ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦੀ ਚੀਫ਼ ਇੰਜੀਨੀਅਰ ਨਾਲ ਹੋਈ ਮੀਟਿੰਗ

ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਦੀ ਚੀਫ਼ ਇੰਜੀਨੀਅਰ ਨਾਲ ਹੋਈ ਮੀਟਿੰਗ

ਕੁਝ ਮੰਗਾਂ ਤੇ ਬਣੀ ਸਹਿਮਤੀ ਤੇ ਕੁਝ ਨੂੰ ਸਰਕਾਰ ਦੇ ਅਧਿਕਾਰ ਖੇਤਰ ‘ਚ ਛਡਿਆ

19 ਨਵੰਬਰ ਨੂੰ ਸੂਬਾ ਪੱਧਰੀ ਮੀਟਿੰਗ ਦੌਰਾਨ ਹੋਵੇਗਾ ਅਗਲੇ ਸੰਘਰਸ਼ ਦਾ ਐਲਾਨ: ਆਗੂ

ਕਾਲਾ ਸੰਘਿਆਂ 10 ਨਵੰਬਰ (ਮਨਜੀਤ ਮਾਨ) ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਵੱਲੋਂ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਨੂੰ ਲੈਕੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ 08 ਨਵੰਬਰ ਨੂੰ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਸੀ। ਜਿਸ ਦੇ ਦਬਾਅ ਸਦਕਾ 09 ਨਵੰਬਰ ਨੂੰ ਵਿਭਾਗ ਦੇ ਉੱਚ ਅਧਿਕਾਰੀ ਚੀਫ ਇੰਜੀਨੀਅਰ ਨਾਲ ਫਰੰਟ ਦੀ ਮੀਟਿੰਗ ਹੋਈ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਫਰੰਟ ਦੇ ਸੂਬਾ ਕਨਵੀਨਰ ਸਰਬਜੀਤ ਸਿੰਘ ਭੁੱਲਰ, ਕਨਵੀਨਰ ਦਵਿੰਦਰ ਘਈ, ਕੋ.ਕਨਵੀਨਰ ਹਰਜਿੰਦਰ ਸਿੰਘ ਮਾਨ ਕੋ.ਕਨਵੀਨਰ ਅਮਨਦੀਪ ਸਿੰਘ ਲੱਕੀ ਬਠਿੰਡਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਰਾਂ ਦੀਆਂ ਮੰਗਾਂ ਨੂੰ ਲੈਕੇ ਖੁੱਲ੍ਹ ਕੇ ਚਰਚਾ ਹੋਈ, ਵਰਕਰਾਂ ਦੀਆਂ ਮੰਗਾਂ ਜਿਵੇਂ ਕਿ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਦੀ ਤਜਵੀਜ਼ ਤੇ ਪਿਛਲੇ ਦੋ ਸਾਲਾਂ ਤੋਂ ਵਰਕਰਾਂ ਦੀਆਂ ਤਨਖਾਹਾਂ ਤੇ ਵਾਧੇ ਤੇ ਲਾਈ ਰੋਕ ਨੂੰ ਹਟਾਉਣ, ਸਿਆਸੀ ਸੈਹ ਤੇ ਸਿਆਸੀ ਬਦਲਾਖ਼ੋਰੀ ਤਹਿਤ ਕੱਢੇ ਹੋਏ ਵਰਕਰਾਂ ਨੂੰ ਬਿਨਾਂ ਸ਼ਰਤ ਰਿਹਾਈ ਕਰਵਾਉਣਾ, ਅਊਟਸੋਰਸਿੰਗ ਜੇਈ, ਜੇਡੀ.