ਨਵੀਆਂ ਹਦਾਇਤਾਂ- DSP ਸਵੇਰੇ 9 ਵਜੇ ਦਫਤਰ ‘ਚ ਹੋਣਗੇ ਹਾਜ਼ਰ, SHO 8 ਵਜੇ ਲਾਉਣਗੇ ਹਾਜ਼ਰੀ*
*ਨਵੀਆਂ ਹਦਾਇਤਾਂ- DSP ਸਵੇਰੇ 9 ਵਜੇ ਦਫਤਰ ‘ਚ ਹੋਣਗੇ ਹਾਜ਼ਰ, SHO 8 ਵਜੇ ਲਾਉਣਗੇ ਹਾਜ਼ਰੀ*
( *ਜਸਵੀਰ ਸਿੱਧੂ* )
ਪੁਲਿਸ ਅਧਿਕਾਰੀਆਂ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬਠਿੰਡੇ ਦੇ ਐਸਐਸਪੀ ਦਫਤਰ ਵੱਲੋਂ ਜਾਰੀ ਪੱਤਰ ਵਿਚ ਆਖਿਆ ਗਿਆ ਹੈ ਕਿ DSP ਸਵੇਰੇ 9 ਵਜੇ ਦਫਤਰ ‘ਚ ਹਾਜ਼ਰ ਹੋਣਗੇ, ਜਦ ਕਿ SHO ਸਵੇਰੇ 8 ਵਜੇ ਹਾਜ਼ਰੀ ਲਗਾਉਣਗੇ। ਚੌਕੀ ਇੰਚਾਰਜ ਸਵੇਰੇ 8 ਡਿਊਟੀ ‘ਤੇ ਆਉਣਗੇ। ਕਰਮਚਾਰੀਆਂ ਦੀ ਗਿਣਤੀ ਕਰਕੇ ਰਿਪੋਰਟ ਦੇਣਗੇ। ਇਸ ਤੋਂ ਇਲਾਵਾ ਬਾਹਰ ਜਾਣ ਤੋਂ ਪਹਿਲਾਂ ਅਧਿਕਾਰੀ ਜਾਣਕਾਰੀ ਦੇਣਗੇ। ਹੁਕਮਾਂ ਦੀ ਇੰਨ-ਬਿੰਨ ਪਾਲਣਾ ਕਰਨਾ ਲਾਜ਼ਮੀ ਹੋਵੇਗਾ ਅਤੇ ਕੁਤਾਹੀ ਵਰਤਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ।
ਪੱਤਰ ਵਿਚ ਲਿਖਿਆ ਹੈ ਕਿ ‘ਧਿਆਨ ਵਿੱਚ ਆਇਆ ਹੈ ਕਿ ਮੁੱਖ ਅਫਸਰਾਨ ਥਾਣਾ/ਇੰਚਾਰਜ, ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਥਾਣਾ/ਯੂਨਿਟ/ਚੌਕੀਆਂ ਵਿੱਚ ਸਮੇਂ ਸਿਰ ਜਾ ਕੇ ਆਪਣੇ ਮੁਤਾਹਿਤਾਂ ਨੂੰ ਬਰੀਫ ਨਹੀਂ ਕਰਦੇ ਅਤੇ ਨਾ ਹੀ ਯੋਗ ਸੇਧ ਦੇ ਕੇ ਉਹਨਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਫੀਡਬੈਕ ਲੈਂਦੇ ਹਨ। ਜਿਸ ਨਾਲ ਸੀਨੀਅਰ ਅਫਸਰਾਨ ਵੱਲੋਂ/ਹੈਡਕੁਆਟਰ ਤੋਂ ਭੇਜੇ ਗਏ ਹੁਕਮਾਂ ਬਾਰੇ ਵੀ ਜਾਣੂ ਨਹੀਂ ਕਰਵਾਇਆ ਜਾਂਦਾ। ਜੋ ਕਿ ਇਹ ਹੁਕਮ ਕਾਗਜੀ ਕਾਰਵਾਈ ਤੱਕ ਹੀ ਸੀਮਿਤ ਰਹਿ ਜਾਂਦੇ ਹਨ।
ਅੱਗੇ ਤੋਂ ਸਮੂਹ ਗਜਟਿਡ ਅਫਸਰਾਨ ਨੂੰ ਲਿਖਿਆ ਜਾਂਦਾ ਹੈ ਕਿ ਉਹ ਆਪਣੇ ਦਫਤਰ ਸਵੇਰੇ 09:00 ਵਜੇ ਹਾਜਰ ਹੋਣਾ ਯਕੀਨੀ ਬਣਾਉਣਗੇ ਅਤੇ ਜੇਕਰ ਗਜਟਿਡ ਅਫਸਰ ਵੱਲੋਂ ਕਿਸੇ ਡਿਊਟੀ ਤੇ ਜਾਂ ਹੋਰ ਕਾਰ-ਸਰਕਾਰ ਜਾਣਾ ਹੋਵੇ ਤਾਂ ਦਫਤਰ ਜਾ ਕੇ ਆਪਣੇ ਅਮਲੇ ਨੂੰ ਲੋੜੀਂਦੀ ਰੋਜਾਨਾ ਦੇ ਕੰਮ-ਕਾਰ ਦੀ ਸੇਧ ਦੇ ਕੇ ਜਾਣਗੇ।
ਇਸ ਤੋਂ ਇਲਾਵਾ ਸਮੂਹ ਮੁੱਖ ਅਫਸਰਾਨ ਇੰਚਾਰਜ ਯੂਨਿਟ/ਇੰਚਾਰਜ ਪੁਲਿਸ ਚੌਕੀਆਂ ਸਵੇਰੇ 08:00 ਵਜੇ ਆਪਣੇਂ ਥਾਣਾ/ਯੂਨਿਟ/ਪੁਲਿਸ ਚੌਕੀ ਵਿਖੇ ਹਾਜਰ ਆਉਣਗੇ ਅਤੇ ਸਟਾਫ ਦੀ ਗਿਣਤੀ ਕਰਨਗੇ ਅਤੇ ਗਿਣਤੀ ਕਰਨ ਉਪਰੰਤ ਸਟਾਫ ਨੂੰ ਦਿਨ ਦੇ ਅਗਲੇ ਕੰਮ-ਕਾਜ ਲਈ ਬਰੀਫ, ਹਦਾਇਤਾਂ ਦੇਣਗੇ। ਇਸ ਹੁਕਮ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਜੇਕਰ ਇਸ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਪਾਈ ਗਈ ਤਾਂ ਮਹਿਕਮਾਨਾ ਐਕਸ਼ਨ ਲੈਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ

