ਆਯੂਰਵੈਦਿਕ ਦਿਵਸ ਤੇ ਲਗਾਇਆ ਆਯੂਰਵੈਦਿਕ ਮੈਡੀਕਲ ਕੈਂਪ

ਆਯੂਰਵੈਦਿਕ ਦਿਵਸ ਤੇ ਲਗਾਇਆ ਆਯੂਰਵੈਦਿਕ ਮੈਡੀਕਲ ਕੈਂਪ

ਲੋਕਾ ਲਿਆ ੲਿਸ ਕੈਂਪ ਦਾ ਵੱਧ ਤੋਂ ਵੱਧ ਲਾਭ

ਫਗਵਾੜਾ ( ਡਾ ਰਮਨ ) ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾਇਰੈਕਟਰ ਆਯੂਰਵੈਦਿਕ ਡਾ ਰਵੀ ਕੁਮਾਰ ਡੂੰਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ ਕੁਸਮ ਗੁਪਤਾ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਕਪੂਰਥਲਾ ਦੀ ਅਗਵਾਈ ਹੇਠ 8 ਵੇ ਨੈਸ਼ਨਲ ਆਯੂਰਵੈਦਿਕ ਦੇ ਸੰਬੰਧ ਵਿੱਚ ਭਗਵਾਨ ਧੰਨਵਤਰੀ ਪੂਜਨ ਕਰਨ ਤੋਂ ਬਾਅਦ ਫ੍ਰਰੀ ਆਯੂਰਵੈਦਿਕ ਮੈਡੀਕਲ ਕੈਂਪ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਖੇੜਾ ਰੋਡ ਫਗਵਾੜਾ ਵਿਖੇ ਲਗਾਇਆ ਗਿਆ ੲਿਸ ਮੌਕੇ ਡਾ ਰਾਜੀਵ ਕੁਮਾਰ ੲੇ ਐਮ ੳ ਆਯੂਰਵੈਦਿਕ ਸਵਸਥ ਕੇਂਦਰ ਫਗਵਾੜਾ ਡਾ ਪ੍ਰੀਤੀ ਬਾਲੂ ੲੇ ਐਮ ੳ ਚਹੈੜੂ , ਡਾ ਪ੍ਰੇਮ ਪਾਲ ੲੇ ਐਮ ੳ ਬਘਾਣਾ ਨੇ ਕੈਂਪ ਚ ਆਏ ਮਰੀਜ਼ਾਂ ਦਾ ਚੈਕ ਅੱਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ ੲਿਸ ਮੌਕੇ ਡਾ ਕੁਲਵੰਤ ਸਿੰਘ ੲੇ ਐਮ ੳ ਜੇ ਸੀ ਟੀ ਮਿਲ ਫਗਵਾੜਾ ਨੇ ਆਯੂਰਵੈਦਿਕ ਦਿਵਸ ਤੇ ਪੂਰਣ ਤੌਰ ਤੇ ਚਾਨੰਣਾ ਪਾਇਆ ਅਤੇ ਪ੍ਰਧਾਨ ਸੁਸਾਇਟੀ ਮਲਕੀਤ ਸਿੰਘ ਰਘਬੋਤਰਾ ਨੇ ਆਏ ਹੋੲੇ ਡਾਕਟਰਾਂ ਅਤੇ ਲੋਕਾ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਆਯੂਰਵੈਦਿਕ ਪ੍ਰਣਾਲੀ ਦੀ ਵਰਤੋਂ ਕਰਨ ਲਈ ਜੋਰ ਦਿੱਤਾ ੲਿਸ ਮੌਕੇ ਡਾ ਗੁਰਦੀਪ ਸਿੰਘ , ਨਰਿੰਦਰ ਕੌਰ ਅਤੇ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਮੋਜੂਦ ਸਨ

75 Views