ਐਮ. ਦੀਆਂ ਸੈਕਸ਼ਨਾਂ ਦੀ ਮਨਜ਼ੂਰੀ ਦੇਣਾਂ ਆਦਿ ਅਨੇਕਾਂ ਮੰਗਾਂ ਤੇ ਵਿਚਾਰ ਚਰਚਾ ਕਰਨ ਉਪਰੰਤ ਉਨ੍ਹਾਂ ਕੁਝ ਮੰਗਾਂ ਤੇ ਸਹਿਮਤ ਦਿੰਦਿਆਂ ਕਿਹਾ ਕਿ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮਿਆਂ ਨੂੰ ਵਿਭਾਗ ਅਧੀਨ ਲਿਆਕੇ ਰੈਗੂਲਰ ਕਰਨ ਸਬੰਧੀ ਜੋ ਪ੍ਰਪੋਜ਼ਲ ਪਹਿਲਾਂ ਭੇਜੀ ਗਈ ਸੀ ਉਸ ਵਿੱਚ ਕੁਝ ਕਨੂੰਨੀ ਅੜਚਨਾਂ ਆਉਣ ਕਾਰਨ ਦੁਵਾਰਾ ਦਰੁਸਤ ਕਰਨ ਉਪਰੰਤ ਪ੍ਰਸੋਨਲ ਤੇ ਵਿੱਤ ਵਿਭਾਗ ਨੂੰ ਪੇਸ਼ ਕਰ ਦਿੱਤੀ ਹੈ,ਜਿਸ ਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਜਾਣਕਾਰੀ ਦਿੱਤੀ ਜਾਵੇਗੀ। ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਦੀ ਰਿਪੋਰਟ ਉੱਚ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ। ਕੱਢੇ ਹੋਏ ਕਾਮਿਆਂ ਨੂੰ ਬਹਾਲ ਕਰਨ ਤੇ ਉਨ੍ਹਾਂ ਕਿਹਾ ਜੇਕਰ ਕਿਸੇ ਜ਼ਿਲੇ ਵਿੱਚ ਇਸਤਰਾਂ ਦਾ ਮਸਲਾ ਹੈ ਤਾਂ ਉਸ ਨੂੰ ਵਿਚਾਰ ਲਿਆਂ ਜਾਵੇਗਾ, ਉਨ੍ਹਾਂ ਭਰੋਸਾ ਦੁਆਇਆ ਕਿ ਪੰਜਾਬ ‘ਚ ਕਿਸੇ ਵੀ ਇਨਲਿਸਟਮੈਟ ਤੇ ਅਊਟਸੋਰਸਿੰਗ ਕਾਮੇਂ ਦੀ ਛਾਂਟੀ ਨਹੀਂ ਹੋਵੇਗੀ । ਅਊਟਸੋਰਸਿੰਗ ਜੇਈ,ਤੇ ਜੇਡੀ.ਐਮ. ਨੂੰ ਮੋਕੇ ਤੇ ਸੈਕਸ਼ਨਾਂ ਦੀ ਮਨਜ਼ੂਰੀ ਦਿੱਤੀ ਗਈ। ਆਖਿਰ ਵਿੱਚ ਆਗੂਆਂ ਨੇ ਕਿਹਾ ਜਲ ਸਪਲਾਈ ਅਤੇ ਸੈਨੀਟੇਸ਼ਨ ਸਾਂਝਾ ਫਰੰਟ ਪੰਜਾਬ ਨੂੰ ਹੋਰ ਮਜ਼ਬੂਤ ਕਰਨ ਤੇ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕਰਨ ਲਈ 19 ਨਵੰਬਰ ਸੂਬਾ ਪੱਧਰੀ ਮੀਟਿੰਗ ਹੋਵੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਤਾਪ ਸਿੰਘ ਸੰਧੂ ਜਲੰਧਰ, ਬਲਵੀਰ ਸਿੰਘ ਹਿਰਦਾਪੂਰ ਪਟਿਆਲਾ, ਛੋਟਾ ਸਿੰਘ ਨੰਦਪੁਰ ਕੇਸ਼ੋ ਪਟਿਆਲਾ, ਦਵਿੰਦਰ ਸਿੰਘ ਨਾਭਾ,ਅਮਰੀਕ ਸਿੰਘ ਪਟਿਆਲਾ, ਜਗਤਾਰ ਸਿੰਘ ਪਟਿਆਲਾ ਆਦਿ ਹਾਜ਼ਰ ਸਨ।

96 Views