ਵਿਦੇਸ਼ਾਂ ਵਿਚ 2018 ਤੋਂ ਹੁਣ ਤਕ 403 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ , ਡਰਾਉਣ ਵਾਲੇ ਹਨ ਕੈਨੇਡਾ ਦੇ ਅੰਕੜੇ !

ਵਿਦੇਸ਼ਾਂ ਵਿਚ 2018 ਤੋਂ ਹੁਣ ਤਕ 403 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ , ਡਰਾਉਣ ਵਾਲੇ ਹਨ ਕੈਨੇਡਾ ਦੇ ਅੰਕੜੇ !
ਤਲਵੰਡੀ ਸਾਬੋ(ਗੁਰਪ੍ਰੀਤ ਜੋਗੇਵਾਲਾ)ਨੈਸ਼ਨਲ – ਪਿਛਲੇ ਕੁਝ ਹੀ ਦਿਨਾਂ ਵਿਚ ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ । ਕੇਂਦਰੀ ਵਿਦੇਸ਼ ਰਾਜ ਮੰਤਰੀ ਨੇ ਇਸ ਸਬੰਧੀ ਅੰਕੜੇ ਜਾਰੀ ਕੀਤੇ ਹਨ ਕਿ 2018 ਤੋਂ ਹੁਣ ਤਕ ਵਿਦੇਸ਼ਾਂ ਵਿਚ ਕਿੰਨੇ ਜਣਿਆਂ ਦੀ ਮੌਤ ਹੋਈ ਹੈ । ਕੈਨੇਡਾ ਦੇ ਅੰਕੜੇ ਡਰਾਉਣ ਵਾਲੇ ਹਨ । 2018 ਤੋਂ ਕੁਦਰਤੀ ਕਾਰਨਾਂ , ਹਾਦਸਿਆਂ ਅਤੇ ਸਿਹਤ ਨਾਲ ਜੁੜੇ ਮਾਮਲਿਆਂ ਕਾਰਨ ਵਿਦੇਸ਼ਾਂ ਵਿਚ 403 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਚੁੱਕੀ ਹੈ । ਇਹ ਗਿਣਤੀ ਕੈਨੇਡਾ ਵਿਚ ਸੱਭ ਤੋਂ ਵੱਧ 91 ਹੈ । ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਸੀਨੀਅਰ ਅਧਿਕਾਰੀ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਨਾਲ ਨਿਯਮਿਤ ਤੌਰ ‘ ਤੇ ਗੱਲਬਾਤ ਕਰਨ ਲਈ ਯੂਨੀਵਰਸਿਟੀਆਂ ਅਤੇ ਵਿੱਦਿਅਕ ਸੰਸਥਾਵਾਂ ਦਾ ਦੌਰਾ ਕਰਦੇ ਹਨ । ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿਚੋਂ ਇਕ ਹੈ ।ਕੇਂਦਰੀ ਮੰਤਰੀ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਤੋਂ ਬਾਅਦ ਬਰਤਾਨੀਆ ਵਿਚ 48 , ਰੂਸ ਵਿਚ 40 , ਅਮਰੀਕਾ ਵਿਚ 36 ਆਸਟਰੇਲੀਆ ਵਿਚ 35 , ਯੂਕਰੇਨ ਵਿਚ 21 , ਜਰਮਨੀ ਵਿਚ 20 , ਸਾਈਪ੍ਰਸ ਵਿਚ 14 ਅਤੇ ਇਟਲੀ ਅਤੇ ਫਿਲੀਪੀਨਜ਼ ਵਿਚ 10-10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ । 2018-19 ਤੋਂ 2022-23 ਦਰਮਿਆਨ ਦੇ ਭਰ ਵਿਚ ਹਾਥੀਆਂ ਦੇ ਹਮਲਿਆਂ ਵਿਚ 2657 ਲੋਕਾਂ ਦੀ ਮੌਤ ਹੋਈ ਅਤੇ 2018 ਤੋਂ 2022 ਦਰਮਿਆਨ ਬਾਘ ਦੇ ਹਮਲਿਆਂ ਵਿਚ 293 ਲੋਕ ਮਾਰੇ ਗਏ । ਦੇਸ਼ ਦੇ ਵੱਖ – ਵੱਖ ਹਿੱਸਿਆਂ ਵਿਚ ਕਈ ਕਾਰਨਾਂ ਕਰ ਕੇ ਜੰਗਲੀ ਜਾਨਵਰਾਂ ਦੁਆਰਾ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ । ਇਨ੍ਹਾਂ ਵਿਚ , ਮੁੱਖ ਕਾਰਨ ਰਿਹਾਇਸ਼ੀ ਵਿਗਾੜ , ਲਗਾਤਾਰ ਸੁਰੱਖਿਆ ਦੇ ਯਤਨ ਅਤੇ ਫਸਲਾਂ ਦੇ ਬਦਲਦੇ ਤਰੀਕਿਆਂ ਕਾਰਨ ਜੰਗਲੀ ਜਾਨਵਰਾਂ ਦੀ ਵਧਦੀ ਆਬਾਦੀ ਸਨ । ਕੇਂਦਰੀ ਵਾਤਾਵਰਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿਤੀ ।

121 Views