ਯੂਨੀਅਨ ਦੇ ਸਕੱਤਰ ਜਨਰਲ ਪੰਜਾਬ ਸੰਜੀਵ ਕੌਂਡਲ ਦਾ ਕੀਤਾ ਸਨਮਾਨ

ਯੂਨੀਅਨ ਦੇ ਸਕੱਤਰ ਜਨਰਲ ਪੰਜਾਬ ਸੰਜੀਵ ਕੌਂਡਲ ਦਾ ਕੀਤਾ ਸਨਮਾਨ

ਕਾਲਾ ਸੰਘਿਆਂ 14 ਦਸੰਬਰ (ਮਨਜੀਤ ਮਾਨ)ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਯੂਨੀਅਨ ਕਪੂਰਥਲਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਨਾਹਰ ਦੀ ਪ੍ਰਧਾਨਗੀ ਹੇਠ ਮੰਡਲ ਦਫ਼ਤਰ ਕਪੂਰਥਲਾ ਵਿਖੇ ਹੋਈ ਇਸ ਮੀਟਿੰਗ ਵਿੱਚ ਯੂਨੀਅਨ ਵਲੋਂ ਚੁਣੇ ਸਕੱਤਰ ਜਰਨਲ ਸੰਜੀਵ ਕੌਂਡਲ ਹਾਜਿਰ ਹੋਏ ਅਤੇ ਯੂਨੀਅਨ ਵਲੋਂ ਸਿਰੋਪਾਓ ਦੇ ਕੇ ਸ੍ਰੀ ਸੰਜੀਵ ਕੌਂਡਲ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਸਕੱਤਰ ਜਰਨਲ ਪੰਜਾਬ ਸੰਜੀਵ ਕੌਂਡਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਯੂਨੀਅਨ ਦੀਆਂ ਅਹਿਮ ਮੰਗਾਂ ਜਿਸ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਟਾਈਮ ਸਕੇਲ ਨਾਲ ਤਰੱਕੀ ਦੇਣਾ ਮਸਟ ਰੋਲ ਤੇ ਇਨਲੈਸਟਮੈਂਟ ਵਾਲੇ ਵਰਕਰਾਂ ਨੂੰ ਰੈਗੂਲਰ ਕਰਨਾ ਅਤੇ ਦਰਜਾ ਤਿੰਨ ਅਤੇ ਚਾਰ ਮੁਲਾਜ਼ਮਾਂ ਤੇ ਟੈਸਟ ਦੀ ਸ਼ਰਤ ਖ਼ਤਮ ਕਰਕੇ ਸਮਾਂਬੱਧ ਤਰੱਕੀ ਦੇਣਾ ਹੈ ਸਕੱਤਰ ਜਰਨਲ ਸੰਜੀਵ ਕੌਂਡਲ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਯੂਨੀਅਨ ਮਹਿਕਮੇ ਦੇ ਐਚ ਓ ਡੀ ਨੂੰ 18 ਦਸੰਬਰ ਨੂੰ ਮੁਹਾਲੀ ਵਿਖੇ ਮਿਲੇਗੀ ਜੇਕਰ ਇਹ ਮੰਗਾਂ ਜਲਦੀ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਯੂਨੀਅਨ ਪੰਚਾਇਤੀ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਆਰ ਪਾਰ ਦੀ ਲੜਾਈ ਲੜੇਗੀ ਇਸ ਮੀਟਿੰਗ ਵਿੱਚ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਹਰਦੀਪ ਸਿੰਘ, ਦਿਆ ਸਿੰਘ, ਬਲਦੇਵ ਸਿੰਘ, ਮਨਜੀਤ ਸਿੰਘ, ਪ੍ਰੇਮ ਕੁਮਾਰ, ਲਵਪ੍ਰੀਤ ਸਿੰਘ, ਸੁਨੀਲ ਕੁਮਾਰ ਜਲੰਧਰ, ਬਲਦੇਵ ਸਿੰਘ ਪਹਾੜੀਪਰ ਆਦਿ ਮੈਂਬਰ ਹਾਜ਼ਿਰ ਹੋਏ।

73 Views