇਂ ਤੋਂ ਈ ਐਨ ਟੀ ਡਾਕਟਰ ਦੀ ਘਾਟ ਹੋੲੀ ਪੂਰੀ*
*ਈ ਐਨ ਟੀ ਡਾਕਟਰ ਬਲਰਾਜ ਕੋਰ ਨੇ ਕੀਤੀਆ ਅਪਣੀਆ ਸੇਵਾਵਾ ਸ਼ੂਰੁ*
*ਫਗਵਾੜਾ ( ਡਾ ਰਮਨ / ਕਸਤੂਰੀ ਲਾਲ )* ਸਿਵਲ ਹਸਪਤਾਲ ਫਗਵਾੜਾ ਵਿਖੇ ਈ ਐਨ ਟੀ ( ਨੰਕ ਕੰਨ ਗਲੇ ਦੇ ) ਸਪੈਸਲਿਸਟ ਡਾਕਟਰ ਦੀ ਘਾਟ ਪਿਛਲੇ ਕੲੀ ਚਿਰਾ ਤੋਂ ਚੱਲ ਰਹੀ ਸੀ ਜਿਸ ਕਾਰਣ ਆਲੇ ਦੁਆਲੇ ਅਤੇ ਦੂਰ ਦੁਰਾਡੇ ਤੋਂ ਆਉਣ ਵਾਲੇ ਲੋਕਾ ਨੂੰ ਡਾਕਟਰ ਨਾ ਹੋਣ ਕਾਰਨ ਪ੍ਰਾੲਵੇਟ ਹਸਪਤਾਲਾਂ ਚ ਮਹਿੰਗਾ ੲਿਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਸੀ ਉਨ੍ਹਾਂ ਚੋ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੂੰ ਨਾ ਸੁਣਦਾ ਅਤੇ ਨਾ ਹੀ ਬੋਲ ਸਕਦੇ ਸਨ (ਗੂੰਗੇ ਅਤੇ ਬੋਲੇ ) ਨੂੰ ਅਪਣੇ ਹੈਡੀਕੈਪਡ ਸਰਟੀਫਿਕੇਟ ਬਣਾਉਣ ਲਈ ਜੰਲਧਰ ਜ਼ਿਲ੍ਹਾ ਲੰਘ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਹਸਪਤਾਲ ਵਿਖੇ ਜਾਣਾ ਪੈਂਦਾ ਸੀ ੲਿਸ ਸਮੱਸਿਆ ਨੂੰ ਵੇਖਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਵਲੋਂ ਕੀਤੇ ਯਤਨਾਂ ਸਦਕਾ ਸਿਵਲ ਹਸਪਤਾਲ ਫਗਵਾੜਾ ਵਿਖੇ 30 ਨੰਵਬਰ ਨੂੰ ਨੰਕ ਕੰਨ ਗਲੇ ਦੇ ਸਪੈਸ਼ਲਿਸਟ ਡਾ ਬਲਰਾਜ ਕੌਰ ਜੋ ਕਿ ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਅਪਣੀਆ ਸੇਵਾਵਾ ਦੇਣ ਉਪਰੰਤ ਫਗਵਾੜਾ ਵਿਖੇ ਅਪਣੀਆ ਸੇਵਾਵਾ ਦੇਣ ਲਈ ਪ੍ਰਾਇਵੇਟ ਰੂਮ ਨੰਬਰ 1 ਸਿਵਲ ਹਸਪਤਾਲ ਫਗਵਾੜਾ ਵਿਖੇ ਤੈਨਾਤ ਹਨ ਨੰਕ ਕੰਨ ਗਲੇ ਨਾਲ ਸਬੰਧਤ ਮਰੀਜ਼ ੲਿਨ੍ਹਾਂ ਵਲੋਂ ਦਿੱਤੀਆ ਜਾ ਰਹੀਆ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ

