ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਆਦਮਪੁਰ ਵਿੱਚ ਥਾਪਰ ਮਾਡਲ ਪਲਾਂਟ ਦਾ ਉਦਘਾਟਨ ਕੀਤਾ ਗਿਆ।*

ਸੰਤ ਬਲਵੀਰ ਸਿੰਘ ਸੀਚੇਵਾਲ ਵੱਲੋਂ ਆਦਮਪੁਰ ਵਿੱਚ ਥਾਪਰ ਮਾਡਲ ਪਲਾਂਟ ਦਾ ਉਦਘਾਟਨ ਕੀਤਾ ਗਿਆ।*

( *ਸਦਾਨੰਦ ਸਾਬੀ* )*ਸੰਤ ਬਲਵੀਰ ਸਿੰਘ ਸੀਚੇਵਾਲ* ਵੱਲੋਂ ਆਦਮਪੁਰ ਵਿੱਚ ਥਾਪਰ ਮਾਡਲ ਪਲਾਂਟ ਦਾ ਉਦਘਾਟਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੀਰ ਸਿੰਘ ਸੀਚੇਵਾਲ ( ਰਾਜ ਸਭਾ ਮੈਂਬਰ ਪੰਜਾਬ ) ਜੀ ਵੱਲੋਂ ਸਾਰੀ ਗ੍ਰਾਮ ਪੰਚਾਇਤ ਰਾਮ ਨਗਰ ਦਾ ਕੋਟਾਨ ਕੋਟਾਨ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ 553ਵਾਂ ਅਵਤਾਰ ਪੁਰਬ ਮਨਾ ਰਹੇ ਹਾਂ ਸਾਨੂੰ ਉਹ ਉਪਦੇਸ਼ ਦੇ ਕੇ ਗਏ ਆ। ਸਾਨੂੰ ਉਨਾਂ ਦੇ ਉਪਦੇਸ਼ਾਂ ਤੇ ਚੱਲਣ ਦੀ ਲੋੜ ਹੈ। ਜੋ ਸਾਨੂੰ ਉਹਨਾਂ ਨੇ ਸੰਦੇਸ਼ ਦਿੱਤਾ ਸੀ ਅਸੀਂ ਉਹਨਾਂ ਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਆਪਣੇ ਖਾਣਾ ,ਪਾਣੀ ਤੇ ਧਰਤੀ ਤਿੰਨਾਂ ਨੂੰ ਬਰਬਾਦ ਕਰ ਰਹੇ। ਬਲਵੀਰ ਸਿੰਘ ਸੀਚੇਵਾਲ ਜੀ ਵੱਲੋਂ ਨਗਰ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਸਰਪੰਚ ਸਾਹਿਬ ਦੇ ਜਿਨਾਂ ਨੇ ਸਾਰੀ ਮਿਹਨਤ ਕਰਕੇ ਸਾਰੇ ਮਹਿਕਮੇ ਦੇ ਆਫ਼ਿਸਰ ਸਾਹਿਬਾਨ ਅਸੀਂ ਦੇਖੇ ਇਹੀ ਮਾਡਲ ਮਾਲਵੇ ਚ ਆ ਗਏ ਨੇ, ਬਹੁਤੇ ਪਿੰਡਾਂ ਦੇ ਵਿੱਚ ਇਹ ਮਾਡਲ ਪੁੱਠਾ ਬਣਾਇਆ ਹੋਇਆ, ਕੁਛ ਵਿੱਚ ਤਾ ਕਨੈਕਸ਼ਨ ਹੀ ਸਹੀ ਨਹੀਂ ਕੀਤੇ ,ਪੈਸੇ ਸਾਰੇ ਖਰਚ ਕੀਤੇ ਹੋਏ ਆ ਪਰ ਕਨੈਕਸ਼ਨ ਹੀ ਪੁੱਠੇ ਕੀਤੇ ਹੋਏ ਨੇ ਪਰ ਜਿਸ ਤਰ੍ਹਾਂ ਅੱਜ ਇਹ ਥਾਪਰ ਮਾਡਲ ਦੇਖਿਆ ਗਿਆ ,ਟੈਕਨੀਕਲੀ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਆਸ ਆ ਕਿ ਤੁਹਾਡੇ ਤੋਂ ਸਿੱਖਿਆ ਲੈ ਕੇ ਹੋਰ ਵੀ ਨਗਰਾਂ ਦੇ ਵਿੱਚ ਸਾਡੀ ਇਹ ਆਵਾਜ਼ ਜਾਊਗੀ ਤੇ ਤੁਹਾਡੇ ਪਿੰਡ ਤੋਂ ਬਹੁਤ ਬਹੁਤ ਸਿੱਖਿਆ ਲੈ ਕੇ ਬਾਕੀ ਦੇ ਪਿੰਡ ਵੀ ਇਦਾਂ ਦਾ ਹੀ ਥਾਪਰ ਮਾਡਲ ਬਣਾਉਣ । ਇਸ ਮੌਕੇ ਸਰਪੰਚ ਜਸਵਿੰਦਰ ਕੌਰ ਦੇ ਪਤੀ ਰਾਮ ਨਗਰ ਪੰਚ ਗੁਰਮੇਲ ਸਿੰਘ ਜੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਪਲਾਂਟ ਸਾਡੇ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ ਤੇ ਸਾਡੇ ਵੱਲੋਂ ਦਿਨ ਰਾਤ ਇੱਕ ਕੀਤੀ ਇਸ ਪਲਾਂਟ ਕਰਕੇ ਅੱਜ ਸਾਡੀ ਮਿਹਨਤ ਰੰਗ ਲਿਆਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ ਕਿ ਉਹਦਾ ਅਧੂਰਾ ਪਲਾਂਟ ਰਹਿ ਗਿਆ ਹੈ ਉਹ ਵੀ ਜਲਦ ਤੋਂ ਜਲਦ ਸਮਾਪਤ ਕਰ ਦਿੱਤਾ ਜਾਊਗਾ। ਉਹਨਾਂ ਨੂੰ ਦੱਸਿਆ ਗਿਆ ਕਿ ਕਈ ਲੋਕਾਂ ਨੂੰ ਸੈਰ ਵਿੱਚ ਕਰਦੇ ਆਂ ਐਕਸੀਡੈਂਟ ਵਗੈਰਾ ਦੀਆਂ ਸ਼ਿਕਾਇਤਾਂ ਹੋ ਜਾਂਦੀਆਂ ਸੀ ਇਸੇ ਲਈ ਉਹਨਾਂ ਨੇ ਪਲਾਂਟ ਦੇ ਆਲੇ ਦੁਆਲੇ ਲੋਕਾਂ ਲਈ ਸੈਰ ਕਰਨ ਲਈ ਵੀ ਬਣਾ ਦਿੱਤੀ ਗਈ ਹੈ ਤਾਂ ਜੋ ਲੋਕਾਂ ਦੀ ਸਿਹਤ ਵੀ ਠੀਕ ਰਹਿ ਸਕੇ।ਇਸ ਮੌਕੇ ਸਰਪੰਚ ਸ਼੍ਰੀਮਤੀ ਜਸਵਿੰਦਰ ਕੌਰ, ਮੈਂਬਰ ਪੰਚਾਇਤ ਗੁਰਮੇਲ ਸਿੰਘ ,ਪੰਚ ਪਿਆਰਾ ਸਿੰਘ ਭੱਟੀ ਓੰਕਾਰ ਕੌਰ, ਨਿਰਮਲ ਚੰਦ ਜੀ,ਭਗਵਾਨ ਦਾਸ ,ਜਸਵਿੰਦਰ ਸਿੰਘ , ਆਸ਼ੂ ਬੰਸਲ, ਪਵਿੱਤਰ, ਸਨੀ ਗਿੱਲ ,ਆਪ ਆਗੂ ਜੀਤ ਲਾਲ ਭੱਟੀ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਹਰਨਿੰਦਰ ਸਿੰਘ ਸੀਨੀਅਰ ਆਪ ਆਗੂ , ਇੰਦਰਜੀਤ ਸਿੰਘ ਰਾਣਾ ਬਲਾਕ ਪ੍ਰਧਾਨ ਆਦਮਪੁਰ ਆਦਿ ਹਾਜ਼ਰ ਸਨ।

74 Views