ਥਾਣੇਦਾਰ ਫੁੱਲਿਆ ਫਿਰੇ, ਜਨਮ ਦਿਨ ਤੇ ਡੀਸੀ ਨੇ ਖੁਆਇਆ ਕੇਕ*

*ਥਾਣੇਦਾਰ ਫੁੱਲਿਆ ਫਿਰੇ, ਜਨਮ ਦਿਨ ਤੇ ਡੀਸੀ ਨੇ ਖੁਆਇਆ ਕੇਕ*

( *ਜਸਵੀਰ ਸਿੱਧੂ* )ਬਠਿੰਡਾ, 20 ਨਵੰਬਰ 2023: ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮ ਪਰੇ ਨੇ ਅੱਜ ਆਪਣੀ ਸੁਰੱਖਿਆ ਵਿੱਚ ਤਾਇਨਾਤ ਏ.ਐਸ.ਆਈ. ਜਸਕਰਨ ਸਿੰਘ ਨੂੰ 56ਵੇਂ ਜਨਮ ਦਿਨ ਮੌਕੇ ਸਰਟੀਫ਼ਿਕੇਟ ਦੇ ਕੇ ਕੀਤਾ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਸ਼ੁਰੂ ਕੀਤੀ ਰੀਤ ‘ਬਰਥ-ਡੇ ਸੈਲੀਬਰੇਸ਼ਨ’ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਏ.ਐਸ.ਆਈ ਜਸਕਰਨ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਕੇਕ ਵੀ ਕੱਟਿਆ ਅਤੇ ਜਨਮ ਦਿਨ ਦੀਆਂ ਵਧਾਈਆਂ ਦੇ ਨਾਲ ਨਾਲ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਜਸਕਰਨ ਸਿੰਘ ਇਸ ਸਮੇਂ ਡਿਪਟੀ ਕਮਿਸ਼ਨਰ ਦੀ ਸਕਿਊਰਿਟੀ ਵਿੱਚ ਪਿਛਲੇ 19 ਸਾਲ ਤੋਂ ਆਪਣੀ ਡਿਊਟੀ ਬਤੌਰ ਪੀ.ਐਸ.ਓ (ਪਰਸਨਲ ਸਕਿਊਰਿਟੀ ਅਫ਼ਸਰ) ਵਜੋਂ ਨਿਭਾਅ ਰਹੇ ਹਨ।
ਇਸ ਦੌਰਾਨ ਕਈ ਡਿਪਟੀ ਕਮਿਸ਼ਨਰ ਆਏ ਅਤੇ ਬਦਲੀ ਹੋਕੇ ਚਲੇ ਗਏ ਪਰ ਜਸਕਰਨ ਸਿੰਘ ਸਮੂਹ ਡਿਪਟੀ ਕਮਿਸ਼ਨਰਾਂ ਦੇ ਪ੍ਰੀਵਾਰਕ ਮੈਂਬਰਾਂ ਦੀ ਤਰਾਂ ਰਿਹਾ। ਉਸ ਨੇ ਹਰੇਕ ਡਿਪਟੀ ਕਮਿਸ਼ਨਰ ਨਾਲ ਪੂਰੀ ਤਨਦੇਹੀ ਸਾਹਿਤ ਆਪਣੀ ਡਿਊਟੀ ਨਿਭਾਈ। ਇਸ ਮੌਕੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਨੇ ਜਸਕਰਨ ਸਿੰਘ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਤੁਹਾਡੇ ਤੇ ਤੁਹਾਡੇ ਪਰਿਵਾਰ ਲਈ ਚੜ੍ਹਦੀ ਕਲਾ, ਚੰਗੀ ਸਿਹਤ, ਤੰਦਰੁਸਤੀ ਅਤੇ ਖੁਸ਼ੀਆਂ ਭਰਿਆ ਹੋਵੇ। ਇਸ ਮੌਕੇ ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਉਹ ਆਪਣੀ ਡਿਊਟੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਆਮ ਲੋਕਾਂ ਦੀ ਸੇਵਾ ਕਰਦੇ ਰਹੋਗੇ। ਇਸ ਮੌਕੇ ਐਸਡੀਐਮ ਰਾਮਪੁਰਾ ਪੰਕਜ ਕੁਮਾਰ, ਡੀਸੀ ਦੇ ਨਿੱਜੀ ਸਹਾਇਕ ਭਾਰਤ ਭੂਸ਼ਣ, ਏ.ਐਸ.ਆਈ ਨੈਬ ਸਿੰਘ ਅਤੇ ਸੁਖਜੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।

64 Views